ਨਾਬਾਲਗ ਕੁੜੀ ਨੂੰ ਵਰਗਲਾਉਣ ਦੇ ਦੋਸ਼ ’ਚ ਵਿਅਕਤੀ ਗ੍ਰਿਫ਼ਤਾਰ

Sunday, Mar 05, 2023 - 01:29 PM (IST)

ਨਾਬਾਲਗ ਕੁੜੀ ਨੂੰ ਵਰਗਲਾਉਣ ਦੇ ਦੋਸ਼ ’ਚ ਵਿਅਕਤੀ ਗ੍ਰਿਫ਼ਤਾਰ

ਖਰੜ (ਅਮਰਦੀਪ, ਰਣਬੀਰ, ਸ਼ਸ਼ੀ) : ਸੰਨੀ ਐਨਕਲੇਵ ਸੈਕਟਰ-125 ਪੁਲਸ ਨੇ ਨਾਬਾਲਗ ਕੁੜੀ ਨੂੰ ਵਰਗਲਾ ਕੇ ਵਿਆਹ ਦਾ ਝਾਂਸਾ ਦੇ ਲਿਜਾਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੰਨੀ ਐਨਕਲੇਵ ਚੌਂਕੀ ਇੰਚਾਰਜ ਐੱਸ. ਆਈ. ਅਭਿਸ਼ੇਕ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਿਵ ਕੁਮਾਰ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਨਿਊ ਮਾਤਾ ਗੁਜਰੀ ਨੇੜੇ ਸਵਰਾਜ ਨਗਰ ਖਰੜ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਮਜ਼ਦੂਰੀ ਲਈ ਕੰਮ ’ਤੇ ਗਿਆ ਹੋਇਆ ਸੀ।

ਜਦੋਂ ਉਹ ਸ਼ਾਮ ਨੂੰ ਘਰ ਆਏ ਤਾਂ ਉਸ ਦੀ 14 ਸਾਲਾ ਨਾਬਾਲਗ ਭੈਣ ਘਰ ਨਹੀਂ ਸੀ। ਭਾਲ ਕਰਨ ਪਤਾ ਲੱਗਾ ਕਿ ਉਸ ਦੇ ਮਕਾਨ ਮਾਲਕ ਦਾ ਪੁੱਤਰ ਗੋਪਾਲ ਉਸ ਦੀ ਭੈਣ ਨੂੰ ਵਿਆਹ ਦਾ ਝਾਂਸਾ ਦੇ ਕੇ ਲੈ ਗਿਆ ਹੈ। ਸਿਟੀ ਪੁਲਸ ਸ਼ਿਕਾਇਤ ਦੇ ਆਧਾਰ ’ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁਲਜ਼ਮ ਗੋਪਾਲ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਨਾਬਾਲਗ ਕੁੜੀ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਹੈ।


author

Babita

Content Editor

Related News