ਪ੍ਰਾਈਮਰੀ ਸਕੂਲਾਂ ਦੇ ਬੱਚਿਆਂ ਨੂੰ ਮਿਡ-ਡੇਅ ਮੀਲ ਦੇਣ ਬਾਰੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ

Tuesday, Jan 26, 2021 - 12:08 PM (IST)

ਲੁਧਿਆਣਾ (ਵਿੱਕੀ) : ਕਰੀਬ ਸਾਢੇ 10 ਮਹੀਨਿਆਂ ਬਾਅਦ ਹੁਣ ਜਦੋਂ ਦੁਬਾਰਾ ਵਿਦਿਆਰਥੀਆਂ ਲਈ ਸਕੂਲ ਖੁੱਲ੍ਹ ਰਹੇ ਹਨ ਤਾਂ ਉਨ੍ਹਾਂ ਲਈ ਮਿਡ-ਡੇਅ ਮੀਲ ਲਈ ਪ੍ਰਬੰਧ ਕਰਨ ਲਈ ਸਿੱਖਿਆ ਮਹਿਕਮੇ ਵੱਲੋਂ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ 'ਚ ਕਿਹਾ ਗਿਆ ਹੈ ਕਿ ਜਮਾਤ ਤੀਜੀ ਅਤੇ ਚੌਥੀ ਦੇ ਵਿਦਿਆਰਥੀਆਂ ਲਈ 27 ਜਨਵਰੀ ਤੋਂ ਪਹਿਲੀ ਅਤੇ ਦੂਜੀ ਦੇ ਵਿਦਿਆਰਥੀਆਂ ਲਈ 1 ਫਰਵਰੀ ਤੋਂ ਸਕੂਲ ਖੋਲ੍ਹੇ ਜਾ ਰਹੇ ਹਨ।

ਇਸ ਦੌਰਾਨ ਇਨ੍ਹਾਂ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਦੇ ਰੂਪ 'ਚ ਦੁਪਹਿਰ ਦਾ ਖਾਣਾ ਦਿੱਤਾ ਜਾਣਾ ਹੈ। ਇਸ ਨੂੰ ਦੇਖਦੇ ਹੋਏ ਸਬੰਧਿਤ ਸਕੂਲਾਂ 'ਚ ਕੰਮ ਕਰ ਰਹੇ ਕੁੱਕ-ਕਮ ਹੈਲਪਰ ਨੂੰ ਸਕੂਲਾਂ ਦੀਆਂ ਜਮਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਸਕੂਲ 'ਚ ਬੁਲਾਇਆ ਜਾਵੇ ਤੇ ਜਿਨ੍ਹਾਂ ਬਰਤਨਾਂ ’ਚ ਮਿਡ-ਡੇਅ ਮੀਲ ਬਣਾਇਆ ਜਾਣਾ ਹੈ ਅਤੇ ਜਿਨ੍ਹਾਂ ਥਾਲੀਆਂ 'ਚ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਪਰੋਸਿਆ ਜਾਣਾ ਹੈ, ਉਨ੍ਹਾਂ ਦੀ ਚੰਗੀ ਤਰ੍ਹਾਂ ਨਾਲ ਸਾਫ਼-ਸਫ਼ਾਈ ਕਰਵਾਈ ਜਾਵੇ। ਇਸ ਤੋਂ ਇਲਾਵਾ ਕਿਚਨ-ਕਮ ਸਟੋਰ ਦੀ ਸਾਫ਼-ਸਫ਼ਾਈ ਕਾਰਵਾਈ ਜਾਵੇ ਅਤੇ ਆਟਾ, ਦਾਲ, ਮਿਰਚ, ਮਸਾਲੇ ਆਦਿ ਦਾ ਪਹਿਲਾਂ ਹੀ ਪ੍ਰਬੰਧ ਕਰ ਲਿਆ ਜਾਵੇ ਤਾਂ ਕਿ ਤੈਅ ਦਿਨ ਨੂੰ ਸਮੇਂ ’ਤੇ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਦਿੱਤਾ ਜਾ ਸਕੇ।
 


Babita

Content Editor

Related News