ਪੰਜਾਬ 'ਚ ਮਿਡ-ਡੇਅ-ਮੀਲ ਤਹਿਤ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ

Wednesday, May 10, 2023 - 10:14 AM (IST)

ਪੰਜਾਬ 'ਚ ਮਿਡ-ਡੇਅ-ਮੀਲ ਤਹਿਤ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ

ਮੋਹਾਲੀ (ਨਿਆਮੀਆਂ) : ਇੱਥੇ ਮੁੱਖ ਦਫ਼ਤਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਸ਼ਵਨੀ ਕੁਮਾਰ ਦੱਤਾ ਨੇ ਅੱਪਰ ਪ੍ਰਾਇਮਰੀ ਸਕੂਲਾਂ ਦੇ ਮੁਖੀਆਂ ਨਾਲ ਆਨਲਾਈਨ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਮੀਟਿੰਗ 'ਚ ਸਰਕਾਰੀ ਸੀਨੀਅਰ ਅਤੇ ਹਾਈ ਸਕੂਲ ਮੁਖੀਆਂ ਨਾਲ ਮਿਡ-ਡੇਅ-ਮੀਲ ਤਹਿਤ ਬੱਚਿਆਂ ਨੂੰ ਮੁਹੱਈਆ ਕਰਾਏ ਜਾਣ ਵਾਲੇ ਭੋਜਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਸਕੂਲ ਮੁਖੀਆਂ ਨੂੰ ਦੱਸਿਆ ਕਿ ਖਾਣਾ ਮਿਡ-ਡੇਅ-ਮੀਲ ਇੰਚਾਰਜ ਅਧਿਆਪਕ ਦੀ ਦੇਖ-ਰੇਖ ਹੇਠ ਤਿਆਰ ਕੀਤਾ ਜਾਵੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਨੂੰ ਗੋਲੀ ਮਾਰਨ ਦੀ ਕੋਸ਼ਿਸ਼, ਜਾਣੋ ਪੂਰਾ ਮਾਮਲਾ

ਰਸੋਈ ਦੀ ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖਿਆ ਜਾਵੇ, ਖਾਣਾ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਦਿੱਤੇ ਮੀਨੂ ਅਨੁਸਾਰ ਬਣਾਇਆ ਜਾਵੇ। ਇਸ ਤੋਂ ਇਲਾਵਾ ਖਾਣਾ ਖਾਣ ਵਾਲੇ ਬੱਚਿਆਂ ਨੂੰ ਭੋਜਨ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਸਾਫ਼ ਕਰਨ ਲਈ ਕਿਹਾ ਜਾਵੇ, ਢੁੱਕਵੀਂ ਥਾਂ ’ਤੇ ਐਂਮਰਜੈਂਸੀ ਸੰਪਰਕ ਨੰਬਰ ਅਤੇ ਐਂਬੂਲੈਂਸ ਸੇਵਾ ਦੇ ਨੰਬਰ ਲਿਖੇ ਹੋਣ, ਖਾਣਾ ਬਣਾਉਣ ਲਈ ਐੱਲ. ਪੀ. ਜੀ. ਗੈਸ ਦੀ ਵਰਤੋਂ ਕੀਤੀ ਜਾਵੇ, ਤਾਂ ਕਿ ਵਾਤਾਵਰਣ ਧੂੰਆਂ ਰਹਿਤ ਹੋਵੇ।

ਇਹ ਵੀ ਪੜ੍ਹੋ : ਜਲੰਧਰ 'ਚ ਅੱਜ ਪੈ ਰਹੀਆਂ ਵੋਟਾਂ, CM ਮਾਨ ਨੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ

ਬੱਚਿਆਂ ਨੂੰ ਖਾਣਾ ਦੇਣ ਤੋਂ ਪਹਿਲਾਂ ਖਾਣਾ ਘੱਟੋ-ਘੱਟ ਦੋ ਅਧਿਆਪਕਾਂ ਨੂੰ ਚੈੱਕ ਕਰਵਾਇਆ ਜਾਵੇ ਤੇ ਖਾਣੇ ਦੀ ਗੁਣਵੱਤਾ ਵਿਚ ਕਿਸੇ ਵੀ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ। ਮੀਟਿੰਗ 'ਚ ਡਿਪਟੀ ਡੀ. ਈ. ਓ. ਐ. ਸਿੱ., ਸੈ. ਸਿੱ. ਪਰਮਿੰਦਰ ਕੌਰ ਤੇ ਡਾ. ਕੰਚਨ ਸ਼ਰਮਾ ਸਮੇਤ ਮਿਡ-ਡੇ-ਮੀਲ ਜ਼ਿਲ੍ਹਾ ਲੇਖਕਾਰ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News