ਲੁਧਿਆਣਾ ਦੀ ਦਾਣਾ ਮੰਡੀ ''ਚ ਦਲੀ ''ਤੇ ਮਲੀ ਹੋਏ ਮਜ਼ਦੂਰ, ਉੱਡੀਆਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ

Monday, May 18, 2020 - 05:00 PM (IST)

ਲੁਧਿਆਣਾ ਦੀ ਦਾਣਾ ਮੰਡੀ ''ਚ ਦਲੀ ''ਤੇ ਮਲੀ ਹੋਏ ਮਜ਼ਦੂਰ, ਉੱਡੀਆਂ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ

ਲੁਧਿਆਣਾ (ਨਰਿੰਦਰ) : ਕੋਰੋਨਾ ਵਾਇਰਸ ਦੇ ਕਹਿਰ ਦੇ ਕਾਰਨ ਪੰਜਾਬ 'ਚੋਂ ਪਰਵਾਸੀ ਮਜ਼ਦੂਰ ਲਗਾਤਾਰ ਆਪੋ-ਆਪਣੇ ਸੂਬਿਆਂ 'ਚ ਜਾਣ ਲਈ ਕਾਹਲੇ ਹਨ। ਖਾਸ ਕਰਕੇ ਲੁਧਿਆਣਾ 'ਚ ਵੱਡੀ ਗਿਣਤੀ 'ਚ ਪਰਵਾਸੀ ਮਜ਼ਦੂਰ ਰਹਿੰਦੇ ਹਨ। ਇਹ ਮਜ਼ਦੂਰ ਆਪਣੇ ਘਰਾਂ ਨੂੰ ਜਾਣ ਲਈ ਸੋਮਵਾਰ ਨੂੰ ਲੁਧਿਆਣਾ ਦੀ ਦਾਣਾ ਮੰਡੀ 'ਚ ਸੈਂਕੜਿਆਂ ਦੀ ਗਿਣਤੀ 'ਚ ਇਕੱਤਰ ਹੋਏ, ਜਿਨ੍ਹਾਂ ਦੀ ਰੇਲਵੇ ਟਿਕਟ ਹਾਲੇ ਤੱਕ ਕਨਫਰਮ ਨਹੀਂ ਹੋਈ ਜਾਂ ਫਿਰ ਉਨ੍ਹਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ। ਦਾਣਾ ਮੰਡੀ 'ਚ ਪਰਵਾਸੀ ਮਜ਼ਦੂਰਾਂ ਦੀ ਲੱਗੀ ਭੀੜ ਲਗਾਤਾਰ ਕੋਰੋਨਾ ਨੂੰ ਸੱਦਾ ਦੇ ਰਹੀ ਹੈ ਕਿਉਂਕਿ ਇੱਥੇ ਸੋਸ਼ਲ ਡਿਸਟੈਂਸਿੰਗ ਦਾ ਕੋਈ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ।
ਉਧਰ ਦੂਜੇ ਪਾਸੇ ਮਜ਼ਦੂਰਾਂ ਨੇ ਵੀ ਦੱਸਿਆ ਕਿ ਉਹ ਕਈ ਦਿਨਾਂ ਤੋਂ ਇੱਥੇ ਫਸੇ ਹੋਏ ਹਨ ਅਤੇ ਅਜੇ ਤੱਕ ਉਨ੍ਹਾਂ ਨੂੰ ਟਿਕਟ ਨਹੀਂ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਬੱਸ ਜਾਂ ਟ੍ਰੇਨ 'ਚ ਸਵਾਰੀਆਂ ਭਰ ਜਾਣ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਪਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹ ਆਪਣੇ ਘਰ ਪਰਤਣਾ ਚਾਹੁੰਦੇ ਹਨ ਅਤੇ ਆਪਣੇ ਕੰਮ ਕਾਰ ਛੱਡ ਕੇ ਲੁਧਿਆਣਾ ਦੀ ਦਾਣਾ ਮੰਡੀ 'ਚ ਬੈਠੇ ਨੇ ਤਾਂ ਜੋ ਉਨ੍ਹਾਂ ਦੀ ਵਾਰੀ ਆਵੇ ਅਤੇ ਉਹ ਆਪਣੇ ਘਰ ਜਾ ਸਕਣ। ਮਜ਼ਦੂਰਾਂ ਨੇ ਕਿਹਾ ਹੈ ਕਿ ਮਕਾਨ ਮਾਲਕ ਉਨ੍ਹਾਂ ਨੂੰ ਰਹਿਣ ਨਹੀਂ ਦੇ ਰਹੇ ਅਤੇ ਕਿਰਾਇਆ ਮੰਗ ਰਹੇ ਹਨ ਜਾਂ ਫਿਰ ਉਨ੍ਹਾਂ ਨੂੰ ਮਕਾਨ ਖਾਲੀ ਕਰਨ ਲਈ ਕਹਿ ਰਹੇ ਹਨ, ਜਿਸ ਕਰਕੇ ਹੁਣ ਬੇਬੱਸ ਹੋ ਕੇ ਉਹ ਆਪਣੇ ਘਰ ਜਾਣਾ ਚਾਹੁੰਦੇ ਹਨ। ਕੁੱਝ ਪ੍ਰਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਸੂਬੇ 'ਚ ਜਾਣ ਲਈ ਅਜੇ ਤੱਕ ਰਜਿਸਟ੍ਰੇਸ਼ਨ ਵੀ ਨਹੀਂ ਹੋਈ ਹੈ।
 


author

Babita

Content Editor

Related News