ਮਿਡ-ਡੇ-ਮੀਲ ਠੇਕੇਦਾਰ ਦੇ ਸਟੋਰ ਨੂੰ ਬਣਾਇਆ ਚੋਰਾਂ ਨੇ ਨਿਸ਼ਾਨਾ, ਕਣਕ ਦੀਆਂ 80 ਬੋਰੀਆਂ ਚੋਰੀ
Thursday, May 03, 2018 - 10:57 AM (IST)

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਬੀਤੀ ਰਾਤ ਸਬਜ਼ੀ ਮੰਡੀ ਟਾਂਡਾ ਨਜ਼ਦੀਕ ਚੋਰਾਂ ਨੇ ਮਿਡ-ਡੇ-ਮੀਲ ਸਕੀਮ ਤਹਿਤ ਸਕੂਲਾਂ ਨੂੰ ਰਾਸ਼ਨ ਸਪਲਾਈ ਕਰਨ ਵਾਲੇ ਠੇਕੇਦਾਰ ਦੇ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਣਕ ਦੀਆਂ ਲਗਭਗ 80 ਬੋਰੀਆਂ ਚੋਰੀ ਕਰ ਲਈਆਂ। ਚੋਰੀ ਦਾ ਸ਼ਿਕਾਰ ਹੋਏ ਠੇਕੇਦਾਰ ਯਾਦਵਿੰਦਰ ਸਿੰਘ ਨਿਵਾਸੀ ਬਰਿਆਣਾ ਨੇ ਦੱਸਿਆ ਕਿ ਟਾਂਡਾ ਅਤੇ ਬੁੱਲੋਵਾਲ ਦੇ ਸਕੂਲਾਂ ਨੂੰ ਮਿਡ-ਡੇ-ਮੀਲ ਦਾ ਰਾਸ਼ਨ ਸਪਲਾਈ ਕਰਨ ਲਈ ਸਬਜ਼ੀ ਮੰਡੀ ਨਜ਼ਦੀਕ ਉਸ ਨੇ ਤਿੰਨ ਦੁਕਾਨਾਂ ਦਾ ਸਟੋਰ ਬਣਾਇਆ ਹੋਇਆ ਹੈ।
ਬੀਤੀ ਰਾਤ ਚੋਰਾਂ ਨੇ ਇਕ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ 'ਚੋਂ ਲਗਭਗ 80 ਬੋਰੀਆਂ ਕਣਕ ਚੋਰੀ ਕਰ ਲਈਆਂ। ਚੋਰੀ ਬਾਰੇ ਪਤਾ ਚੱਲਣ 'ਤੇ ਉਸ ਨੇ ਟਾਂਡਾ ਪੁਲਸ ਨੂੰ ਸੂਚਨਾ ਦਿੱਤੀ ਹੈ। ਟਾਂਡਾ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।