ਘਰ ''ਚੋਂ ਨਾਬਾਲਗ ਕੁੜੀ ਲਾਪਤਾ, ਪੁਲਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਕੀਤਾ ਦਰਜ
Tuesday, Apr 26, 2022 - 02:01 PM (IST)
ਲੁਧਿਆਣਾ (ਰਾਜ) : ਘਰ ’ਚ ਇਕੱਲੀ ਨਾਬਾਲਗਾ ਦੇ ਲਾਪਤਾ ਹੋਣ ’ਤੇ ਪਰਿਵਾਰ ਨੇ ਅਗਵਾ ਹੋਣ ਦਾ ਸ਼ੱਕ ਪ੍ਰਗਟ ਕਰ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਅਣਪਛਾਤੇ ’ਤੇ ਕੇਸ ਦਰਜ ਕੀਤਾ ਹੈ। ਪੁਲਸ ਸ਼ਿਕਾਇਤ ’ਚ ਕਿਲਾ ਮੁਹੱਲਾ ਦੀ ਰਹਿਣ ਵਾਲੀ ਪੂਜਾ ਨੇ ਦੱਸਿਆ ਕਿ ਉਸ ਦੀ 16 ਸਾਲਾ ਦੀ ਧੀ ਘਰ ਇਕੱਲੀ ਸੀ ਉਹ ਅਤੇ ਉਸ ਦੇ ਪਿਤਾ ਕੰਮ ’ਤੇ ਗਏ ਹੋਏ ਸੀ। ਜਦ ਵਾਪਸ ਆਏ ਤਾਂ ਉਸ ਦੀ ਧੀ ਘਰ ਨਹੀਂ ਸੀ। ਉਨ੍ਹਾਂ ਨੇ ਆਪਣੇ ਜਾਣਕਾਰਾਂ ਅਤੇ ਰਿਸ਼ਤੇਦਾਰਾਂ ਤੋਂ ਪਤਾ ਕੀਤਾ ਪਰ ਕੁੱਝ ਪਤਾ ਨਹੀਂ ਲੱਗਾ ਅਤੇ ਇਸ ਤੋਂ ਬਾਅਦ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ।