ਅਨਾਜ ਮੰਡੀ ਟ੍ਰਾਂਸਪੋਰਟੇਸ਼ਨ ਟੈਂਡਰ ਘਪਲਾ : ਮੀਨੂ ਮਲਹੋਤਰਾ 3 ਦਿਨ ਦੇ ਪੁਲਸ ਰਿਮਾਂਡ ’ਤੇ, ਪੁੱਛਗਿਛ ਜਾਰੀ
Sunday, Dec 18, 2022 - 02:35 AM (IST)
ਲੁਧਿਆਣਾ (ਰਾਜ) : ਅਨਾਜ ਮੰਡੀ ਟ੍ਰਾਂਸਪੋਰਟੇਸ਼ਨ ਟੈਂਡਰ ਘਪਲੇ ਵਿਚ ਵਿਜੀਲੈਂਸ ਦੇ ਸਾਹਮਣੇ ਸਰੰਡਰ ਕਰਨ ਵਾਲੇ ਮੁੱਖ ਸੂਤਰਧਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀ. ਏ. ਰਹੇ ਮੀਨੂ ਪੰਕਜ ਮਲਹੋਤਰਾ ਨੂੰ ਸ਼ਨੀਵਾਰ ਨੂੰ ਵਿਜੀਲੈਂਸ ਦੀ ਟੀਮ ਨੇ ਸੀ. ਜੇ. ਐੱਮ. ਸੁਮਿਤ ਕੱਕੜ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਵਿਜੀਲੈਂਸ ਦੀ ਟੀਮ ਨੇ ਉਸਦਾ ਪੰਜ ਦਿਨ ਦਾ ਰਿਮਾਂਡ ਮੰਗਿਆ। ਇਸ ਦੌਰਾਨ ਮੀਨੂ ਦੇ ਵਕੀਲ ਨੇ ਇਸ ਦਾ ਵਿਰੋਧ ਕੀਤਾ ਅਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮੀਨੂ ਨੂੰ ਤਿੰਨ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਸਹੁਰਿਆਂ ਤੋਂ ਪ੍ਰੇਸ਼ਾਨ ਵਿਆਹੁਤਾ ਨੇ ਚੁੱਕਿਆ ਖੌਫ਼ਨਾਕ ਕਦਮ, ਫਾਹਾ ਲਾ ਕੇ ਕੀਤੀ ਖੁਦਕੁਸ਼ੀ
ਅਸਲ ਵਿਚ ਸਰੰਡਰ ਕਰਨ ਤੋਂ ਬਾਅਦ ਵਿਜੀਲੈਂਸ ਅਧਿਕਾਰੀਆਂ ਨੇ ਮੀਨੂ ਮਲਹੋਤਰਾ ਤੋਂ ਕਈ ਸਵਾਲ ਪੁੱਛੇ, ਜਿਸ ਤੋਂ ਬਾਅਦ ਉਸ ਨੂੰ ਉਸ ਦੇ ਘਰ ਵੀ ਲੈ ਕੇ ਆਈ ਸੀ, ਜਿੱਥੇ ਉਸ ਦੇ ਸਾਰੇ ਘਰ ਦੀ ਤਲਾਸ਼ੀ ਲਈ ਗਈ। ਹੁਣ ਤੱਕ ਦੀ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਮੀਨੂ ਮਲਹੋਤਰਾ ਵਿਜੀਲੈਂਸ ਨੂੰ ਪੂਰਾ ਸਹਿਯੋਗ ਦੇ ਰਿਹਾ ਹੈ। ਸੰਭਾਵਨਾ ਹੈ ਕਿ ਮੀਨੂ ਪੰਕਜ ਮਲਹੋਤਰਾ ਤੋਂ ਤਿੰਨ ਦਿਨ ਵਿਚ ਪੁੱਛਗਿੱਛ ਦੌਰਾਨ ਵਿਜੀਲੈਂਸ ਦੀ ਟੀਮ ਨੂੰ ਆਸ ਹੈ ਕਿ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਮੀਨੂ ਦੇ ਫੜੇ ਜਾਣ ਤੋਂ ਬਾਅਦ ਆਸ਼ੂ ਦੇ ਕਈ ਕਰੀਬੀਆਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ।
ਇਹ ਵੀ ਪੜ੍ਹੋ : ਪੁਲਸ ਵੱਲੋਂ ਜਾਅਲੀ ਨੋਟਾਂ ਦੇ ਸਿੰਡੀਕੇਟ ਦਾ ਪਰਦਾਫਾਸ਼, 2.50 ਲੱਖ ਦੀ ਨਕਲੀ ਕਰੰਸੀ ਸਣੇ 3 ਗ੍ਰਿਫ਼ਤਾਰ
ਓਧਰ ਐੈੱਸ. ਐੱਸ. ਪੀ. ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੀਨੂ ਮਲਹੋਤਰਾ ਦੇ ਘਰ ਤਲਾਸ਼ੀ ਲਈ ਗਈ ਸੀ। ਪੁੱਛਗਿੱਛ ਵਿਚ ਵੀ ਮੀਨੂ ਪੰਕਜ ਮਲਹੋਤਰਾ ਸਹਿਯੋਗ ਦੇ ਰਿਹਾ ਹੈ। ਕਈ ਸਵਾਲਾਂ ਦੇ ਜਵਾਬ ਲੈਣੇ ਅਜੇ ਬਾਕੀ ਹਨ। ਉਹ ਤਿੰਨ ਦਿਨ ਦੇ ਪੁਲਸ ਰਿਮਾਂਡ ’ਤੇ ਹੈ। ਪੁੱਛਗਿੱਛ ਜਾਰੀ ਹੈ।