ਰੇਲ ਗੱਡੀ ''ਚੋਂ ਡਿੱਗਣ ਕਾਰਨ ਫੌਜੀ ਦੀ ਮੌਤ

Saturday, Nov 04, 2017 - 09:56 AM (IST)

ਰੇਲ ਗੱਡੀ ''ਚੋਂ ਡਿੱਗਣ ਕਾਰਨ ਫੌਜੀ ਦੀ ਮੌਤ

ਮਾਲੇਰਕੋਟਲਾ (ਜ਼ਹੂਰ)- ਪਿੰਡ ਗੁਆਰਾ ਵਾਸੀ 43 ਸਾਲਾ ਸੁਖਵਿੰਦਰ ਸਿੰਘ, ਜੋ ਕਿ ਭਾਰਤੀ ਸਿੱਖ ਰੈਜੀਮੈਂਟ ਫੌਜ ਵਿਚ ਤਾਇਨਾਤ ਸੀ, ਛੁੱਟੀਆਂ ਕੱਟ ਕੇ ਵਾਪਸ ਆਪਣੀ ਡਿਊੁਟੀ 'ਤੇ ਜਾ ਰਿਹਾ ਸੀ, ਦੀ ਮੁਰਾਦਾਬਾਦ ਛਜਲੈਟ ਥਾਣੇ ਅਧੀਨ ਪੈਂਦੇ ਛੰਜਪੂਰਾ ਦੇ ਜੰਗਲਾਂ ਵਿਚ ਰੇਲ ਗੱਡੀ 'ਚੋਂ ਡਿੱਗ ਜਾਣ ਕਾਰਨ ਮੌਤ ਹੋ ਗਈ । 
ਫੌਜੀ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਅੱਜ ਨਾਭਾ 13 ਬੈਚ ਦੇ ਸੂਬੇਦਾਰ ਦੀ ਦੇਖ-ਰੇਖ ਹੇਠ ਪਿੰਡ ਗੁਆਰਾ ਲਿਆਂਦਾ ਗਿਆ। ਇਸ ਮੌਕੇ ਹਾਜ਼ਰ ਫੌਜ ਦੀ ਟੁਕੜੀ ਨੇ ਮ੍ਰਿਤਕ ਫੌਜੀ ਸੁਖਵਿੰਦਰ ਸਿੰਘ ਨੂੰ ਸਲਾਮੀ ਦੇ ਕੇ ਸ਼ਰਧਾਂਜਲੀ ਦਿੱਤੀ। ਜ਼ਿਕਰਯੋਗ ਹੈ ਕਿ ਮ੍ਰਿਤਕ ਫੌਜੀ ਨੂੰ ਸ਼ਰਧਾਂਜਲੀ ਦੇਣ ਲਈ ਸਿਵਲ ਅਤੇ ਪੁਲਸ ਪ੍ਰ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ ।


Related News