ਵਿਆਹ ਦਾ ਝਾਂਸਾ ਦੇ ਨਾਬਾਲਗ ਨੂੰ ਲੈ ਕੇ ਭੱਜਿਆ ਨੌਜਵਾਨ

Monday, Sep 07, 2020 - 03:02 PM (IST)

ਵਿਆਹ ਦਾ ਝਾਂਸਾ ਦੇ ਨਾਬਾਲਗ ਨੂੰ ਲੈ ਕੇ ਭੱਜਿਆ ਨੌਜਵਾਨ

ਸਾਹਨੇਵਾਲ/ਕੁਹਾੜਾ (ਜ. ਬ.) : ਆਪਣੇ ਮਾਤਾ-ਪਿਤਾ ਅਤੇ ਭੈਣ ਨਾਲ ਫੈਕਟਰੀ ’ਚ ਕੰਮ ’ਤੇ ਗਈ ਇਕ ਨਾਬਾਲਗ ਕੁੜੀ ਦੁਪਹਿਰ ਸਮੇਂ ਕਮਰੇ ’ਚ ਕੱਪੜੇ ਬਦਲਣ ਗਈ ਸੀ ਪਰ ਉਹ ਵਾਪਸ ਨਹੀਂ ਪਰਤੀ।

ਇਸ ਮਾਮਲੇ ਸਬੰਧੀ ਵਿਆਹ ਦਾ ਝਾਂਸਾ ਦੇ ਕੁੜੀ ਨੂੰ ਭਜਾ ਕੇ ਲਿਜਾਣ ਦੇ ਦੋਸ਼ਾਂ ਤਹਿਤ ਥਾਣਾ ਕੁੰਮਕਲਾਂ ਦੀ ਪੁਲਸ ਨੇ ਪਿੰਡ ਜੰਡਿਆਲੀ ’ਚ ਕਿਰਾਏ ’ਤੇ ਰਹਿਣ ਵਾਲੇ ਵਿਕਾਸ ਨਾਂ ਦੇ ਨੌਜਵਾਨ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੇ ਮਾਮਲੇ ਦੀ ਅੱਗੇ ਦੀ ਜਾਂਚ ਸ਼ੁਰੂ ਕਰਦੇ ਹੋਏ ਮੁੰਡੇ-ਕੁੜੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News