ਮਾਲੀ ਸਹਾਇਤਾ ਕਰਨ ਦੇ ਬਹਾਨੇ ਨਾਬਾਲਗ ਕੁੜੀ ਨਾਲ ਰੋਸਟੋਰੈਂਟ ’ਚ ਜਬਰ-ਜ਼ਿਨਾਹ

Monday, Aug 09, 2021 - 05:26 PM (IST)

ਮਾਲੀ ਸਹਾਇਤਾ ਕਰਨ ਦੇ ਬਹਾਨੇ ਨਾਬਾਲਗ ਕੁੜੀ ਨਾਲ ਰੋਸਟੋਰੈਂਟ ’ਚ ਜਬਰ-ਜ਼ਿਨਾਹ

ਗੁਰਦਾਸਪੁਰ (ਸਰਬਜੀਤ) : ਸਮਾਜ ਸੇਵੀ ਸੰਸਥਾ ਦਾ ਪ੍ਰਤੀਨਿਧੀ ਬਣ ਕੇ ਆਏ ਇਕ ਨੌਜਵਾਨ ਨੇ ਇਕ ਨਿੱਜੀ ਹਸਪਤਾਲ ’ਚ ਸਫਾਈ ਸੇਵਕਾ ਦੇ ਤੌਰ ’ਤੇ ਕੰਮ ਕਰਨ ਵਾਲੀ ਜਨਾਨੀ ਨਾਲ ਮਿਲ ਕੇ ਉਸ ਦੀ ਸਾਥੀ ਜਨਾਨੀ ਨੂੰ ਇਕ ਲੱਖ ਰੁਪਏ ਦੀ ਸੰਸਥਾ ਵੱਲੋਂ ਮਾਲੀ ਸਹਾਇਤਾ ਕਰਨ ਦਾ ਝਾਂਸਾ ਦੇ ਕੇ ਘਰ ਦੇ ਬਾਹਰ ਜਾ ਕੇ ਛੱਡ ਦਿੱਤਾ, ਉਸ ਤੋਂ ਬਾਅਦ ਨੌਜਵਾਨ ਨੇ ਉਕਤ ਜਨਾਨੀ ਦੇ ਘਰ ਆ ਕੇ ਉਸ ਦੀ 16 ਸਾਲਾ ਨਾਬਾਲਿਗ ਧੀ ਨੂੰ ਇਹ ਬਹਾਨਾ ਬਣਾ ਕੇ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ ਕਿ ਉਸ ਦੀ ਮਾਂ ਬੁਲਾ ਰਹੀ ਹੈ, ਜਿੱਥੇ ਧੀ ਨਾਲ ਉਸ ਦੀ ਮਰਜ਼ੀ ਖ਼ਿਲਾਫ਼ ਇਕ ਰੈਸਟੋਰੈਂਟ ’ਚ ਲੈ ਜਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਪੀੜਤ ਕੁੜੀ ਦੀ ਮਾਂ ਦੇ ਬਿਆਨਾਂ ’ਤੇ ਥਾਣਾ ਸਦਰ ਦੀ ਪੁਲਸ ਨੇ ਮੁਲਜ਼ਮ ਨੌਜਵਾਨ ਖ਼ਿਲਾਫ਼ ਧਾਰਾ 376,420,363 ਦੇ ਤਹਿਤ ਕੇਸ ਦਰਜ ਕੀਤਾ ਹੈ, ਜਦਕਿ ਜਬਰ-ਜ਼ਿਨਾਹ ਕਰਵਾਉਣ ਲਈ ਉਕਤ ਨੌਜਵਾਨ ਦੀ ਮਦਦ ਕਰਨ ਵਾਲੀ ਜਨਾਨੀ ਅਤੇ ਹੋਟਲ ਦੇ ਮੈਨੇਜਰ ਖ਼ਿਲਾਫ਼ ਧਾਰਾ 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਬਾਲਿਆਂਵਾਲੀ ’ਚ ਦਿਲ ਕੰਬਾਉਣ ਵਾਲੀ ਘਟਨਾ, ਕਲਯੁਗੀ ਮਾਂ ਨੇ ਬੱਚਿਆਂ ਨੂੰ ਦਿੱਤਾ ਜ਼ਹਿਰ, ਖ਼ੁਦ ਵੀ ਨਿਗਲਿਆ

ਸ਼ਿਕਾਇਤ ’ਚ ਕੀ ਕਿਹਾ ਪੀੜਤ ਦੀ ਮਾਂ ਨੇ
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਹਸਪਤਾਲ ’ਚ ਸਫਾਈ ਸੇਵਕ ਦਾ ਕੰਮ ਕਰਦੀ ਹੈ। 7 ਅਗਸਤ ਵਾਲੇ ਦਿਨ ਉਸ ਦੇ ਨਾਲ ਕੰਮ ਕਰਨ ਵਾਲੀ ਜਨਾਨੀ ਲਛਮੀਂ ਪਤਨੀ ਮੰਗਾ ਰਾਮ ਵਾਸੀ ਪਿੰਡ ਜੀਵਨਵਾਲ ਇਕ 25 ਸਾਲਾ ਅਣਪਛਾਤੇ ਨੌਜਵਾਨ ਨੂੰ ਇਕ ਸਮਾਜ ਸੇਵੀ ਸੰਸਥਾ ਦਾ ਪ੍ਰਤੀਨਿਧੀ ਦੱਸ ਕੇ ਉਨ੍ਹਾਂ ਦੇ ਘਰ ਲੈ ਕੇ ਆਈ। ਉਕਤ ਨੌਜਵਾਨ ਨੇ ਉਸ ਨੂੰ ਕਿਹਾ ਕਿ ਉਹ ਸੰਸਥਾਂ ਵੱਲੋਂ ਉਨ੍ਹਾਂ ਦੀ ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਕਰ ਦੇਵੇਗਾ। ਇਸ ਲਈ ਉਨ੍ਹਾਂ ਨੂੰ ਇਕ ਫਾਈਲ ਭਰਨੀ ਪਵੇਗੀ। ਫਾਇਲ ਭਰਨ ਲਈ ਤੁਹਾਨੂੰ ਮੇਰੇ ਨਾਲ ਜਾਣਾ ਪਵੇਗਾ। ਜਿਸ ’ਤੇ ਮੈਂ ਉਸ ਨਾਲ ਮੋਟਰਸਾਈਕਲ ’ਤੇ ਬੈਠ ਕੇ ਚਲੀ ਗਈ ਪਰ ਬਾਅਦ ਵਿਚ ਉਸ ਨੂੰ ਬੱਬਰੀ ਬਾਈਪਾਸ ’ਤੇ ਉਤਾਰ ਕੇ ਇਹ ਕਹਿ ਕੇ ਚਲਾ ਗਿਆ ਕਿ ਮੈਂ ਫਾਈਲ ਦੇ ਕਾਗਜ਼ ਲੈ ਕੇ ਆਉਂਦਾ ਹਾਂ, ਜਿਸ ’ਤੇ ਕਾਫੀ ਸਮਾਂ ਬੀਤਣ ’ਤੇ ਵੀ ਉਹ ਨਹੀਂ ਆਇਆ। ਜਦ ਉਹ ਆਪਣੇ ਘਰ ਆਈ ਤਾਂ ਉਸ ਦੀ 16ਸਾਲਾ ਧੀ ਘਰ ’ਚ ਨਹੀਂ ਸੀ।

ਉਹ ਜਦੋਂ ਆਪਣੀ ਧੀ ਦੀ ਭਾਲ ਕਰਦੀ ਹੋਈ ਸ਼ਾਮ 7 ਵਜੇ ਹਵੇਲੀ ਰੈਸਟੋਰੈਂਟ/ਪੈਲੇਸ ਤਿੱਬੜ ਨਜ਼ਦੀਕ ਪੁੱਜੀ ਤਾਂ ਕੁੜੀ ਹਵੇਲੀ ਦੇ ਮੇਨ ਗੇਟ ’ਤੇ ਖੜ੍ਹੀ ਸੀ। ਜਿਸ ਨੇ ਉਸ ਨੂੰ ਦੱਸਿਆ ਕਿ ਜੋ ਨੌਜਵਾਨ ਤੁਹਾਨੂੰ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ ਸੀ , ਉਹੀ ਨੌਜਵਾਨ ਮੈਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਤੇਰੀ ਮਾਂ ਬੁਲਾ ਰਹੀ ਹੈ। ਤੇਰੇ ਵੀ ਫਾਈਲ ’ਤੇ ਦਸਤਖ਼ਤ ਹੋਣੇ ਹਨ ਅਤੇ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਹਵੇਲੀ ਰੈਸਟੋਰੈਂਟ ਤਿੱਬੜ ਲਿਜਾ ਕੇ ਕਮਰੇ ਵਿਚ ਉਸ ਦੀ ਮਰਜ਼ੀ ਖ਼ਿਲਾਫ਼ ਉਸ ਨਾਲ ਜਬਰ-ਜ਼ਿਨਾਹ ਕੀਤਾ।

ਇਹ ਵੀ ਪੜ੍ਹੋ : ਬੰਬੀਹਾ ਗੈਂਗ ਵਲੋਂ ਕਤਲ ਕੀਤੇ ਵਿੱਕੀ ਮਿੱਡੂਖੇੜਾ ਦੇ ਘਰ ਪਹੁੰਚੇ ਸੁਖਬੀਰ ਸਿੰਘ ਬਾਦਲ, ਦਿੱਤਾ ਵੱਡਾ ਬਿਆਨ

ਬਿਨਾ ਆਈ.ਡੀ ਦੇ ਕਮਰਾਂ ਦੇਣ ’ਤੇ ਫਸਿਆ ਹਵੇਲੀ ਦਾ ਮੈਨੇਜਰ
ਨਾਬਾਲਿਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੌਜਵਾਨ ਨੇ ਹਵੇਲੀ ’ਚ ਜਾ ਕੇ ਮੈਨੇਜਰ ਨੂੰ 2000 ਹਜ਼ਾਰ ’ਚ ਇਕ ਕਮਰਾ ਦੇਣ ਦੇ ਲਈ ਦਿੱਤੇ। 2000 ਰੁਪਏ ਕਮਾਉਣ ਦੇ ਚੱਕਰ ’ਚ ਮੈਨੇਜਰ ਨੇ ਉਕਤ ਨੌਜਵਾਨ ਦਾ ਕੋਈ ਵੀ ਆਈ.ਡੀ ਪਰੂਫ ਨਹੀਂ ਲਿਆ । ਹਵੇਲੀ ਦੇ ਮਾਲਕਾਂ ਨੂੰ ਦੱਸੇ ਬਿਨਾਂ 2000 ਰੁਪਏ ਖੁਦ ਦੀ ਜੇਬ ’ਚ ਪਾਉਣ ਦੇ ਚੱਕਰ ’ਚ ਮੈਨੇਜਰ ਫੱਸ ਗਿਆ।

ਕਿਵੇਂ ਹੋਈ ਨੌਜਵਾਨ ਦੀ ਪਹਿਚਾਣ
ਇਸ ਸਬੰਧੀ ਥਾਣਾ ਸਦਰ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਨਾਬਾਲਿਗ ਲੜਕੀ ਨਾਲ ਜਬਰਜ਼ਨਾਹ ਕਰਨ ਵਾਲੇ ਨੌਜਵਾਨ ਦੀ ਪਹਿਲਾਂ ਤਾਂ ਪਹਿਚਾਣ ਨਹੀਂ ਹੋ ਰਹੀ ਸੀ, ਕਿਉਂਕਿ ਹਵੇਲੀ ਦੇ ਮੈਨੇਜਰ ਨੇ ਉਸ ਕੋਲੋਂ ਕੋਈ ਵੀ ਆਈ.ਡੀ ਪਰੂਫ ਨਹੀਂ ਲਿਆ ਸੀ ਪਰ ਮਾਮਲੇ ਦੀ ਜਦੋਂ ਗੰਭੀਰਤਾਂ ਨਾਲ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਕਤ ਨੌਜਵਾਨ ਨੇ ਮੈਨੇਜਰ ਨੂੰ ਆਪਣੇ ਮੋਬਾਇਲ ਤੋਂ ਫੋਨ ਕਰਕੇ ਇਕ ਗਿਲਾਸ ਪਾਣੀ ਦੀ ਮੰਗ ਕੀਤੀ ਸੀ, ਜਿਸ ’ਤੇ ਮੈਨੇਜਰ ਵੱਲੋਂ ਦੱਸਣ ’ਤੇ ਫੋਨ ਨੂੰ ਟਰੇਸ ਕੀਤਾ ਗਿਆ । ਤਾਂ ਪਤਾ ਲੱਗਾ ਕਿ ਉਕਤ ਨੌਜਵਾਨ ਦੀ ਪਹਿਚਾਣ ਰਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਕੋਟ ਧੰਦਲ ਹੈ। ਜਿਸ ’ਤੇ ਉਕਤ ਨੌਜਵਾਨ ਦੇ ਖਿਲਾਫ ਧਾਰਾ 376,420,363 ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਕਲੱਬ ’ਚ ਪਿਆ ਭੜਥੂ, ਬਾਊਂਸਰਾਂ ਦੇ ਡਰ ਤੋਂ ਭੱਜੇ ਨੌਜਵਾਨ ਨੂੰ ਅੱਗੋਂ ਅਚਾਨਕ ਮਿਲੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News