ਮਿਲਕਫੈਡ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਵਿਸ਼ੇਸ਼ ਸੀਮਨ ਨਾਲ ਪੈਦਾ ਹੋਣਗੇ ਸਿਰਫ਼ ਮਾਦਾ ਪਸ਼ੂ: ਸੁਖਜਿੰਦਰ ਰੰਧਾਵਾ
Wednesday, Oct 06, 2021 - 05:34 PM (IST)
ਚੰਡੀਗੜ੍ਹ (ਬਿਊਰੋ) - ਡੇਅਰੀ ਧੰਦੇ ਨੂੰ ਹੋਰ ਲਾਹੇਵੰਦ ਬਣਾਉਣ, ਦੁਧਾਰੂ ਪਸ਼ੂਆਂ ਦੀ ਗਿਣਤੀ ਵਧਾਉਣ ਅਤੇ ਅਵਾਰਾ ਸਾਨਾਂ ਅਤੇ ਢੱਠਿਆਂ ਤੋਂ ਨਿਜ਼ਾਤ ਪਾਉਣ ਲਈ ਮਿਲਕਫੈਡ ਵੱਲੋਂ ਇਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਇਸ ਉਪਰਾਲੇ ਸਦਕਾ ਦੁੱਧ ਉਤਪਾਦਕਾਂ ਲਈ ਉੱਚ ਕੋਟੀ ਦੇ ਸਾਨਾਂ ਅਤੇ ਝੋਟਿਆਂ ਦਾ ਅਜਿਹਾ ਸੀਮਨ ਉਪਲੱਬਧ ਕਰਵਾਇਆ ਜਾਵੇਗਾ, ਜਿਸ ਨਾਲ ਸਿਰਫ ਮਾਦਾ ਪਸ਼ੂ ਹੀ ਪੈਦਾ ਹੋਣਗੇ। ਇਸ ਤਰਾਂ ਨਰ ਪਸ਼ੂਆਂ ਦੀ ਪੈਦਾਇਸ਼ ਰੋਕ ਕੇ ਮਾਦਾ ਪਸ਼ੂਆਂ ਦੀ ਪੈਦਾਇਸ਼ ਵਧਾਈ ਜਾ ਸਕੇਗੀ। ਇਹ ਖੁਲਾਸਾ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਮਿਲਕਫੈਡ ਦਫ਼ਤਰ ਵਿਖੇ ਵੇਰਕਾ ਵੱਲੋਂ ਦੁੱਧ ਉਤਪਾਦਕ ਕਿਸਾਨਾਂ ਲਈ ਤਿਆਰ ਕੀਤੇ ਜਾਣਕਾਰੀ ਭਰਪੂਰ ਕਿਤਾਬਚੇ ਨੂੰ ਜਾਰੀ ਕਰਦਿਆਂ ਆਖੇ ਗਏ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ: 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ (ਵੀਡੀਓ)
ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸ੍ਰੀ ਸੁਰਜੀਤ ਧੀਮਾਨ, ਸ੍ਰੀ ਨੱਥੂ ਰਾਮ ਅਤੇ ਸ੍ਰੀ ਅਵਤਾਰ ਸਿੰਘ ਬਾਵਾ ਹੈਨਰੀ ਅਤੇ ਮਿਲਕਫੈਡ ਦੇ ਐੱਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਤੇ ਐਕਸਟੈਂਸਨ ਮਾਹਿਰ ਸ੍ਰੀ ਇੰਦਰਜੀਤ ਸਿੰਘ ਵੀ ਹਾਜ਼ਰ ਸਨ। ਰੰਧਾਵਾ ਨੇ ਆਖਿਆ ਕਿ ਇੱਕ ਗਾਂ ਤੋਂ ਪੂਰੀ ਉਮਰ ਦੌਰਾਨ ਵੱਧ ਦੁੱਧ ਦੇਣ ਵਾਲੀਆਂ ਵੱਧ ਵੱਛੀਆਂ ਪੈਦਾ ਕਰਕੇ ਨਾ ਸਿਰਫ਼ ਦੁੱਧ ਦੀ ਪੈਦਾਵਾਰ ਵਧੇਗੀ ਬਲਕਿ ਨਰ ਪਸ਼ੂ ਪਾਲਣ ’ਤੇ ਕੀਤਾ ਜਾ ਰਿਹਾ ਅਜਾਈਂ ਖ਼ਰਚਾ ਵੀ ਬਚ ਸਕੇਗਾ। ਪਸ਼ੂ ਪਾਲਕ ਦੀ ਆਰਥਿਕ ਹਾਲਤ ਬਿਹਤਰ ਹੋਵੇਗੀ। ਅਵਾਰਾ ਨਰ ਪਸ਼ੂਆਂ ਤੋਂ ਹੋਣ ਵਾਲੇ ਫ਼ਸਲਾਂ ਦੇ ਉਜਾੜੇ ਅਤੇ ਸੜਕੀ ਦੁਰਘਟਨਾਵਾਂ ਨੂੰ ਘਟਾਇਆ ਜਾ ਸਕੇਗਾ।
ਪੜ੍ਹੋ ਇਹ ਵੀ ਖ਼ਬਰ - ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ,ਅੰਮ੍ਰਿਤਸਰ ਤੋਂ ਜੰਮੂ ਲਈ 10 ਅਕਤੂਬਰ ਤੋਂ ਸ਼ੁਰੂ ਹੋਵੇਗੀ ਫਲਾਈਟ
ਮਿਲਕਫੈਡ ਦੇ ਐੱਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਵੇਰਕਾ ਵਲੋਂ ਵਿਦੇਸ਼ੀ ਨਸਲ ਦੀਆਂ ਹੋਲਸਟੀਨ ਫਰੀਜ਼ੀਨ ਗਾਵਾਂ ਜਿਨਾਂ ਨੇ ਪੂਰੇ ਸੂਏ ਦੌਰਾਨ 15,000 ਲਿਟਰ ਤੋਂ ਵੱਧ ਦੁੱਧ ਦਿੱਤਾ ਹੋਵੇ ਅਤੇ ਜਰਸੀ ਗਾਵਾਂ ਜਿਨਾਂ ਨੇ ਪੂਰੇ ਸੂਏ ਦੌਰਾਨ 8300 ਤੋਂ ਵੱਧ ਲਿਟਰ ਦੁੱਧ ਦਿੱਤਾ ਹੋਵੇ ਤੋਂ ਪੈਦਾ ਕੀਤੇ ਗਏ, ਸਾਨਾਂ ਦਾ ਸੈਕਸ ਸੋਰਟਿਡ ਸੀਮਨ ਸਾਰੀਆਂ ਬਣਾਉਟੀ ਗਰਭਦਾਨ ਦੀ ਸਹੂਲਤ ਦੇਣ ਵਾਲੀਆਂ ਸਭਾਵਾਂ ’ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ
ਸੰਘਾ ਨੇ ਦੱਸਿਆ ਕਿ ਵਲੈਤੀ ਗਾਂਵਾਂ ਲਈ ਇਹ ਸੀਮਨ ਅਮਰੀਕਾ, ਕੈਨੇਡਾ, ਜਰਮਨੀ ਅਤੇ ਡੈਨਮਾਰਕ ਦੇ ਉੱਚ ਕੋਟੀ ਦੇ ਸਾਨਾਂ ਤੋਂ ਹਾਸਲ ਕੀਤਾ ਗਿਆ ਹੈ। ਇਥੋਂ ਤੱਕ ਕਿ ਮੁੱਰਾ ਨਸਲ ਦੀ ਮੱਝ ਅਤੇ ਦੇਸੀ ਨਸਲ ਦੀ ਸਾਹੀਵਾਲ ਗਾਂ ਦੇ ਵਿਆਪਕ ਨਸਲ ਸੁਧਾਰ ਲਈ ਸਰਵੋਤਮ ਸੀਮਨ ਵੇਰਕਾ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਦੁੱਧ ਸਭਾ ਦੇ ਬਣਾਉਟੀ ਗਰਭਦਾਨ ਕਰਨ ਵਾਲੇ ਕਾਮੇ ਜਾਂ ਮਿਲਕਫੈਡ ਦੇ ਫੀਲਡ ਸਟਾਫ ਨਾਲ ਸੰਪਰਕ ਕਰਕੇ ਆਪਣੇ ਦੁਧਾਰੂ ਪਸ਼ੂਆਂ ਨੂੰ ਸਿਰਫ ਨਿਰੋਲ ਮਾਦਾ ਪਸ਼ੂ ਪੈਦਾ ਕਰਨ ਵਾਲੇ ਸੀਮਨ ਨਾਲ ਬਣਾਉਟੀ ਗਰਭਦਾਨ ਕਰਵਾਉਣ ਤਾਂ ਜੋ ਉਨ੍ਹਾਂ ਦਾ ਮੁਨਾਫਾ ਵੱਧ ਸਕੇ।
ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ