ਏਕਮ ਪਬਲਿਕ ਸਕੂਲ ਮਹਿਤਪੁਰ ਦੀਆਂ ਵਿਦਿਆਰਥਣਾਂ ਨੇ ਸਟੇਟ ਪੱਧਰੀ ਟੂਰਨਾਮੈਂਟ ’ਚ ਮਾਰੀਆਂ ਮੱਲਾਂ

Friday, Jan 27, 2023 - 06:42 PM (IST)

ਮਹਿਤਪੁਰ (ਸੂਦ) : ਪੰਜਾਬ ਸਰਕਾਰ ਵਲੋਂ ਹਰ ਸਾਲ ਕਰਵਾਏ ਜਾਂਦੇ ਜੋਨਲ, ਜ਼ਿਲ੍ਹਾ ਅਤੇ ਸਟੇਟ ਪੱਧਰ ਦੇ ਟੂਰਨਾਮੈਂਟ ’ਚ ਏਕਮ ਪਬਲਿਕ ਸਕੂਲ ਮਹਿਤਪੁਰ ਦੇ ਵਿਦਿਆਰਥੀਆਂ ਨੇ ਜਿੱਥੇ ਜੋਨਲ ਪੱਧਰ ’ਤੇ ਹੂੰਝਾ ਫ਼ੇਰ ਜਿੱਤਾਂ ਹਾਸਲ ਕੀਤੀਆਂ, ਉੱਥੇ ਮੁਸਕਾਨ ਸ਼ਰਮਾਂ ਨੇ ਅੰਡਰ 19 ਮੁਕਾਬਲੇ ’ਚ 100 ਮੀਟਰ ਦੌੜ ਕੇ ਤੇ ਅੰਡਰ 14 ਮੁਕਾਬਲੇ ’ਚ ਹਿਤੇਸ਼ ਰਾਣਾ ਨੇ ਲੌਂਗ ਜੰਪ ’ਚ ਪਹਿਲਾ ਸਥਾਨ ਹਾਸਿਲ ਕਰਕੇ ਸਟੇਟ ਪੱਧਰੀ ਟੂਰਨਾਮੈਂਟ ’ਚ ਆਪਣਾ ਸਥਾਨ ਪੱਕਾ ਕੀਤਾ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਅਤੇ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਉਪਰੋਕਤ ਖਿਡਾਰੀਆਂ ਤੋਂ ਇਲਾਵਾ, ਸੂਰਜ ਨੇ ਅੰਡਰ 19 ਮੁਕਾਬਲੇ ’ਚ 100 ਮੀਟਰ ਦੌੜ ਕੇ ਦੂਸਰਾ ਅਤੇ ਤਰਨਵੀਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅੰਡਰ 17 ਦੇ 100 ਮੀਟਰ ਦੌੜ ਮੁਕਾਬਲੇ ’ਚ ਅਗਮਜੋਤ ਸਿੰਘ ਨੇ ਦੂਸਰਾ ਅਤੇ ਅੰਡਰ 14 ਲੜਕੀਆਂ ਦੇ 100 ਮੀਟਰ ਦੌੜ ਮੁਕਾਬਲੇ ’ਚ ਅਨਮੋਲਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

PunjabKesari

ਉਨ੍ਹਾਂ ਅੱਗੇ ਦੱਸਿਆ ਕਿ ਅੰਡਰ 14 ਲੜਕਿਆਂ ਦੇ 4×100 ਰਿਲੇਅ ਰੇਸ ਮੁਕਾਬਲੇ ’ਚ ਹਿਤੇਸ਼ ਰਾਣਾ, ਗੁਰਸਾਜਨ ਸਿੰਘ, ਯੁਵਰਾਜ ਅਰੋੜਾ ਅਤੇ ਪਵਨਦੀਪ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ।  ਇਸੇ ਤਰ੍ਹਾਂ ਅੰਡਰ 14 ਲੜਕੀਆਂ ਦੇ 4×100 ਰਿਲੇਅ ਰੇਸ ਮੁਕਾਬਲੇ ’ਚ ਅਸ਼ਨੀਤ ਕੌਰ, ਅਨਮੋਲਪ੍ਰੀਤ ਕੌਰ, ਹਰਮਨਜੀਤ ਕੌਰ ਅਤੇ ਗੁਰਲੀਨ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਦੌਰਾਨ ਅੰਡਰ 17 ਲੜਕੀਆਂ ਦੀ 4×100 ਰਿਲੇਅ ਰੇਸ ਵਿੱਚ ਗੁਰਲੀਨ ਕੌਰ, ਜਗਰੂਪ ਕੌਰ, ਮਨਰੂਪ ਕੌਰ ਅਤੇ ਅਮਨਜੋਤ ਕੌਰ ਵਲੋਂ ਤੀਸਰਾ ਸਥਾਨ ਹਾਸਿਲ ਕੀਤਾ ਗਿਆ।

PunjabKesari

ਇਨ੍ਹਾਂ ਖੇਡ ਮੁਕਾਬਲਿਆਂ ’ਚ  ਵਿਦਿਆਰਥੀਆਂ ਵਿੱਚ ਕਾਫ਼ੀ ਜੋਸ਼ ਅਤੇ ਉਤਸਾਹ ਦੇਖਣ ਨੂੰ ਮਿਲਿਆ ਜਿਸ ਦਾ ਅੰਦਾਜ਼ਾ ਉਨ੍ਹਾਂ ਵਲੋਂ ਦਰਜ ਕੀਤੀਆਂ ਜਿੱਤਾਂ ਤੋਂ ਭਲੀ ਭਾਂਤ ਲਗਾਇਆ ਜਾ ਸਕਦਾ ਹੈ। ਇਸ ਮੌਕੇ ਸਕੂਲ ਮੈਂਨਜਮੈਂਟ ਤੋਂ ਸਰਦਾਰ ਦਲਜੀਤ ਸਿੰਘ, ਡਾਇਰੈਕਟਰ ਸਰਦਾਰ ਨਿਰਮਲ ਸਿੰਘ ਅਤੇ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਵਲੋਂ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ ਪਿਤਾ ਅਤੇ ਟੀਮ ਦੇ ਕੋਚ ਸਹਿਬਾਨ ਪਰਮਿੰਦਰ ਸਿੰਘ ਅਤੇ ਕਮਲਪ੍ਰੀਤ ਸਿੰਘ ਨੂੰ ਵਧਾਈ ਦਿੱਤੀ।

PunjabKesari


Anuradha

Content Editor

Related News