ਕਾਂਗਰਸ ਤੋਂ ਡਰਦੀ ਮੀਤੋ ਵੇਚਣ ਲੱਗੀ ''ਰੋਟੀ ਦਾ ਜੁਗਾੜ'', ਲਾਇਆ ਵਿਕਾਊ ਦਾ ਬੋਰਡ

10/05/2019 10:43:52 AM

ਮੁਕਤਸਰ : ਇੱਥੋਂ ਦੇ ਪਿੰਡ ਕੱਖਾਂਵਾਲੀ ਦਾ ਇਕ ਪਰਿਵਾਰ ਸਿਆਸੀ ਰਸੂਖ ਵਾਲੇ ਬੰਦਿਆਂ ਦੀ ਧੱਕੇਸ਼ਾਹੀ ਤੋਂ ਡਰਦਾ ਆਪਣੀ ਰੋਜ਼ੀ-ਰੋਟੀ ਦਾ ਜੁਗਾੜ ਵੇਚਣ ਲਈ ਮਜਬੂਰ ਹੋ ਗਿਆ ਹੈ ਕਿਉਂਕਿ ਬੱਕਰੀਆਂ ਦੇ ਸਿਰ 'ਤੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੀ ਮੀਤੋ ਦੇਵੀ ਨੇ ਆਪਣੀਆਂ ਸਾਰੀਆਂ ਬੱਕਰੀਆਂ ਵੇਚਣੇ ਲਾ ਦਿੱਤੀਆਂ ਹਨ। ਅਸਲ 'ਚ ਮੀਤੋ ਦੇਵੀ ਦਾ ਪਰਿਵਾਰ ਬੱਕਰੀਆਂ ਦਾ ਪਾਲਣ-ਪੋਸ਼ਣ ਕਰਕੇ ਪਰਿਵਾਰ ਦੀ ਰੋਟੀ ਚਲਾਉਂਦਾ ਸੀ ਪਰ ਮੀਤੋ ਦੇਵੀ ਮੁਤਾਬਕ ਕਰੀਬ 4 ਮਹੀਨੇ ਪਹਿਲਾਂ ਕਾਂਗਰਸ ਦੇ ਕੁਝ ਰਸੂਖਦਾਰ ਬੰਦਿਆਂ ਨੇ ਉਸ ਦੀਆਂ 2 ਬੱਕਰੀਆਂ ਚੋਰੀ ਕਰ ਲਈਆਂ ਸਨ।

ਇਸ ਤੋਂ ਬਾਅਦ ਮਾਮਲਾ ਪੰਚਾਇਤ ਤੱਕ ਪੁੱਜਾ ਤਾਂ ਦੋਸ਼ੀਆਂ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਮੀਤੋ ਅਤੇ ਉਸ ਦੀ ਨੂੰਹ ਦੀ ਕੁੱਟਮਾਰ ਕਰ ਦਿੱਤੀ ਅਤੇ ਧਮਕੀਆਂ ਦਿੱਤੀਆਂ। 4 ਮਹੀਨੇ ਪੁਲਸ ਥਾਣਿਆਂ 'ਚ ਧੱਕੇ ਖਾਣ ਤੋਂ ਬਾਅਦ ਵੀ ਮੀਤੋ ਦੀ ਕੋਈ ਸੁਣਵਾਈ ਨਾ ਹੋਈ। ਅਖੀਰ 'ਚ ਮਾਮਲਾ ਐੱਸ. ਸੀ. ਕਮਿਸ਼ਨ ਕੋਲ ਪੁੱਜਾ ਤਾਂ ਦੋਸ਼ੀਆਂ 'ਤੇ ਮਾਮਲਾ ਦਰਜ ਹੋ ਗਿਆ ਪਰ ਮੀਤੋ ਨੂੰ ਇਨਸਾਫ ਨਹੀਂ ਮਿਲਿਆ ਕਿਉਂਕਿ ਦੋਸ਼ੀ ਅਜੇ ਵੀ ਬਾਹਰ ਫਿਰ ਰਹੇ ਹਨ ਅਤੇ ਉਸ ਨੂੰ ਧਮਕਾ ਰਹੇ ਹਨ, ਜਿਸ ਕਾਰਨ ਮੀਤੋ ਨੇ ਆਪਣੇ ਘਰ ਦੇ ਬਾਹਰ ਬੱਕਰੀਆਂ ਵਿਕਾਊ ਹੋਣ ਦਾ ਬੋਰਡ ਲਾ ਦਿੱਤਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮੀਤੋ ਦੇਵੀ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ।


Babita

Content Editor

Related News