ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਦੋ ਧਿਰਾਂ ਵਿਚਾਲੇ ਚੱਲੀ ਗੋਲ਼ੀ

06/05/2023 6:37:32 PM

ਕਪੂਰਥਲਾ (ਓਬਰਾਏ) : ਕਪੂਰਥਲਾ ’ਚ ਦੋ ਧਿਰਾਂ ਵਿਚਾਲੇ ਖ਼ੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਹੱਲਾ ਮਹਿਤਾਬਗੜ੍ਹ ’ਚ ਕਿਸੇ ਗੱਲ ਨੂੰ ਲੈ ਕੇ ਹੋਈ ਬਹਿਸ ਹੋਈ ਅਤੇ ਇਹ ਬਹਿਸ ਇੰਨੀ ਵਧ ਗਈ ਕਿ ਗੋਲ਼ੀ ਤੇ ਤੇਜ਼ਧਾਰ ਹਥਿਆਰ ਚੱਲ ਗਏ।

 ਇਹ ਖ਼ਬਰ ਵੀ ਪੜ੍ਹੋ : ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ

PunjabKesari

ਇਸ ਦੌਰਾਨ ਦੋ ਲੋਕ ਜ਼ਖ਼ਮੀ ਹੋਏ, ਜਿਨ੍ਹਾਂ ’ਚੋਂ ਇਕ ਨੂੰ ਇਲਾਜ ਲਈ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਸ ਨੇ ਗੋਲ਼ੀ ਚੱਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵਾਂ ਧਿਰਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


Manoj

Content Editor

Related News