ਭਿਆਨਕ ਸੜਕ ਹਾਦਸੇ ਦੌਰਾਨ ਛੁੱਟੀ 'ਤੇ ਆਏ ਫ਼ੌਜੀ ਨੌਜਵਾਨ ਦੀ ਮੌਤ

Friday, May 13, 2022 - 07:02 PM (IST)

ਭਿਆਨਕ ਸੜਕ ਹਾਦਸੇ ਦੌਰਾਨ ਛੁੱਟੀ 'ਤੇ ਆਏ ਫ਼ੌਜੀ ਨੌਜਵਾਨ ਦੀ ਮੌਤ

ਭਗਤਾ ਭਾਈ (ਪਰਮਜੀਤ ਢਿੱਲੋਂ) : ਸਥਾਨਕ ਸ਼ਹਿਰ ਦੇ ਬਰਨਾਲਾ ਰੋਡ ’ਤੇ ਬੀਤੀ ਦੇਰ ਰਾਤ ਇਕ ਕਾਰ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਕਾਰ ਬੁਰੀ ਤਰ੍ਹਾਂ ਦਰਖ਼ਤ ’ਚ ਵੱਜੀ। ਇਸ ਹਾਦਸੇ ਵਿਚ ਕਾਰ ਚਾਲਕ ਦੀ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕਾਰ ਚਾਲਕ ਹਰਜੋਗਿੰਦਰ ਸਿੰਘ ਉਰਫ ਨੀਟਾ (26) ਪੁੱਤਰ ਸਵ: ਜੀਤ ਸਿੰਘ ਵਾਸੀ ਗੁਰੂਸਰ ਆਪਣੇ ਕਿਸੇ ਦੋਸਤ ਨੂੰ ਟਰੇਨ ਚੜਾ ਕੇ ਵਾਪਸ ਆਪਣੇ ਪਿੰਡ ਨੂੰ ਪਰਤ ਰਿਹਾ ਸੀ। ਇਸੇ ਦੌਰਾਨ ਸ਼ਹਿਰ ਦੇ ਬਰਨਾਲਾ ਰੋਡ ਤੇ ਸਥਿਤ ਸਤਿਸੰਗ ਭਵਨ ਨੇੜੇ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਤੇ ਕਾਰ ਸੜਕ ਉੱਪਰ ਲੱਗੇ ਰੁੱਖ ਨਾਲ ਜਾ ਟਕਰਾਈ।

PunjabKesari

ਇਹ ਵੀ ਪੜ੍ਹੋ :- ਜਲੰਧਰ ਦੇ ਵਿਖੇ ਇਕ ਪ੍ਰਿੰਟਿੰਗ ਦੀ ਦੁਕਾਨ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ

ਉਧਰ ਹੀ ਹਾਦਸਾ ਹੋਣ ਦੀ ਜ਼ੋਰਦਾਰ ਅਵਾਜ਼ ਸੁਣ ਕੇ ਨਜ਼ਦੀਕ ਰਹਿੰਦੇ ਲੋਕ ਘਟਨਾ ਵਾਲੀ ਜਗ੍ਹਾ ਵੱਲ ਦੌੜੇ। ਉਕਤ ਲੋਕਾਂ ਨੇ ਬਚਾਅ ਕਾਰਜ ਲਈ ਐਮਬੂਲੈਂਸ ਦੇ ਨਾਲ-ਨਾਲ ਸਥਾਨਕ ਪੁਲਸ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਿਸ ਪ੍ਰਸ਼ਾਸਨ ਤੇ ਐਮਬੂਲੈਂਸ ਵੀ ਮੌਕੇ 'ਤੇ ਪੁਹੰਚ ਗਈ। ਜ਼ਖਮੀ ਨੌਜਵਾਨ ਨੂੰ ਹਸਪਤਾਲ 'ਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਰਾਮਪੁਰਾ ਫੂਲ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। 

ਇਹ ਵੀ ਪੜ੍ਹੋ :- ਜਥੇਦਾਰ ਹਿੱਤ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਕਾਲਕਾ ’ਤੇ ਲਾਇਆ ਦੋਸ਼

PunjabKesari

ਜਿਵੇਂ ਹੀ ਇਹ ਖਬਰ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲੀ ਤਾਂ ਘਰ ਵਿੱਚ ਮਾਤਮ ਛਾ ਗਿਆ ਤੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਹਰਜੋਗਿੰਦਰ ਸਿੰਘ ਫੌਜ ਵਿੱਚ ਨੌਕਰੀ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਆਪਣੇ ਪਿਤਾ ਦੀ ਮੌਤ ਹੋਣ ਕਰਕੇ ਪਿੰਡ ਛੁੱਟੀ 'ਤੇ ਆਇਆ ਹੋਇਆ ਸੀ । ਦੋ ਦਿਨਾਂ ਬਾਅਦ ਉਸਦੀ ਛੁੱਟੀ ਵੀ ਸਮਾਪਤ ਹੋਣ ਵਾਲੀ ਸੀ। ਮ੍ਰਿਤਕ ਹਰਜੋਗਿੰਦਰ ਆਪਣੇ ਪਿੱਛੇ ਆਪਣੀ ਮਾਤਾ ਤੇ ਛੋਟੀ ਭੈਣ ਨੂੰ ਛੱਡ ਗਿਆ ਹੈ। ਬੀਤੇ ਦਿਨੀਂ ਦੇਰ ਸ਼ਾਮ ਮ੍ਰਿਤਕ ਦੀ ਛੋਟੀ ਭੈਣ ਨੇ ਆਪਣੇ ਭਰਾ ਦੇ ਮੱਥੇ ਉੱਪਰ ਸਿਹਰਾ ਬੰਨ ਉਸਨੂੰ ਅੰਤਿਮ ਵਿਦਾਈ ਦਿੱਤੀ । ਹਰਜੋਗਿੰਦਰ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News