ਚੰਡੀਗੜ੍ਹ ''ਚ ਵਧਾਇਆ ਗਿਆ ''ਮਿੰਨੀ ਲਾਕਡਾਊਨ'', ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ

05/11/2021 10:45:26 AM

ਚੰਡੀਗੜ੍ਹ (ਰਾਜਿੰਦਰ) : ਪ੍ਰਸ਼ਾਸਨ ਨੇ ਸ਼ਹਿਰ ’ਚ ਲਾਗੂ ਮਿੰਨੀ ਲਾਕਡਾਊਨ ਨੂੰ ਇਕ ਹਫ਼ਤੇ ਲਈ ਹੋਰ ਵਧਾ ਦਿੱਤਾ ਹੈ। ਇਸ ਦੌਰਾਨ ਸਾਰੀਆਂ ਗੈਰ-ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ। ਲੋਕਾਂ ਦੇ ਬਾਹਰ ਨਿਕਲਣ ’ਤੇ ਰੋਕ ਨਹੀਂ ਰਹੇਗੀ। ਪ੍ਰਸ਼ਾਸਨ ਨੇ ਲੋਕਾਂ ਨੂੰ ਬੇਵਜ੍ਹਾ ਘਰਾਂ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਵਿਆਹ ਸਮਾਰੋਹ ਲਈ ਇਸ ਵਾਰ ਪ੍ਰਸ਼ਾਸਨ ਨੇ ਲੋਕਾਂ ਦੀ ਗਿਣਤੀ ਨੂੰ ਘੱਟ ਕਰ ਦਿੱਤਾ ਹੈ। ਹੁਣ 20 ਲੋਕ ਹੀ ਵਿਆਹ ਵਿਚ ਸ਼ਾਮਲ ਹੋ ਸਕਣਗੇ। ਇਸ ਤੋਂ ਇਲਾਵਾ ਪਹਿਲਾਂ ਦੀ ਤਰ੍ਹਾਂ ਨਾਈਟ ਕਰਫ਼ਿਊ ਵੀ ਜਾਰੀ ਰਹੇਗਾ। ਟ੍ਰਾਈਸਿਟੀ ’ਚ ਵੱਧਦੇ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਯੂ. ਟੀ. ਪ੍ਰਸ਼ਾਸਨ ਨੇ 18 ਮਈ ਸਵੇਰੇ 5 ਵਜੇ ਤੱਕ ਮਿੰਨੀ ਲਾਕਡਾਊਨ ਦਾ ਐਲਾਨ ਕੀਤਾ ਹੈ। ਇਸ ਵਾਰ ਵੀ ਪਿਛਲੇ ਹਫ਼ਤੇ ਵਾਂਗ ਗੈਰ-ਜ਼ਰੂਰੀ ਦੁਕਾਨਾਂ, ਸੈਰ-ਸਪਾਟੇ ਵਾਲੀਆਂ ਥਾਵਾਂ, ਵਿੱਦਿਅਕ ਅਦਾਰੇ, ਸੰਸਥਾਨ ਬੰਦ ਰਹਿਣਗੇ ਪਰ ਚੰਡੀਗੜ੍ਹ ਵਿਚ ਕਿਸੇ ਵੀ ਹੋਰ ਸੂਬੇ ਤੋਂ ਲੋਕ ਆ ਅਤੇ ਜਾ ਸਕਣਗੇ। ਹਾਲਾਂਕਿ ਚੰਡੀਗੜ੍ਹ ’ਚ ਦਾਖ਼ਲ ਹੋਣ ਲਈ ਕੋਵਿਡ ਨੈਗੇਟਿਵ ਰਿਪੋਰਟ ਜਾਂ ਟੀਕਾ ਲਗਵਾਉਣ ਦਾ ਸਰਟੀਫਿਕੇਟ ਦਿਖਾਉਣਾ ਪਵੇਗਾ। ਜੇਕਰ ਕਿਸੇ ਕੋਲ ਇਨ੍ਹਾਂ ਦੋਹਾਂ ’ਚੋਂ ਕੁੱਝ ਨਹੀਂ ਹੋਵੇਗਾ ਤਾਂ ਪ੍ਰਸ਼ਾਸਨ ਉਨ੍ਹਾਂ ਦੀ ਕੋਵਿਡ ਜਾਂਚ ਕਰ ਸਕਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਬਰਡ ਫਲੂ ਮਗਰੋਂ 31,600 ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਿਆ, 7200 ਆਂਡੇ ਕੀਤੇ ਨਸ਼ਟ
50 ਫ਼ੀਸਦੀ ਸਟਾਫ਼ ਨਾਲ ਖੁੱਲ੍ਹਣਗੇ ਬੈਂਕ
ਬੈਂਕ ਖੁੱਲ੍ਹੇ ਰਹਿਣਗੇ ਪਰ 50 ਫ਼ੀਸਦੀ ਸਟਾਫ਼ ਨੂੰ ਹੀ ਦਫ਼ਤਰ ਆਉਣ ਦੀ ਮਨਜ਼ੂਰੀ ਹੋਵੇਗੀ। ਨਿੱਜੀ ਦਫ਼ਤਰ ਖੁੱਲ੍ਹੇ ਰਹਿਣਗੇ ਪਰ ਪ੍ਰਸ਼ਾਸਨ ਨੇ ਕਿਹਾ ਹੈ ਕਿ ਮੁਲਾਜ਼ਮ ਘਰ ਤੋਂ ਕੰਮ ਕਰਨ ਤਾਂ ਬਿਹਤਰ ਰਹੇਗਾ। ਇਸ ਵਾਰ ਵਿਆਹ ਵਿਚ ਸ਼ਾਮਲ ਹੋਣ ਲਈ ਲੋਕਾਂ ਦੀ ਗਿਣਤੀ ਨੂੰ ਘੱਟ ਕੀਤਾ ਗਿਆ ਹੈ। ਡੀ. ਸੀ. ਦੀ ਮਨਜ਼ੂਰੀ ਤੋਂ ਬਾਅਦ ਵਿਆਹ ਵਿਚ 20 ਲੋਕਾਂ ਦੀ ਹੀ ਮਨਜ਼ੂਰੀ ਹੋਵੇਗੀ ਅਤੇ ਅੰਤਿਮ ਸੰਸਕਾਰ ਵਿਚ 10 ਲੋਕਾਂ ਦੀ ਮਨਜ਼ੂਰੀ ਹੈ। ਹਰ ਸ਼ਨੀਵਾਰ ਅਤੇ ਐਤਵਾਰ ਨੂੰ ਪੂਰਨ ਲਾਕਡਾਊਨ ਰਹੇਗਾ। ਦੋਵੇਂ ਦਿਨ ਲੋਕਾਂ ਦੇ ਬਾਹਰ ਨਿਲਕਣ ’ਤੇ ਵੀ ਰੋਕ ਰਹੇਗੀ। ਪ੍ਰਸ਼ਾਸਨ ਦੀਆਂ ਇਹ ਸਖ਼ਤੀਆਂ 18 ਮਈ ਸਵੇਰੇ 5 ਵਜੇ ਤੱਕ ਸ਼ਹਿਰ ਵਿਚ ਪ੍ਰਭਾਵੀ ਰਹਿਣਗੀਆਂ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਆਫ਼ਤਾ ਪ੍ਰਬੰਧਨ ਕਾਨੂੰਨ 2005 ਦੀ ਧਾਰਾ 51 ਤੋਂ 60 ਅਤੇ ਆਈ. ਪੀ. ਸੀ. ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : 'ਸਿੱਧੂ' ਨਾਲ ਆਰ-ਪਾਰ ਦੀ ਲੜਾਈ ਦੇ ਮੂਡ ’ਚ ਕੈਪਟਨ, ਸੋਨੀਆ ਨਾਲ ਛੇਤੀ ਕਰਨਗੇ ਮੁਲਾਕਾਤ
ਇਹ ਰਹੇਗਾ ਬੰਦ
ਸੁਖਨਾ ਝੀਲ, ਰਾਕ ਗਾਰਡਨ ਅਤੇ ਸੈਰ-ਸਪਾਟੇ ਵਾਲੀਆਂ ਥਾਂਵਾਂ। ਸਵੇਰੇ 6 ਤੋਂ 9 ਵਜੇ ਵਿਚਕਾਰ ਪਾਰਕਾਂ ’ਚ ਲੋਕ ਸੈਰ ਕਰ ਸਕਣਗੇ ।
ਮਨਜ਼ੂਰੀ ਤੋਂ ਬਾਅਦ ਓਲੰਪਿਕ ਦੀ ਤਿਆਰੀ ਕਰ ਰਹੇ ਖਿਡਾਰੀਆਂ ਨੂੰ ਛੱਡ ਕੇ ਹੋਰਨਾਂ ਲਈ ਸਪੋਟਰਸ ਕੰਪਲੈਕਸ ਬੰਦ।
ਸਾਰੇ ਮਾਲ, ਸਿਨੇਮਾ ਘਰ, ਮਿਊਜ਼ੀਅਮ ਅਤੇ ਲਾਇਬ੍ਰੇਰੀਆਂ
ਸਕੂਲ, ਕਾਲਜਾਂ ਸਮੇਤ ਸਾਰੇ ਵਿੱਦਿਅਕ ਅਦਾਰੇ। ਲੋੜ ਮੁਤਾਬਕ ਸਟਾਫ਼ ਨੂੰ ਆਉਣਾ ਪਵੇਗਾ।
ਸਮਾਜਿਕ, ਸੱਭਿਆਚਰਕ, ਖੇਡ ਤੇ ਸਿਆਸੀ ਸਰਗਰਮੀਆਂ ’ਤੇ ਰੋਕ।

ਸ਼ਰਾਬ ਦੇ ਠੇਕੇ।

ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੋਟਕਪੂਰਾ ਮਾਮਲੇ' ਦੀ ਜਾਂਚ ਸਬੰਧੀ SIT ਵੱਲੋਂ ਈਮੇਲ ਤੇ ਵਟਸਐਪ ਨੰਬਰ ਜਾਰੀ
ਇਹ ਰਹੇਗਾ ਖੁੱਲ੍ਹਾ
ਕਰਿਆਨਾ, ਦੁੱਧ, ਸਬਜ਼ੀ-ਫਲ, ਮੀਟ, ਪਸ਼ੂਆਂ ਦਾ ਚਾਰਾ, ਮੋਬਾਇਲ ਰਿਪੇਅਰ ਅਤੇ ਆਪਟੀਕਲਸ ਦੀਆਂ ਦੁਕਾਨਾਂ ਖੁੱਲ੍ਹਣਗੀਆਂ
ਕੈਮਿਸਟ ਦੀਆਂ ਦੁਕਾਨਾਂ, ਏ. ਟੀ. ਐੱਮ., ਦਵਾਈਆਂ, ਫਾਰਮਾਸਿਊਟੀਕਲ ਅਤੇ ਸਮੱਗਰੀਆਂ ਦੀਆਂ ਦੁਕਾਨਾਂ ਖੁੱਲ੍ਹਣਗੀਆਂ।
ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ’ਚ ਆਉਣ-ਜਾਣ ਦੀ ਮਨਜ਼ੂਰੀ ਹੈ। ਕੋਵਿਡ ਨੈਗੇਟਿਵ ਰਿਪੋਰਟ ਜਾਂ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣਾ ਹੋਵੇਗਾ।
ਗਰਭਵਤੀ ਬੀਬੀਆਂ ਅਤੇ ਹੋਰ ਮਰੀਜ਼ਾਂ ਨੂੰ ਹਸਪਤਾਲ ਆਉਣ-ਜਾਣ ਦੀ ਮਨਜ਼ੂਰੀ।
50 ਫ਼ੀਸਦੀ ਸਵਾਰੀਆਂ ਨਾਲ ਸੀ. ਟੀ. ਯੂ. ਦੀਆਂ ਬੱਸਾਂ ਚੱਲਣਗੀਆਂ।
ਫੈਕਟਰੀਆਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਆਈ. ਡੀ. ਕਾਰਡ ਅਤੇ ਪਰਮਿਸ਼ਨ ਕਾਰਡ ਕੰਪਨੀ ਨੂੰ ਜਾਰੀ ਕਰਨਾ ਹੋਵੇਗਾ ਅਤੇ ਸਾਰੀ ਜਾਣਕਾਰੀ ਇੰਡਸਟਰੀ ਵਿਭਾਗ ਦੇ ਡਾਇਰੈਕਟਰ ਨਾਲ ਸਾਂਝੀ ਕਰਨੀ ਹੋਵੇਗੀ।
ਸਰਕਾਰੀ ਦਫ਼ਤਰਾਂ ’ਚ ਜਾ ਸਕੋਗੇ ਪਰ ਕੋਵਿਡ ਨੈਗੇਟਿਵ ਰਿਪੋਰਟ ਜਾਂ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣਾ ਪਵੇਗਾ।
ਸਾਰੇ ਸਰਕਾਰੀ ਦਫ਼ਤਰਾਂ ਅਤੇ ਬੈਂਕਾਂ ਵਿਚ 50 ਫ਼ੀਸਦੀ ਸਟਾਫ਼ ਨਾਲ ਕੰਮ ਹੋਵੇਗਾ। ਨਿੱਜੀ ਦਫਫ਼ਤਰਾਂ ਦੇ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਦੀ ਸਲਾਹ।
ਏਅਰਪੋਰਟ, ਰੇਲਵੇ ਸਟੇਸ਼ਨ, ਆਈ. ਐੱਸ. ਬੀ. ਟੀ. ਤੋਂ ਕਿਸੇ ਨੂੰ ਲਿਆਉਣ ਅਤੇ ਲਿਜਾਣ ਵਾਲਿਆਂ ਨੂੰ ਆਗਿਆ। ਪਾਸ ਦੀ ਵੀ ਲੋੜ ਨਹੀਂ।
ਸਾਰੀਆਂ ਲੈਬ, ਟੀਕਾਕਰਨ ਕੇਂਦਰ, ਕੋਰੋਨਾ ਜਾਂਚ ਕੇਂਦਰ, ਡਿਸਪੈਂਸਰੀ ਖੁੱਲ੍ਹਣਗੇ।
ਰੈਸਟੋਰੈਂਟ, ਹੋਟਲ ਅਤੇ ਖਾਣ-ਪੀਣ ਦੀਆਂ ਦੁਕਾਨਾਂ ਵੀ ਖੁੱਲ੍ਹਣਗੀਆਂ। ਸ਼ਾਮ 5 ਵਜੇ ਤੱਕ ਖ਼ੁਦ ਸਮਾਨ ਲਿਜਾ ਸਕੋਗੇ ਅਤੇ ਰਾਤ 9 ਵਜੇ ਤੱਕ ਹੋਮ ਡਿਲੀਵਰੀ ਦੀ ਇਜਾਜ਼ਤ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News