ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨੂੰ ਲੈ ਕੇ ਨੌਜਵਾਨ ਫ਼ਰਾਰ

Wednesday, Apr 12, 2023 - 03:38 PM (IST)

ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨੂੰ ਲੈ ਕੇ ਨੌਜਵਾਨ ਫ਼ਰਾਰ

ਸਾਹਨੇਵਾਲ (ਜਗਰੂਪ) : ਇਕ 11 ਸਾਲ ਦੀ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਣ ਵਾਲੇ ਨੌਜਵਾਨ ਖ਼ਿਲਾਫ਼ ਥਾਣਾ ਸਾਹਨੇਵਾਲ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਨਾਬਾਲਗਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਬੀਤੀ 5 ਅਪ੍ਰੈਲ ਦੀ ਸ਼ਾਮ 4 ਵਜੇ ਬਿਨਾਂ ਦੱਸੇ ਘਰ ਤੋਂ ਕਿਤੇ ਚਲੇ ਗਈ, ਜਿਸ ਦੀ ਤਲਾਸ਼ ਕਰਨ ’ਤੇ ਪਤਾ ਲੱਗਾ ਕਿ ਨਾਬਾਲਗਾ ਨੂੰ ਜਤਿੰਦਰ ਕੁਮਾਰ ਪੁੱਤਰ ਸਰਯੁਗ ਰਾਏ ਵਾਸੀ ਸ਼ਹੀਦ ਊਧਮ ਸਿੰਘ ਨਗਰ, ਗਿਆਸਪੁਰਾ, ਲੁਧਿਆਣਾ ਵਿਆਹ ਦਾ ਝਾਂਸਾ ਦੇ ਕੇ ਕਿਧਰੇ ਭਜਾ ਕੇ ਲੈ ਗਿਆ ਹੈ।

ਪੁਲਸ ਨੇ ਜਤਿੰਦਰ ਖ਼ਿਲਾਫ਼ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


 


author

Babita

Content Editor

Related News