ਬ੍ਰਹਮਪੁਰਾ ਤੇ ਢੀਂਡਸਾ ਧੜਿਆਂ ਦਾ ਰਲੇਵਾਂ ਤੈਅ

Tuesday, Apr 13, 2021 - 02:36 AM (IST)

ਬ੍ਰਹਮਪੁਰਾ ਤੇ ਢੀਂਡਸਾ ਧੜਿਆਂ ਦਾ ਰਲੇਵਾਂ ਤੈਅ

ਮੋਹਾਲੀ (ਪਰਦੀਪ)-ਪੰਜਾਬ ਦੀ ਸਿਆਸਤ ’ਚ ਅੱਜ ਉਸ ਸਮੇਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ, ਜਦ ਬ੍ਰਹਮਪੁਰਾ ਤੇ ਢੀਂਡਸਾ ਧੜਿਆਂ ’ਚ ਰਲੇਵੇਂ ਲਈ ਸਹਿਮਤੀ ਬਣ ਗਈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪਹਿਲਕਦਮੀ ’ਤੇ ਬਣਾਈ ਗਈ ਤਿੰਨ ਮੈਂਬਰੀ ਏਕਤਾ ਕਮੇਟੀ ’ਚ ਜਥੇਦਾਰ ਉਜਾਗਰ ਸਿੰਘ ਬਡਾਲੀ ਸਾਬਕਾ ਵਿਧਾਇਕ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਵੱਲੋਂ ਬਣਾਈ ਗਈ ਏਕਤਾ ਕਮੇਟੀ ਦੇ ਮੈਂਬਰਾਂ ਜਗਦੀਸ਼ ਸਿੰਘ ਗਰਚਾ ਸਾਬਕਾ ਕੈਬਨਿਟ ਮੰਤਰੀ, ਰਣਜੀਤ ਸਿੰਘ ਤਲਵੰਡੀ ਸਾਬਕਾ ਵਿਧਾਇਕ ਅਤੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸ਼ਿੰਦਰਪਾਲ ਸਿੰਘ ਬਰਾੜ ਦਰਮਿਆਨ ਲੰਬੀ ਮੀਟਿੰਗ ਚੱਲੀ।

ਇਹ ਵੀ ਪੜ੍ਹੋ - ਨਹੀਂ ਸੁਧਰ ਰਹੇ ਲੋਕ, ਨਾਈਟ ਕਰਫਿਊ ਦੀ ਹੋ ਰਹੀ ਹੈ ਉਲੰਘਣਾ

ਦੋਵਾਂ ਕਮੇਟੀਆਂ ਨੇ ਮੀਟਿੰਗ ’ਚ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਪੰਜਾਬ ਅਤੇ ਪੰਥ ਦੇ ਭਲੇ ਲਈ ਇਕ ਹੋਣਾ ਬੇਹੱਦ ਜ਼ਰੂਰੀ ਹੈ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਦੋਵੇਂ ਏਕਤਾ ਕਮੇਟੀਆਂ ਦੀ ਅਗਲੀ ਮੀਟਿੰਗ 17 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਰਣਜੀਤ ਸਿੰਘ ਤਲਵੰਡੀ ਦੇ ਗ੍ਰਹਿ ਵਿਖੇ ਹੋਵੇਗੀ। ਇਸ ਮੀਟਿੰਗ ਵਿਚ ਸੰਪੂਰਨ ਏਕਤਾ ਲਈ ਸਮੁੱਚਾ ਖਾਕਾ ਤਿਆਰ ਕੀਤਾ ਜਾਵੇਗਾ।

ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਆਪਣਾ ਕੀਮਤੀ ਕੁਮੈਂਟ ਕਰਕੇ ਜ਼ਰੂਰ ਦੱਸੋ।


author

Sunny Mehra

Content Editor

Related News