ਮਹਾਨਗਰ ਦੇ ਕਾਰੋਬਾਰੀ ਧੜਲੇ ਨਾਲ ਕਰ ਰਹੇ ਹਨ GST ਪ੍ਰਬੰਧਾਂ ਦੀ ਉਲੰਘਣਾ

Sunday, Jun 20, 2021 - 01:56 AM (IST)

ਮਹਾਨਗਰ ਦੇ ਕਾਰੋਬਾਰੀ ਧੜਲੇ ਨਾਲ ਕਰ ਰਹੇ ਹਨ GST ਪ੍ਰਬੰਧਾਂ ਦੀ ਉਲੰਘਣਾ

ਲੁਧਿਆਣਾ(ਸੇਠੀ)- ਜੀ. ਐੱਸ. ਟੀ. ਨੂੰ ਲਾਗੂ ਹੋਏ ਤਕਰੀਬਨ 4 ਸਾਲ ਹੋ ਗਏ ਹੈ ਪਰ ਜੀ. ਐੱਸ. ਟੀ. ਦੇ ਨਿਯਮਾਂ ਦੀ ਪਾਲਣਾ ਲੁਧਿਆਣਾ ਸਮੇਤ ਪੂਰੇ ਰਾਜ ’ਚ ਨਹੀਂ ਹੋ ਰਹੀ ਹੈ। ਜੀ. ਐੱਸ. ਟੀ. ਲਾਗੂ ਹੋਣ ਦੇ ਨਾਲ ਹੀ ਹਰ ਰਜਿਸਟਰਡ ਕਰਦਾਤਾ ਨੂੰ ਆਪਣੀ ਦੁਕਾਨ, ਦਫਤਰ, ਫੈਕਟਰੀ ਅਤੇ ਆਫਿਸ ’ਚ ਲਾਏ ਗਏ ਨਾਂ ਦੇ ਬੋਰਡ ’ਤੇ ਆਪਣਾ ਰਜਿਸਟਰੇਸ਼ਨ ਨੰਬਰ ਯਾਨੀ ਕਿ ਜੀ. ਐੱਸ. ਟੀ. ਆਈ. ਐੱਨ. ਨੰਬਰ ਲਿਖਣਾ ਲਾਜ਼ਮੀ ਹੈ ਪਰ ਲੁਧਿਆਣਾ ’ਚ ਬਹੁਤ ਘੱਟ ਵਪਾਰੀ ਹੀ ਇਸ ਪ੍ਰਬੰਧ ਦੀ ਪਾਲਣਾ ਕਰ ਰਹੇ ਹਨ। ਜੀ. ਐੱਸ. ਟੀ. ਵਿਭਾਗ ਵਪਾਰਕ ਕੰਪਲੈਕਸਾਂ ’ਤੇ ਛਾਪੇਮਾਰੀ ਕਰ ਸਕਦਾ ਹੈ। ਇਹ ਦੇਖਣ ਲਈ ਕਿ ਕੀ ਵਪਾਰ ਕੰਪਲੈਕਸ ਦੇ ਸਾਈਨ ਬੋਰਡ ’ਤੇ ਜੀ. ਐੱਸ. ਟੀ. ਆਈ. ਐੱਨ. ਨੰਬਰ ਵਿਖਾਈ ਦੇ ਰਿਹਾ ਜਾਂ ਨਹੀਂ ਹੈ। ਸੀ. ਜੀ. ਐੱਸ. ਟੀ. ਐਕਟ 2017 ਦੀ ਧਾਰਾ 125 ਤਹਿਤ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ ਜੇਕਰ ਦੁਕਾਨ, ਫੈਕਟਰੀ ਜਾਂ ਆਫਿਸ ਦੇ ਸਾਈਨ ਬੋਰਡ ’ਤੇ ਜੀ. ਐੱਸ. ਟੀ. ਆਈ. ਐੱਨ ਨੰਬਰ ਦੀ ਚਰਚਾ ਨਹੀਂ ਕੀਤੀ ਹੋਵੇਗੀ ਤਾਂ ਭਾਰੀ ਜੁਰਮਾਨਾ ਵੀ ਦੇਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ- ਪੰਜਾਬ ਕੈਬਨਿਟ ਵਲੋਂ ਲਏ ਗਏ ਫੈਸਲੇ ਨੂੰ ਰੱਦ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਕੈਪਟਨ
‘ਜਗ ਬਾਣੀ’ ਵੱਲੋਂ ਕੀਤਾ ਗਿਆ ਸਰਵੇ
ਇਸ ਸੰਦਰਭ ’ਚ ਜਗ ਬਾਣੀ ਵੱਲੋਂ ਦਾਲ ਬਾਜ਼ਾਰ, ਫਲਾਈ ਬਾਜ਼ਾਰ, ਚੌਲ ਬਾਜ਼ਾਰ, ਵੇਟ ਗੰਜ ਦਾ ਸਰਵੇ ਕੀਤਾ ਗਿਆ, ਜਿਸ ’ਚ ਕਈ ਅਜਿਹੀਆਂ ਦੁਕਾਨਾਂ ਪਾਈਆਂ ਗਈਆਂ, ਜਿਨ੍ਹਾਂ ਨੇ ਸਾਈਨ ਬੋਰਡ ’ਤੇ ਜੀ. ਐੱਸ. ਟੀ. ਨੰਬਰ ਨਹੀਂ ਲਿਖਿਆ ਹੋਇਆ, ਉਥੇ ਕਥਿਤ ਅਜਿਹੀਆਂ ਦੁਕਾਨਾਂ ਵੀ ਦਿਸੀਆਂ ਜਿਨ੍ਹਾਂ ਨੇ ਜੀ. ਐੱਸ. ਟੀ. ਨੰਬਰ ਤਾਂ ਦੂਰ ਸਾਈਨ ਬੋਰਡ ਹੀ ਨਹੀਂ ਲਾਇਆ।

ਲੁਧਿਆਣਾ ’ਚ ਲੱਗਭੱਗ 1.70 ਲੱਖ ਰਜਿਸਟਰਡ ਵਪਾਰੀ
ਦੁਕਾਨਦਾਰਾਂ ਨੂੰ ਦੁਕਾਨਾਂ, ਫੈਕਟਰੀ, ਆਫਿਸ ਦੇ ਬੋਰਡ ’ਚ ਜੀ. ਐੱਸ. ਟੀ. ਨੰਬਰ ਲਿਖਣਾ ਜ਼ਰੂਰੀ ਹੈ। ਸਾਮਗਰੀਆਂ ਦੇ ਟੈਕਸ ਰੇਟ ਦੀ ਸੂਚੀ ਲਾਉਣੀ ਹੈ। ਕੰਪੋਜ਼ੀਸ਼ਨ ਸਕੀਮ ਦੇ ਘੇਰੇ ’ਚ ਆਉਣ ਵਾਲਿਆਂ ਨੂੰ ਇਸ ਦੀ ਚਰਚਾ ਕਰਨੀ ਹੈ। ਗਾਹਕਾਂ ਨੂੰ ਦੇਣ ਵਾਲੇ ਬਿੱਲ ’ਚ ਉਨ੍ਹਾਂ ਨੂੰ ਇਹ ਲਿਖਣਾ ਲਾਜ਼ਮੀ ਹੈ ਕਿ ਅਸੀਂ ਟੈਕਸ ਲੈਣ ਲਈ ਅਧਿਕ੍ਰਿਤ ਨਹੀਂ ਹਾਂ। ਲੁਧਿਆਣਾ ’ਚ ਜੀ. ਐੱਸ. ਟੀ. ’ਚ ਕਰੀਬ 70 ਹਜ਼ਾਰ ਅਤੇ ਸੀ. ਜੀ. ਐੱਸ. ਟੀ. ’ਚ ਲੱਗਭੱਗ 1 ਲੱਖ ਰਜਿਸਟਰਡ ਵਪਾਰੀ ਹਨ। ਇਸ ਪ੍ਰਬੰਧ ਮੁਤਾਬਕ, ਹਰ ਰਜਿਸਟਰਡ ਕਰਦਾਤਾ ਨੂੰ ਬੋਰਡ ’ਤੇ ਆਪਣਾ ਰਜਿਸਟਰੇਸ਼ਨ ਨੰਬਰ ਲਿਖਣਾ ਲਾਜ਼ਮੀ ਹੈ।

ਇਹ ਵੀ ਪੜ੍ਹੋ- ਕੈਪਟਨ ਦੇ ਘਰ-ਘਰ ਰੋਜ਼ਗਾਰ ਦੇਣ ਦੇ ਨਾਅਰੇ ਤੋਂ ਭਾਵ ਸਿਰਫ਼ ਕਾਂਗਰਸੀਆਂ ਦੇ ਘਰ ਰੋਜ਼ਗਾਰ : ਚੀਮਾ

ਕੰਪੋਜ਼ੀਸ਼ਨ ਸਕੀਮ ਵਾਲਿਆਂ ਲਈ ਵੀ ਹੈ ਲਾਜ਼ਮੀ
ਇੰਨਾ ਹੀ ਨਹੀਂ, ਜੇਕਰ ਵਪਾਰੀ ਨੇ ਕੰਪੋਜ਼ੀਸ਼ਨ ਸਕੀਮ ਲਈ ਹੈ ਤਾਂ ਉਸ ਨੂੰ ਵੀ ਬੋਰਡ ’ਤੇ ਦਰਸਾਉਣਾ ਪਵੇਗਾ, ਜਿਸ-ਜਿਸ ਜਗ੍ਹਾ ਤੋਂ ਕਰਦਾਤਾ ਵਪਾਰ ਕਰਦਾ ਹੈ, ਉਨ੍ਹਾਂ ਸਾਰੀਆਂ ਥਾਵਾਂ ’ਤੇ ਫਰਮ ਅਤੇ ਕੰਪਨੀ ਦੇ ਨਾਮ ਨਾਲ ਜੀ. ਐੱਸ. ਟੀ. ਆਈ. ਐੱਨ. ਲਿਖਿਆ ਹੋਣਾ ਚਾਹੀਦਾ ਹੈ।

ਇਹ ਹੋਣਗੇ ਫਾਇਦੇ
ਜੀ. ਐੱਸ. ਟੀ. ਨੰਬਰ ਲਿਖਣ ਦੇ ਬਹੁਤ ਫਾਇਦੇ ਹਨ, ਜਿਵੇਂ ਦੀ ਰਜਿਸਟਰਡ ਅਤੇ ਗੈਰ-ਰਜਿਸਟਰਡ ਵਪਾਰੀਆਂ ਦੀ ਪਛਾਣ ਆਸਾਨ ਹੋ ਜਾਵੇਗੀ। ਕਰ ਅਧਿਕਾਰੀਆਂ ਨੂੰ ਵੀ ਕਰ ਵਸੂਲੀ ’ਚ ਸਹੂਲਤ ਮਿਲੇਗੀ। ਵਪਾਰੀਆਂ ਨੂੰ ਇਹ ਪਤਾ ਚਲ ਜਾਵੇਗਾ ਕਿ ਉਹ ਮਾਲ ਰਜਿਸਟਰਡ ਵਪਾਰੀ ਤੋਂ ਖਰੀਦ ਰਹੇ ਹਨ ਜਾਂ ਗੈਰ-ਰਜਿਸਟਰਡ ਵਪਾਰੀ ਤੋਂ ਕਿਉਂਕਿ ਰਜਿਸਟਰਡ ਵਪਾਰੀ ਤੋਂ ਮਾਲ ਖਰੀਦਣ ’ਤੇ ਚੁਕਾਏ ਗਏ ਕਰ ਦੀ ਇਨਪੁੱਟ ਟੈਕਸ ਕ੍ਰੈਡਿਟ ਤਾਂ ਮਿਲ ਜਾਵੇਗੀ ਪਰ ਗੈਰ-ਰਜਿਸਟਰਡ ਵਪਾਰੀ ਤੋਂ ਮਾਲ ਖਰੀਦਣ ’ਤੇ ਰਿਵਰਸ ਚਾਰਜ ’ਚ ਟੈਕਸ ਜਮ੍ਹਾ ਕਰਨਾ ਹੋਵੇਗਾ।

ਇਹ ਵੀ ਪੜ੍ਹੋ-  CGST ਵਲੋਂ ਸਾਹਿਲ ਜੈਨ ਦੇ ਰਿਸ਼ਤੇਦਾਰ ਦੇ ਘਰ ਛਾਪੇਮਾਰੀ, ਕਾਰਵਾਈ ’ਚ 40 ਲੱਖ ਰੁਪਏ ਦੀ ਨਕਦੀ ਜ਼ਬਤ

ਕੀ ਕਹਿੰਦੇ ਹਨ ਸਟੇਟ ਜੀ. ਐੱਸ. ਟੀ. ਡੀ. ਸੀ.
ਸਟੇਟ ਜੀ. ਐੱਸ. ਟੀ. ਡਿਪਟੀ ਕਮਿਸ਼ਨਰ ਲੁਧਿਆਣਾ ਟੀ. ਪੀ. ਐੱਸ. ਸਿੱਧੂ ਨੇ ਦੱਸਿਆ ਕਿ ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੋਇਆ ਪਾਇਆ ਗਿਆ ਤਾਂ ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
 


author

Bharat Thapa

Content Editor

Related News