ਵਿਰਾਸਤ-ਏ-ਖਾਲਸਾ ਪਹੁੰਚੇ ਮੰਤਰੀ ਹਰਜੋਤ ਬੈਂਸ ਨੇ ਸਿਵਲ ਡਿਫੈਂਸ ’ਚ ਦਾਖ਼ਲੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Monday, May 12, 2025 - 05:37 PM (IST)

ਸ੍ਰੀ ਅਨੰਦਪੁਰ ਸਾਹਿਬ (ਬਲਬੀਰ ਸੰਧੂ)-ਸਿਵਲ ਡਿਫੈਂਸ ਵਾਲੰਟੀਅਰ ਦਾਖ਼ਲਾ ਮੁਹਿੰਮ ਤਹਿਤ ਵਿਰਾਸਤ-ਏ-ਖਾਲਸਾ ਦੇ ਆਡੀਟੋਰੀਅਮ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੱਖੇ ਪਲੇਠੇ ਪ੍ਰੋਗਰਾਮ ’ਚ ਪਹੁੰਚੇ ਸਾਬਕਾ ਫ਼ੌਜੀਆਂ, ਐੱਨ. ਸੀ. ਸੀ. ਕੈਡਿਟਾਂ, ਐੱਨ. ਐੱਸ. ਐੱਸ. ਵਾਲੰਟੀਅਰਾ, ਨੌਜਵਾਨਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਤੋਂ ਇਹ ਪ੍ਰਤੀਤ ਹੋ ਰਿਹਾ ਹੈ ਕਿ ਸਾਡੀਆਂ ਸੁਰੱਖਿਆ ਫੋਰਸਾਂ ਦੀ ਸਹਾਇਤਾ ਲਈ ਦੂਜੀ ਕਤਾਰ ਵੀ ਤਿਆਰ ਬਰ ਤਿਆਰ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ। ਮੰਤਰੀ ਹਰਜੋਤ ਸਿੰਘ ਬੈਂਸ ਵਿਰਾਸਤ-ਏ-ਖਾਲਸਾ ਸ੍ਰੀ ਅਨੰਦਪੁਰ ਸਾਹਿਬ ਦੇ ਆਡੀਟੋਰੀਅਮ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਸਿਵਲ ਡਿਫੈਂਸ ਵਲੰਟੀਅਰ ਰਜਿਸਟ੍ਰੇਸ਼ਨ ਪ੍ਰੋਗਰਾਮ ਅਭਿਆਸ ਵਿਚ ਪਹੁੰਚੇ। ਇਸ ਦੌਰਾਨ ਉਨ੍ਹਾਂ ਪੰਚਾਂ, ਸਰਪੰਚਾਂ, ਸਾਬਕਾ ਫ਼ੌਜੀਆਂ ਅਤੇ ਅਧਿਕਾਰੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚੋਂ ਮਿਲੀ ਮਿਜ਼ਾਈਲ, ਸਹਿਮੇ ਲੋਕ ਤੇ ਪਈਆਂ ਭਾਜੜਾਂ
ਉਨ੍ਹਾਂ ਕਿਹਾ ਕਿ ਪੰਜਾਬ ਦੀ ਅਵਾਮ ਨੂੰ ਅਪੀਲ ਹੈ ਕਿ ਜੋ ਸੁਰੱਖਿਆ ਫੋਰਸਾਂ ਵੱਲੋਂ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹੁੰਚਾਈ ਜਾਂਦੀ ਹੈ, ਉਸ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਸਾਨੂੰ ਸਾਡੀਆਂ ਸੁਰੱਖਿਆ ਫੋਰਸਾਂ ’ਤੇ ਬਹੁਤ ਮਾਣ ਅਤੇ ਯਕੀਨ ਹੈ ਅਤੇ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਦੇ ਹਿੱਤ ਲਈ ਹੀ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵੱਖ-ਵੱਖ ਵਿਭਾਗਾ ਵੱਲੋਂ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦੀ ਸਿਖਲਾਈ ਦਿੱਤੀ ਹੈ, ਉਸ ਤਰਾਂ ਦੇ ਪ੍ਰੋਗਰਾਮ ਭਲਕੇ ਨੰਗਲ ’ਚ ਅਤੇ ਇਸ ਬਾਅਦ ਰੂਪਨਗਰ, ਮੋਰਿੰਡਾ, ਚਮਕੌਰ ਸਾਹਿਬ ’ਚ ਵੀ ਰੱਖੇ ਗਏ ਹਨ, ਜਿਨ੍ਹਾਂ ’ਚ ਅੱਜ ਦੇ ਪ੍ਰੋਗਰਾਮ ਵਾਂਘ ਉਨ੍ਹਾਂ ਇਲਾਕਿਆਂ ਦੇ ਨਾਗਰਿਕ ਵਧ-ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਜੰਗ ਵਰਗੇ ਹਾਲਾਤ ਵਿਚ ਕਿਸ ਤਰਾਂ ਸਵੈ-ਰੱਖਿਆ ਅਤੇ ਹੋਰ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕਰਨੀ ਹੈ ਅਤੇ ਲੋੜ ਪੈਣ 'ਤੇ ਸੁਰੱਖਿਆ ਫੋਰਸਾਂ ਦੀ ਦੂਜੀ ਕਤਾਰ ਬਣ ਕੇ ਉਨ੍ਹਾਂ ਨੂੰ ਸਹਿਯੋਗ ਕਰਨਾ ਹੈ, ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਸੁਰੱਖਿਆ ਫੋਰਸਾਂ ਨਾਲ ਸਿੱਧੇ ਜੁੜੇ ਹੁੰਦੇ ਹਨ, ਜਦੋਂ ਵੀ ਕੋਈ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚਦੀ ਹੈ ਤਾਂ ਉਹ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ, ਉਸ ’ਤੇ ਆਮ ਲੋਕ ਨੁਕਤਾਚੀਨੀ ਨਾ ਕਰਨ, ਸਗੋਂ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਪਾਲਣਾ ਕਰਨ।
ਇਹ ਵੀ ਪੜ੍ਹੋ: ਭਾਰਤ-ਪਾਕਿ ਜੰਗਬੰਦੀ ਮਗਰੋਂ ਵੀ ਪੰਜਾਬ 'ਚ ਬੱਸ ਸੇਵਾ ਬੰਦ! ਯਾਤਰੀਆਂ ਲਈ ਖੜ੍ਹੀ ਹੋਈ ਮੁਸੀਬਤ
ਇਸ ਮੌਕੇ ਜਸਪ੍ਰੀਤ ਸਿੰਘ ਐੱਸ. ਡੀ. ਐੱਮ. ਸ੍ਰੀ ਅਨੰਦਪੁਰ ਸਾਹਿਬ, ਅਰਵਿੰਦਰ ਸਿੰਘ ਸੋਮਲ ਜੀ. ਏ. ਟੂ ਡਿਪਟੀ ਕਮਿਸ਼ਨਰ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਂਸਲ, ਜਸਪਾਲ ਸਿੰਘ ਢਾਹੇ ਸਰਪੰਚ, ਰਾਜਪਾਲ ਸਿੰਘ ਸਰਪੰਚ ਮੋਹੀਵਾਲ, ਪੱਮੂ ਢਿੱਲੋਂ, ਦਲਜੀਤ ਸਿੰਘ ਕੈਂਥ ਕੌਂਸਲਰ, ਦਵਿੰਦਰ ਕੌਸ਼ਲ ਕੌਂਸਲਰ, ਨਿਤਿਨ ਬਾਸੋਵਾਲ, ਸੰਮੀ ਬਰਾਰੀ ਯੂਥ ਪ੍ਰਧਾਨ, ਜੀਤ ਰਾਮ ਰਿੰਕੂ ਸਰਪੰਚ, ਗੁਰਸੋਹਨ ਸਿੰਘ ਸਕੱਤਰ ਰੈੱਡ ਕਰਾਸ, ਸੁਦਰਸ਼ਨ ਅਟਵਾਲ ਡਿਫੈਂਸ ਸਰਵਿਸ ਟ੍ਰੇਨਿੰਗ ਇੰਸਪੈਕਟਰ, ਸਰਬਜੀਤ ਸਿੰਘ ਸੈਨਿਕ ਭਲਾਈ ਬੋਰਡ, ਮੇਜਰ ਬਲਵੰਤ ਸਿੰਘ ਤੋਂ ਵਿਦਿਆਰਥੀ ਹਾਜ਼ਰ ਸਨ।
ਇਹ ਵੀ ਪੜ੍ਹੋ: ਭਾਰਤ-ਪਾਕਿ ਜੰਗਬੰਦੀ ਮਗਰੋਂ ਪੰਜਾਬ 'ਚ ਪੈਟਰੋਲ ਪੰਪਾਂ ਨਾਲ ਜੁੜੀ ਵੱਡੀ ਅਪਡੇਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e