7 ਨਵੰਬਰ ਤੱਕ ਨਹੀਂ ਵੱਜਣਗੀਆਂ ਲੱਖਾਂ ਕੁਆਰਿਆਂ ਦੀਆਂ ਸ਼ਹਿਨਾਈਆਂ
Tuesday, Oct 10, 2017 - 01:40 PM (IST)

ਜੈਤੋ (ਪਰਾਸ਼ਰ)-ਉੱਘੇ ਜੋਤਸ਼ੀ ਅਚਾਰੀਆ ਸਵ. ਪੰਡਤ ਕਲਿਆਣ ਸਰੂਪ ਸ਼ਾਸਤਰੀ ਵਿਦਿਆਲੰਕਾਰ ਦੇ ਪੁੱਤਰ ਪੰਡਤ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ 11 ਅਕਤੂਬਰ ਨੂੰ ਗੁਰੂ ਅਸਤ ਹੋਣ ਜਾ ਰਿਹਾ ਹੈ, ਜੋ ਕਿ 7 ਨਵੰਬਰ ਤੱਕ ਜਾਰੀ ਰਹੇਗਾ। ਇਸ ਦੌਰਾਨ ਦੇਸ਼ ਭਰ ਦੇ ਸਨਾਤਨ ਧਰਮ ਦੇ ਲੋਕ ਆਪਣੇ ਬੱਚਿਆਂ ਦਾ ਵਿਆਹ ਨਹੀਂ ਕਰ ਸਕਣਗੇ ਕਿਉਂਕਿ ਹਿੰਦੂ ਧਰਮ ਦੀ ਕਿਤਾਬ ਮਹੂਰਤ ਚਿੰਤਾਮਣੀ 'ਚ ਲਿਖਿਆ ਹੈ ਕਿ ਗੁਰੂ ਸ਼ੁਕਰ ਅਸਤ ਤੇ ਬਾਲ ਹੋਣ ਅਰਥਾਤ ਤਾਰਾ ਡੁੱਬਿਆ ਹੋਵੇ, ਉਸ ਸਮੇਂ ਵਿਆਹ, ਮੁੰਡਨ, ਪਹਿਲੀ ਵਾਰ ਕਿਸੇ ਦੇਵਤਾ ਜਾਂ ਤੀਰਥ ਦੇ ਦਰਸ਼ਨ, ਰਾਜ ਅਭਿਸ਼ੇਕ, ਯਾਤਰਾ, ਨਵਾਂ ਮਕਾਨ, ਖੂਹ, ਤਲਾਬ ਤੇ ਨਵੀਂ ਮੂਰਤੀ ਦੀ ਸਥਾਪਨਾ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਹਿੰਦੂ ਸ਼ਾਸਤਰਾਂ ਅਨੁਸਾਰ ਨਿਸ਼ੇਧ ਹੈ। ਪੰਡਤ ਸ਼ਰਮਾ ਅਨੁਸਾਰ ਗੁਰੂ ਅਸਤ ਹੋਣ ਨਾਲ 7 ਨਵੰਬਰ ਤੱਕ ਨਾ ਹੋਣਗੇ ਵਿਆਹ ਤੇ ਨਾ ਹੀ ਵੱਜਣਗੀਆਂ ਲੱਖਾਂ ਕੁਆਰਿਆਂ ਦੀਆਂ ਸ਼ਹਿਨਾਈਆਂ।