ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਅਨਮੋਲ ਬਿਸ਼ਨੋਈ ਤੇ ਸਚਿਨ ਥਾਪਨ ’ਤੇ ਵਿਦੇਸ਼ ਮੰਤਰਾਲਾ ਦਾ ਅਹਿਮ ਖ਼ੁਲਾਸਾ

Thursday, Sep 01, 2022 - 10:09 PM (IST)

ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਅਨਮੋਲ ਬਿਸ਼ਨੋਈ ਤੇ ਸਚਿਨ ਥਾਪਨ ’ਤੇ ਵਿਦੇਸ਼ ਮੰਤਰਾਲਾ ਦਾ ਅਹਿਮ ਖ਼ੁਲਾਸਾ

ਲੁਧਿਆਣਾ (ਪੰਕਜ)-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਈ ’ਚ ਹੋਏ ਬੇਦਰਦੀ ਨਾਲ ਕਤਲ ਦੇ ਮਾਮਲੇ ’ਚ ਨਾਮਜਦ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਅਤੇ ਭਾਣਜੇ ਸਚਿਨ ਥਾਪਨ ਸਬੰਧੀ ਦੇਸ਼ ਦੇ ਵਿਦੇਸ਼ ਮੰਤਰਾਲਾ ਨੇ ਸਪੱਸ਼ਟ ਕੀਤਾ ਹੈ ਕਿ ਫ਼ਰਜ਼ੀ ਪਾਸਪੋਰਟ ਦੀ ਮਦਦ ਨਾਲ ਵਿਦੇਸ਼ ਭੱਜੇ ਇਨ੍ਹਾਂ ਮੁਲਜ਼ਮਾਂ ਨੂੰ ਕੀਨੀਆ ਤੇ ਅਜ਼ਰਬੈਜਾਨ ’ਚ ਡਿਟੇਨ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਜਲਦ ਹੀ ਭਾਰਤ ਲਿਆਂਦਾ ਜਾਵੇਗਾ। ਵੀਰਵਾਰ ਨੂੰ ਹੋਈ ਇਕ ਪ੍ਰੈੱਸ ਕਾਨਫਰੰਸ ’ਚ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਮੰਤਰਾਲਾ ਦੇ ਬੁਲਾਰੇ ਨੇ ਦੋਵਾਂ ਨੂੰ ਜਲਦ ਦੇਸ਼ ਵਾਪਸ ਲਿਆਉਣ ਦਾ ਦਾਅਵਾ ਕੀਤਾ ਹੈ। ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਨੇ ਵਾਰਦਾਤ ਤੋਂ ਇਕ ਮਹੀਨਾ ਪਹਿਲਾਂ ਹੀ ਆਪਣੇ ਭਰਾ ਅਨਮੋਲ ਬਿਸ਼ਨੋਈ ਅਤੇ ਭਾਣਜੇ ਸਚਿਨ ਥਾਪਨ ਦੇ ਫ਼ਰਜ਼ੀ ਪਾਸਪੋਰਟ ਬਣਵਾ ਕੇ ਉਨ੍ਹਾਂ ਨੂੰ ਵਿਦੇਸ਼ ਭੇਜ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਵੱਖ-ਵੱਖ ਵਿਭਾਗਾਂ 'ਚ ਚੇਅਰਮੈਨਾਂ ਦੀਆਂ ਕੀਤੀਆਂ ਨਿਯੁਕਤੀਆਂ, ਪੜ੍ਹੋ ਲਿਸਟ

ਹਾਲਾਂਕਿ ਸਿੱਧੂ ਦੇ ਕਤਲ ਤੋਂ ਬਾਅਦ ਸਭ ਤੋਂ ਪਹਿਲਾਂ ਮੀਡੀਆ ਦੇ ਸਾਹਮਣੇ ਆ ਕੇ ਸਚਿਨ ਨੇ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਉਹ ਖੁਦ ਵਾਰਦਾਤ ਵਿਚ ਸ਼ਾਮਲ ਸੀ ਅਤੇ ਉਸ ਨੇ ਆਪਣੇ ਹੱਥੀਂ ਉਸ ਨੂੰ ਗੋਲੀਆਂ ਮਾਰੀਆਂ ਸਨ। ਅਸਲ ਵਿਚ ਲਾਰੈਂਸ ਇਸ ਗੱਲ ਨੂੰ ਜਾਣਦਾ ਸੀ ਕਿ ਸਿੱਧੂ ਦੇ ਕਤਲ ਤੋਂ ਬਾਅਦ ਪੁਲਸ ਸਭ ਤੋਂ ਪਹਿਲਾਂ ਉਸ ਦੇ ਦੋਵੇਂ ਰਿਸ਼ਤੇਦਾਰਾਂ ’ਤੇ ਸ਼ਿਕੰਜਾ ਕੱਸੇਗੀ। ਇਸੇ ਤੋਂ ਬਚਣ ਲਈ ਉਸ ਨੇ ਗੁੜਗਾਓਂ ਦੇ ਫਰਜ਼ੀ ਪਤੇ ’ਤੇ ਦੋਵਾਂ ਦੇ ਪਾਸਪੋਰਟ ਬਣਵਾ ਕੇ ਉਨ੍ਹਾਂ ਨੂੰ ਵਿਦੇਸ਼ ਭੇਜ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਹੁਣ ਹਾਈਕੋਰਟ ’ਚ ਪੇਸ਼ ਨਹੀਂ ਹੋਣਗੇ ਪੁਲਸ ਜਾਂਚ ਅਧਿਕਾਰੀ, AG ਘਈ ਨੇ DGP ਨੂੰ ਲਿਖਿਆ ਪੱਤਰ

ਉਧਰ, ਵਾਰਦਾਤ ਤੋਂ ਬਾਅਦ ਜਾਂਚ ਵਿਚ ਜੁਟੀ ਮਾਨਸਾ ਪੁਲਸ ਦੇ ਹੱਥ ਲੱਗੇ ਕੇਕੜਾ ਨਾਮੀ ਮੁਲਜ਼ਮ ਨੇ ਵੀ ਪੁੱਛਗਿਛ ਵਿੱਚ ਮੰਨਿਆ ਕਿ ਉਸ ਨੇ ਸਚਿਨ ਥਾਪਨ ਦੇ ਕਹਿਣ ’ਤੇ ਨਾ ਸਿਰਫ ਮੂਸੇਵਾਲਾ ਦੀ ਰੇਕੀ ਕੀਤੀ ਸੀ , ਸਗੋਂ ਉਸ ਨੂੰ ਸਚਿਨ ਨੇ ਇਕ ਪਿਸਤੌਲ ਵੀ ਦਿੱਤਾ ਸੀ, ਜੋ ਪੁਲਸ ਬਰਾਮਦ ਕਰ ਚੁੱਕੀ ਹੈ। ਦੋਵਾਂ ਮੁਲਜ਼ਮਾਂ ਦੇ ਕਾਬੂ ਆ ਜਾਣ ਤੋਂ ਬਾਅਦ ਹੁਣ ਪੁਲਸ ਦੇ ਨਿਸ਼ਾਨੇ ’ਤੇ ਵਿਦੇਸ਼ ਵਿਚ ਬੈਠੇ ਕੇ ਕਤਲ ਦੀ ਪੂਰੀ ਪਲਾਨਿੰਗ ਕਰਨ ਵਾਲਾ ਗੋਲਡੀ ਬਰਾੜ ਅਤੇ ਕਤਲ ਦੀ ਵਾਰਦਾਤ ਵਿਚ ਸ਼ਾਮਲ ਗੈਂਗਸਟਰ ਦੀਪਕ ਮੁੰਡੀ ਹੈ, ਨਾਲ ਹੀ ਮਾਨਸਾ ਪੁਲਸ ਨੇ ਮੂਸੇਵਾਲਾ ਦੇ ਪਿਤਾ ਵੱਲੋਂ ਲਗਾਤਾਰ ਚੁੱਕੀ ਜਾ ਰਹੀ ਆਵਾਜ਼ ਤੋਂ ਬਾਅਦ ਇਸ ਮਾਮਲੇ ਵਿਚ ਸਿੱਧੂ ਦੇ ਦੋਸਤਾਂ ਵਿਚ ਸ਼ੁਮਾਰ ਰਹੇ ਜੋਤੀ ਪੰਧੇਰ ਅਤੇ ਕਨਵਰ ਗਰੇਵਾਲ ਨੂੰ ਐੱਫ. ਆਈ. ਆਰ. ਵਿਚ ਨਾਮਜ਼ਦ ਕੀਤਾ ਸੀ। ਇਹ ਦੋਵੇਂ ਵੀ ਵਿਦੇਸ਼ ’ਚ ਹਨ। ਸਚਿਨ ਅਤੇ ਅਨਮੋਲ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਕਈ ਹੋਰ ਖ਼ੁਲਾਸੇ ਵੀ ਹੋਣ ਦੀ ਉਮੀਦ ਹੈ।

ਇਹ ਖ਼ਬਰ ਵੀ ਪੜ੍ਹੋ : ਹੁਣ ਨਹੀਂ ਹੋਵੇਗਾ ਸਰਕਾਰੀ ਬੱਸਾਂ ’ਚੋਂ ਤੇਲ ਚੋਰੀ, ਟਰਾਂਸਪੋਰਟ ਮੰਤਰੀ ਭੁੱਲਰ ਨੇ ਚੁੱਕਿਆ ਅਹਿਮ ਕਦਮ


author

Manoj

Content Editor

Related News