ਹੋਟਲਾਂ 'ਚ ਲਿਜਾ ਦਰਿੰਦਿਆਂ ਨੇ ਲੁੱਟੀ ਅੱਲ੍ਹੜ ਕੁੜੀ ਦੀ ਇੱਜ਼ਤ, ਚੱਕਰ ਆਉਣ ਮਗਰੋਂ ਪਤਾ ਲੱਗੇ ਸੱਚ ਨੇ ਉਡਾ ਛੱਡੇ ਹੋਸ਼

Thursday, Sep 29, 2022 - 12:32 PM (IST)

ਹੋਟਲਾਂ 'ਚ ਲਿਜਾ ਦਰਿੰਦਿਆਂ ਨੇ ਲੁੱਟੀ ਅੱਲ੍ਹੜ ਕੁੜੀ ਦੀ ਇੱਜ਼ਤ, ਚੱਕਰ ਆਉਣ ਮਗਰੋਂ ਪਤਾ ਲੱਗੇ ਸੱਚ ਨੇ ਉਡਾ ਛੱਡੇ ਹੋਸ਼

ਡੇਰਾਬੱਸੀ (ਅਨਿਲ) : ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੇ ਇਕ ਪਿੰਡ ਦੀ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਵੱਖ-ਵੱਖ ਹੋਟਲਾਂ 'ਚ ਉਸ ਨਾਲ ਇਹ ਸ਼ਰਮਨਾਕ ਕਾਰਾ ਕੀਤਾ, ਜਿਸ ਮਗਰੋਂ ਉਹ ਗਰਭਵਤੀ ਹੋ ਗਈ। ਪੁਲਸ ਨੇ ਇਸ ਮਾਮਲੇ 'ਚ 4 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਸੋਨੂੰ ਪੁੱਤਰ ਬ੍ਰਿਜਪਾਲ ਵਾਸੀ ਪੰਡਵਾਲਾ ਅਤੇ ਮੋਹਿਤ ਪੁੱਤਰ ਸੁਰਜੀਤ ਸਿੰਘ ਵਾਸੀ ਸ਼ਾਮਟੂ ਪੰਚਕੂਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਸੂਰਜ ਵਾਸੀ ਮੋਰਨੀ ਜ਼ਿਲ੍ਹਾ ਪੰਚਕੂਲਾ ਅਤੇ ਚੰਦਨ ਵਾਸੀ ਮੁਬਾਰਕਪੁਰ ਅਜੇ ਫ਼ਰਾਰ ਹਨ।

ਇਹ ਵੀ ਪੜ੍ਹੋ : 2 ਪਾਕਿਸਤਾਨੀ ਡਰੋਨਾਂ ਦੀ ਮੁੜ ਭਾਰਤੀ ਖੇਤਰ 'ਚ ਦਸਤਕ, BSF ਵੱਲੋਂ ਕੀਤੀ ਗਈ ਫਾਇਰਿੰਗ

ਮੁਬਾਰਕਪੁਰ ਪੁਲਸ ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਕੁੜੀ ਨਾਬਾਲਾਗ ਹੈ, ਜੋ ਕਿ 9ਵੀਂ ਜਮਾਤ 'ਚ ਪੜ੍ਹਦੀ ਹੈ। ਕੁੜੀ ਦੀ ਮਾਂ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਸ ਦੀ ਧੀ ਨੂੰ ਵਰਗਲਾ ਕੇ ਸ਼ਰਾਬ ਦੇ ਨਸ਼ੇ 'ਚ ਉਕਤ ਮੁਲਜ਼ਮਾਂ ਨੇ ਵੱਖ-ਵੱਖ ਹੋਟਲਾਂ ਅਤੇ ਕਮਰਿਆਂ 'ਚ ਲਿਜਾ ਕੇ ਸਮੂਹਿਕ ਜਬਰ-ਜ਼ਿਨਾਹ ਕੀਤਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਅੱਜ ਤੋਂ 'ਸ਼ਹੀਦ ਭਗਤ ਸਿੰਘ' ਦੇ ਨਾਂ ਨਾਲ ਜਾਣਿਆ ਜਾਵੇਗਾ 'ਚੰਡੀਗੜ੍ਹ ਏਅਰਪੋਰਟ'

ਕੁੜੀ ਨੂੰ ਘਰ ਚੱਕਰ ਆਉਣ ਲੱਗੇ ਤਾਂ ਉਨ੍ਹਾਂ ਨੂੰ ਸ਼ੱਕ ਪਿਆ ਤਾਂ ਉਹ ਕੁੜੀ ਨੂੰ ਹਸਪਤਾਲ ਲੈ ਕੇ ਗਏ। ਇੱਥੇ ਉਸ ਦੇ 4 ਮਹੀਨਿਆਂ ਦੀ ਗਰਭਵਤੀ ਹੋਣ ਦੀ ਪੁਸ਼ਟੀ ਹੋਈ, ਜਿਸ ਨੇ ਪੂਰੇ ਟੱਬਰ ਦੇ ਹੋਸ਼ ਉਡਾ ਛੱਡੇ। ਪੁਲਸ ਨੇ ਕੁੜੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ 2 ਲੋਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਫ਼ਰਾਰ ਮੁਲਜ਼ਮਾਂ ਦੀ ਪੁਲਸ ਭਾਲ ਕਰ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News