ਪ੍ਰਵਾਸੀ ਪੰਛੀ ਦਾ ਸ਼ਿਕਾਰ ਕਰ ਸੋਸ਼ਲ ਮੀਡੀਆ ’ਤੇ ਫੋਟੋਆਂ ਵਾਇਰਲ ਕਰਨ ਦੇ ਦੋਸ਼ ’ਚ ਮਾਮਲਾ ਦਰਜ
Saturday, Feb 12, 2022 - 10:34 AM (IST)
ਗੁਰਦਾਸਪੁਰ (ਜੀਤ ਮਠਾਰੂ) - ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਨੇ ਪ੍ਰਵਾਸੀ ਪੰਛੀ ਦਾ ਸ਼ਿਕਾਰ ਕਰ ਕੇ ਲਿਜਾਣ ਤੇ ਸੋਸ਼ਲ ਮੀਡੀਆ ’ਤੇ ਉਸ ਦੀ ਫੋਟੋਆਂ ਵਾਇਰਲ ਕਰਨ ਦੇ ਦੋਸ਼ਾਂ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਜੰਗਲੀ ਜੀਵ ਰੇਂਜ ਗੁਰਦਾਸਪੁਰ ਦੇ ਵਣ ਰੇਂਜ ਅਫ਼ਸਰ ਰਣਧੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਬਲਾਕ ਅਫ਼ਸਰ ਗੁਰਦਾਸਪੁਰ ਸੰਦੀਪ ਕੁਮਾਰ ਤੇ ਵਣ ਗਾਰਡ ਏਰੀਆ ਹਰਮਨਪ੍ਰੀਤ ਕੌਰ ਸ਼ਾਲਾ ਪੱਤਣ ਛੰਭ ਨਜ਼ਦੀਕ ਨੌਸ਼ਹਿਰਾ ਬਹਾਦਰ ਵਲੋਂ ਇਤਲਾਹ ਦਿੱਤੀ ਗਈ ਕਿ ਕਿਸੇ ਅਣਪਛਾਤੇ ਵਿਅਕਤੀ ਦੀਆਂ ਫੋਟੋਆਂ ਪਰਮਿੰਦਰ ਸਿੰਘ ਵਾਸੀ ਸਿਟੀ ਗੁਰਦਾਸਪੁਰ ਨੇ ਆਪਣੇ ਮੋਬਾਇਲ ਫੋਨ ਰਾਹੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਕੁੱਤੇ ਦੇ ਮੂੰਹ ’ਚੋਂ ਮਿਲੀ ਨਵਜੰਮੇ ਬੱਚੇ ਦੀ ਵੱਢੀ ਹੋਈ ਲਾਸ਼
ਉਨ੍ਹਾਂ ਕਿਹਾ ਕਿ ਕਿਸੇ ਅਣਪਛਾਤੇ ਵਿਅਕਤੀ ਵਲੋਂ ਪ੍ਰਵਾਸੀ ਪੰਛੀ, ਜੋ ਜੰਗਲੀ ਜੀਵ ਐਕਟ 1972 ’ਚ ਦਰਜ ਸ਼ਡਿਊਲ-4 ਦਾ ਪ੍ਰਾਣੀ ਹੈ, ਜਿਸ ਦਾ ਸ਼ਿਕਾਰ ਕਰ ਕੇ ਮਾਰ ਕੇ ਲਿਜਾਂਦੇ ਹੋਏ ਦੀਆਂ ਫੋਟੋਆਂ ਵਾਇਰਲ ਕੀਤੀਆ ਹਨ। ਇਹ ਫੋਟੋਆ ਸੇਮ ਨਹਿਰ ਡਰੇਨ ਪੁੱਲ ਤੋਂ ਕਰੀਬ ਅੱਧਾ ਕਿਲੋਮੀਟਰ ਚੰਦਰਭਾਨ ਸਾਇਡ ਕਰੀਬ 8:30 ਵਜੇ ਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪਤੰਗ ਉਡਾਉਣ ਨੂੰ ਲੈ ਕੇ ਹੋਈ ਲੜਾਈ, ਨੌਜਵਾਨ ਦਾ ਗਲਾ ਵੱਢ ਕੀਤਾ ਕਤਲ