ਨਾਬਾਲਗ ਕੁੜੀ ਨੂੰ ਵਿਆਹ ਦੀ ਨੀਅਤ ਨਾਲ ਭਜਾ ਕੇ ਲਿਜਾਣ ਦੇ ਦੋਸ਼ ’ਚ ਕੇਸ ਦਰਜ
Friday, Apr 14, 2023 - 11:28 AM (IST)
ਲੁਧਿਆਣਾ (ਰਾਮ) : ਥਾਣਾ ਮੋਤੀ ਨਗਰ ਪੁਲਸ ਨੇ ਨਾਬਾਲਗ ਕੁੜੀ ਨੂੰ ਵਿਆਹ ਦੀ ਨੀਅਤ ਨਾਲ ਵਰਗਲਾ ਕੇ ਆਪਣੇ ਨਾਲ ਲਿਜਾਣ ਦੇ ਦੋਸ਼ ’ਚ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਨੌਜਵਾਨ ਦੀ ਪਛਾਣ ਦੀਪਕ ਨਿਵਾਸੀ ਸ਼ਹੀਦ ਭਗਤ ਸਿੰਘ ਕਾਲੋਨੀ ਵਜੋਂ ਹੋਈ ਹੈ। ਥਾਣਾ ਪੁਲਸ ਕੋਲ ਦਰਜ ਕਰਵਾਏ ਬਿਆਨ ’ਚ ਨਾਬਾਲਗ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਕਰੀਬ 15 ਸਾਲ ਦੀ ਹੈ। 12 ਅਪ੍ਰੈਲ ਨੂੰ ਘਰੋਂ ਬਿਨਾਂ ਦੱਸੇ ਕਿਤੇ ਚਲੀ ਗਈ, ਜਿਸ ਦੀ ਆਪਣੇ ਪੱਧਰ ’ਤੇ ਭਾਲ ਕਰਦੇ ਰਹੇ ਪਰ ਕੁਝ ਪਤਾ ਨਹੀਂ ਲੱਗਾ।
ਬਾਅਦ 'ਚ ਭਾਲ ਕਰਦਿਆਂ ਪਤਾ ਲੱਗਾ ਕਿ ਕੁੜੀ ਨੂੰ ਪਾਰਸ ਮਨੀ ਪੁੱਤਰ ਸਵ. ਰਾਮਸੂਬਗ ਨਿਵਾਸੀ ਗਲੀ 5 ਦੇ ਸਾਹਮਣੇ ਸ਼ਹੀਦ ਭਗਤ ਸਿੰਘ ਕਾਲੋਨੀ ਵਿਆਹ ਦੀ ਨੀਅਤ ਨਾਲ ਕੁੜੀ ਨੂੰ ਵਰਗਲਾ ਕੇ ਕਿਧਰੇ ਭਜਾ ਲੈ ਗਿਆ ਹੈ। ਏ. ਐੱਸ. ਆਈ. ਸੁਰਜੀਤ ਸਿੰਘ ਅਨੁਸਾਰ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।