ਪ੍ਰਵਾਸੀ ਮਜ਼ਦੂਰ ਤੇ ਗਰਭਵਤੀ ਪਤਨੀ ਦੀ ਬੇਰਹਿਮੀ ਨਾਲ ਕੁੱਟਮਾਰ, ਘਟਨਾ ਸੀ.ਸੀ.ਟੀ.ਵੀ. ''ਚ ਕੈਦ

Wednesday, May 13, 2020 - 03:58 PM (IST)

ਨਾਭਾ (ਸੁਸ਼ੀਲ ਜੈਨ): ਸਥਾਨਕ ਅਲੌਹਰਾਂ ਗੇਟ ਤੋਂ ਬਾਹਰ ਕਰਫਿਊ ਦੌਰਾਨ ਇਕ ਪ੍ਰਵਾਸੀ ਮਜ਼ਦੂਰ ਪਿੰਕੂ ਤੇ ਉਸ ਦੀ ਗਰਭਵਤੀ ਪਤਨੀ ਨਾਲ ਦੋ ਵਿਅਕਤੀਆਂ ਵਲੋਂ ਕੁੱਟਮਾਰ ਕੀਤੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਪ੍ਰਵਾਸੀ ਮਜ਼ਦੂਰ ਸਬਜ਼ੀਆਂ/ਫਲਾਂ ਦੀ ਰੇਹੜੀ ਲਾਉਂਦਾ ਹੈ ਅਤੇ ਉਸ ਨੇ ਇਕ ਦੁਕਾਨ ਵੀ ਕਿਰਾਏ 'ਤੇ ਲੈ ਰੱਖੀ ਹੈ। ਇਹ ਵਿਅਕਤੀ 25 ਸਾਲਾਂ ਤੋਂ ਰੇਹੜੀ ਲਾਉਂਦਾ ਹੈ। ਕੂੜਾ ਕਰਕਟ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਪਿੰਕੂ ਤੇ ਉਸ ਦੀ ਗਰਭਵਤੀ ਪਤਨੀ ਦਾ ਬੇਰਹਿਮੀ ਨਾਲ ਕੁਟਾਪਾ ਗੁਆਂਢੀ ਬਾਪ ਬੇਟੇ ਨੇ ਕੀਤਾ।

ਇਸ ਗੁੰਡਾਗਰਦੀ ਤੇ ਕੁੱਟਮਾਰ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈਆਂ। ਪੀੜਤ ਮਹਿਲਾ ਨੂੰ ਸਥਾਨਕ ਸਿਵਲ ਹਸਪਤਾਲ ਐਮਰਜੰਸੀ ਤੋਂ ਗੰਭੀਰ ਹਾਲਤ ਕਾਰਨ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਕੋਤਵਾਲੀ ਪੁਲਸ ਦੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਵਲੋਂ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਲਾਕੇ ਵਿਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁੱਟਮਾਰ ਤੇ ਗੁੰਡਾਗਰਦੀ ਦੀ ਵੀਡੀਓ ਹਰ ਪਾਸੇ ਵਾਇਰਲ ਹੋ ਚੁੱਕੀ ਹੈ ਪਰ ਸੁਰੇਸ਼ ਕੁਮਾਰ ਜਾਂਚ ਅਫਸਰ ਦਾ ਕਹਿਣਾ ਹੈ ਕਿ ਮੈਨੂੰ ਸੀ. ਸੀ. ਟੀ. ਵੀ. ਫੁਟੇਜ ਨਹੀਂ ਮਿਲੀ। ਲੋਕਾਂ ਦੀ ਮੰਗ ਹੈ ਕਿ ਪ੍ਰਵਾਸੀ ਮਜ਼ਦੂਰ ਨੂੰ ਇਲਸਾਫ ਦੇਣ ਲਈ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਡੀ. ਐਸ. ਪੀ. ਥਿੰਦ ਤੇ ਐਸ. ਐਚ. ਓ. ਚੀਮਾ ਨੇ ਇਨਸਾਫ ਦਾ ਯਕੀਨ ਦਵਾਇਆ ਹੈ।


Shyna

Content Editor

Related News