ਚੋਰਾਂ ਨੇ ਭੰਨੇ ਠੇਕੇ, 3 ਲੱਖ ਦੀ ਸ਼ਰਾਬ ਚੋਰੀ

Friday, Jul 20, 2018 - 03:19 AM (IST)

ਚੋਰਾਂ ਨੇ ਭੰਨੇ ਠੇਕੇ, 3 ਲੱਖ ਦੀ ਸ਼ਰਾਬ ਚੋਰੀ

ਪੱਟੀ,   (ਪਾਠਕ)-  ਪੱਟੀ ਅਤੇ ਕੈਰੋਂ ਵਿਖੇ ਚੋਰਾਂ ਵੱਲੋਂ ਸ਼ਰਾਬ ਦੇ  2 ਠੇਕੇ ਭੰਨ ਕੇ ਤਿੰਨ ਲੱਖ ਰੁਪਏ ਦੀ ਸ਼ਰਾਬ ਚੋਰੀ ਕਰ ਲਈ ਗਈ। ਪੁਲਸ  ਨੇ  ਮਾਮਲਾ  ਦਰਜ  ਕਰ  ਕੇ  ਜਾਂਚ ਸ਼ੁਰੂ ਕਰ ਦਿੱਤੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਅਾਂ ਠੇਕੇਦਾਰ ਸਤਪਾਲ ਸ਼ਰਮਾ ਨੇ ਦੱਸਿਆ ਕਿ ਚੋਰਾਂ ਨੇ ਬੀਤੀ ਰਾਤ  ਸ਼ਰਾਬ ਦੀਅਾਂ ਦੋ ਬ੍ਰਾਂਚਾਂ ਦੇ ਸ਼ਟਰ ਭੰਨ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਕਰੀਬ  3 ਲੱਖ ਰੁਪਏ ਦੀ ਅੰਗਰੇਜ਼ੀ ਸ਼ਰਾਬ ਲੈ ਗਏ। ਉਨ੍ਹਾਂ ਦੱਸਿਆ ਕਿ  ਚੋਰ ਪੱਟੀ ਦੇ ਨਦੋਹਰ ਚੌਕ ’ਚ ਬਣਿਆ ਠੇਕਾ ਤੋਡ਼ ਕੇ ਅੰਦਰੋਂ 80 ਹਜ਼ਾਰ ਰੁਪਏ ਕੀਮਤ ਦੀਆਂ ਸ਼ਰਾਬ ਦੀਆਂ ਪੇਟੀਅਾਂ  ਲੈ  ਗਏ। ਇਸੇ ਤਰ੍ਹਾਂ ਪਿੰਡ ਕੈਰੋਂ ਦੇ ਬੱਸ ਅੱਡੇ ਦੇ ਨੇਡ਼ੇ ਬਣੇ  ਠੇਕੇ  ਦਾ ਸ਼ਟਰ ਤੋੜ ਕੇ ਚੋਰ ਅੰਦਰ ਦਾਖਲ ਹੋਏ ਤੇ 2.20 ਲੱਖ ਰੁਪਏ  ਦੀਅਾਂ ਸ਼ਰਾਬ ਦੀਆਂ ਪੇਟੀਅਾਂ ਲੱਦ ਕੇ ਫਰਾਫ ਹੋ ਗਏ। ਚੋਰੀ ਦੀ ਘਟਨਾ ਦਾ ਸਾਨੂੰ ਸਵੇਰੇ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੈਰੋਂ ਅਤੇ ਪੱਟੀ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ’ਤੇ ਕੈਰੋਂ ਚੌਕੀ ਦੇ ਇੰਚਾਰਜ ਕਿਰਪਾਲ ਸਿੰਘ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਥਾਣਾ ਮੁਖੀ ਰਾਜੇਸ਼ ਕੁਮਾਰ ਕੱਕਡ਼ ਨੇ ਦੱਸਿਆ ਕਿ  ਪੁਲਸ ਵੱਲੋਂ ਵੱਖ-ਵੱਖ ਪਹਿਲੂਆਂ ’ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਲੁਟੇਰੇ ਪੁਲਸ ਹਿਰਾਸਤ ’ਚ ਹੋਣਗੇ।


Related News