10ਵੀਂ ''ਚ ਪੜ੍ਹਦੀ ਨਾਬਾਲਗ ਕੁੜੀ ਨੇ ਨਹਿਰ ''ਚ ਮਾਰੀ ਛਾਲ, ਖ਼ੁਦਕੁਸ਼ੀ ਨੋਟ ਪੜ੍ਹ ਡੂੰਘੇ ਸਦਮੇ ''ਚ ਪਰਿਵਾਰ

02/20/2021 10:18:44 AM

ਮਾਛੀਵਾਡ਼ਾ ਸਾਹਿਬ (ਟੱਕਰ) : ਮਾਛੀਵਾੜਾ ਬੇਟ ਖੇਤਰ ਦੇ ਇੱਕ ਪਿੰਡ ਦੀ 10ਵੀਂ ਜਮਾਤ ’ਚ ਪੜ੍ਹਦੀ ਨਾਬਾਲਗ ਕੁੜੀ ਵੱਲੋਂ ਨੇੜ੍ਹੇ ਵਗਦੀ ਸਰਹਿੰਦ ਨਹਿਰ ’ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਵੱਲੋਂ ਲਿਖਿਆ ਗਿਆ ਖ਼ੁਦਕੁਸ਼ੀ ਨੋਟ ਅਤੇ ਸਕੂਟਰੀ ਵੀ ਗੜ੍ਹੀ ਪੁਲ ਤੋਂ ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਨਿੱਜੀ ਸਕੂਲ ’ਚ ਪੜ੍ਹਦੀ ਨਾਬਾਲਗ ਕੁੜੀ ਰੋਜ਼ਾਨਾ ਦੀ ਤਰ੍ਹਾਂ ਸ਼ੁੱਕਰਵਾਰ ਸਵੇਰੇ ਸਕੂਲ ਗਈ ਪਰ ਸ਼ਾਮ ਨੂੰ ਟਿਊਸ਼ਨ ਪੜ੍ਹਨ ਤੋਂ ਬਾਅਦ ਆਪਣੇ ਘਰ ਵਾਪਸ ਨਾ ਪਰਤੀ।

ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਦਿੱਤਾ ਅਸਤੀਫ਼ਾ

PunjabKesari

ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੀ ਧੀ ਕਰੀਬ ਸ਼ਾਮ 5 ਵਜੇ ਤੱਕ ਘਰ ਵਾਪਸ ਆ ਜਾਂਦੀ ਸੀ ਅਤੇ ਜਦੋਂ ਉਹ ਘਰ ਨਾ ਪਰਤੀ ਤਾਂ ਉਨ੍ਹਾਂ ਵੱਲੋਂ ਭਾਲ ਸ਼ੁਰੂ ਕੀਤੀ ਗਈ। ਕਾਫ਼ੀ ਸਮਾਂ ਬੀਤਣ ਦੇ ਬਾਵਜੂਦ ਜਦੋਂ ਕੁੜੀ ਤੇ ਉਸ ਦੀ ਸਕੂਟਰੀ ਬਾਰੇ ਸੁਰਾਗ ਨਾ ਲੱਗਾ ਤਾਂ ਤੁਰੰਤ ਮਾਛੀਵਾੜਾ ਪੁਲਸ ਨੂੰ ਸੂਚਿਤ ਕੀਤਾ ਗਿਆ। ਮਾਛੀਵਾੜਾ ਪੁਲਸ ਥਾਣਾ ਦੇ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਵੱਲੋਂ ਤੁਰੰਤ ਇਸ ਲਾਪਤਾ ਹੋਈ ਕੁੜੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਪਾਰਟੀ ਦਾ ਗਠਨ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਲਵੇਗੀ ਵਾਧੂ 'ਉਧਾਰ', ਮੰਤਰੀ ਮੰਡਲ ਨੇ ਲਾਈ ਮੋਹਰ

ਇਸ ਤੋਂ ਬਾਅਦ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਤੋਂ ਕੁੜੀ ਦੀ ਸਕੂਟਰੀ ਤੇ ਉਸ 'ਚ ਪਿਆ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ, ਜਿਸ 'ਚ ਉਸ ਨੇ ਸਪੱਸ਼ਟ ਲਿਖਿਆ ਸੀ ਕਿ ਉਹ ਨਹਿਰ ’ਚ ਛਾਲ ਮਾਰ ਰਹੀ ਹੈ। ਸਰਹਿੰਦ ਨਹਿਰ ਦੇ ਗੜ੍ਹੀ ਪੁਲ ’ਤੇ ਕਾਫ਼ੀ ਆਵਜਾਈ ਰਹਿੰਦੀ ਹੈ ਅਤੇ ਕਈ ਦੁਕਾਨਾਂ ਵੀ ਹਨ। ਇੱਥੋਂ ਪੁਲਸ ਵੱਲੋਂ ਕੀਤੀ ਜਾਂਚ ਦੌਰਾਨ ਪਤਾ ਲੱਗਿਆ ਕਿ ਕੁੜੀ ਤਾਂ ਇੱਥੇ ਦੇਖੀ ਗਈ ਪਰ ਉਸ ਨੂੰ ਕਿਸੇ ਨੇ ਨਹਿਰ ’ਚ ਛਾਲ ਮਾਰਦਿਆਂ ਨਹੀਂ ਦੇਖਿਆ, ਜਿਸ ’ਤੇ ਪੁਲਸ ਇਸ ਸਬੰਧੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਦਾ 'ਸਮਾਂ ਬਦਲਿਆ', 22 ਫਰਵਰੀ ਤੋਂ ਲਾਗੂ ਹੋਵੇਗਾ ਨਵਾਂ ਸਮਾਂ
ਹੋ ਸਕੇ ਤਾਂ ਮੁਆਫ਼ ਕਰਿਓ, ਮੈਨੂੰ ਕਿਸੇ ਨੇ ਸਮਝਿਆ ਨਹੀਂ
ਨਹਿਰ ਕਿਨਾਰੇ ਬਰਾਮਦ ਹੋਈ ਨਾਬਾਲਗ ਕੁੜੀ ਦੀ ਸਕੂਟਰੀ ’ਚੋਂ ਖ਼ੁਦਕੁਸ਼ੀ ਨੋਟ ਬਰਾਮਦ ਹੋਇਆ ਹੈ, ਜੋ ਕਿ ਅੰਗਰੇਜ਼ੀ ’ਚ ਲਿਖਿਆ ਹੈ। ਇਸ ਨੋਟ 'ਚ ਉਸ ਨੇ ਲਿਖਿਆ ‘ਹੋ ਸਕੇ ਤਾਂ ਮੁਆਫ਼ ਕਰ ਦਿਓ ਪਰ ਮੈਨੂੰ ਕਦੇ ਕਿਸੇ ਨੇ ਸਮਝਿਆ ਨਹੀਂ। ਜੇਕਰ ਕਿਸੇ ਨੂੰ ਇਹ ਖ਼ੁਦਕੁਸ਼ੀ ਨੋਟ ਵਾਲੀ ਕਾਪੀ ਮਿਲਦੀ ਹੈ ਤਾਂ ਇਸ ਮੋਬਾਇਲ ਨੰਬਰ ’ਤੇ ਕਾਲ ਕਰਕੇ ਦੱਸ ਦਿਓ ਕਿ ਮੈਂ ਮਰ ਗਈ ਹਾਂ, ਨਹਿਰ 'ਚ ਛਾਲ ਮਾਰ ਕੇ, ਗੁੱਡ ਬਾਏ’। ਆਪਣੀ ਨਾਬਾਲਗ ਕੁੜੀ ਵੱਲੋਂ ਅਚਨਚੇਤ ਖ਼ੁਦਕੁਸ਼ੀ ਨੋਟ ਲਿਖ ਕੇ ਨਹਿਰ ’ਚ ਛਾਲ ਮਾਰਨ ਦੇ ਮਾਮਲੇ ਤੋਂ ਪਰਿਵਾਰਕ ਮੈਂਬਰ ਡੂੰਘੇ ਸਦਮੇ ’ਚ ਹਨ ਕਿ ਅਜਿਹਾ ਕੀ ਹੋ ਗਿਆ ਕਿ ਉਨ੍ਹਾਂ ਦੀ ਕੁੜੀ ਨੇ ਅਜਿਹਾ ਘਿਨੌਣਾ ਕਦਮ ਚੁੱਕ ਲਿਆ। ਪੁਲਸ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੁੜੀ ਅਜਿਹਾ ਕਰਨ ਪਿੱਛੇ ਕੀ ਕਾਰਨ ਹੈ। ਇਸ ਸਬੰਧੀ ਥਾਣਾ ਮੁਖੀ ਰਾਜੇਸ਼ ਠਾਕੁਰ ਨੇ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਕੁੜੀ ਦੀ ਭਾਲ ਸ਼ੁਰੂ ਕਰਵਾਈ ਜਾਵੇਗੀ ਅਤੇ ਵੱਖ-ਵੱਖ ਪਹਿਲੂਆਂ ਦੀ ਜਾਂਚ ਜਾਰੀ ਹੈ।  

 


Babita

Content Editor

Related News