ਢੀਂਡਸਾ, ਧਾਮੀ ਤੇ ਚੰਦੂਮਾਜਰਾ ਵਿਚਾਲੇ ਬੰਦ ਕਮਰਾ ਗੁਫ਼ਤਗੂ!, ਜਾਣੋ ਕਿਸ ਮਸਲੇ ਨੂੰ ਲੈ ਕੇ ਹੋਈ ਵਿਚਾਰ-ਚਰਚਾ
Friday, Dec 15, 2023 - 07:42 PM (IST)
ਲੁਧਿਆਣਾ (ਮੁੱਲਾਂਪੁਰੀ) : ਕਸਬਾ ਰਾਏਕੋਟ ’ਚ ਸਾਬਕਾ ਵਿਧਾਇਕ ਸਵ. ਤਲਵੰਡੀ ਦੇ ਭੋਗ ਉਪਰੰਤ ਅੱਜ ਉਸ ਵੇਲੇ ਸੀਨੀਅਰ ਅਕਾਲੀ ਨੇਤਾ ਇਕ ਕਮਰੇ ’ਚ ਗੁਫ਼ਤਗੂ ਕਰਦੇ ਦੇਖੇ ਗਏ। ਇਨ੍ਹਾਂ ਨੇਤਾਵਾਂ ’ਚ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਹਰਜਿੰਦਰ ਸਿੰਘ ਧਾਮੀ, ਸਾਬਕਾ ਮੰਤਰੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਰਵਣ ਸਿੰਘ ਫਿਲੌਰ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ : ਸ਼ੱਕੀ ਹਾਲਤ 'ਚ ਮਾਪਿਆਂ ਦਾ ਇਕਲੌਤਾ ਪੁੱਤ ਗਾਇਬ, ਪਤਨੀ ਨੂੰ IELTS ਸੈਂਟਰ ਛੱਡਣ ਗਿਆ ਮੁੜ ਨਹੀਂ ਪਰਤਿਆ ਘਰ
ਜਾਣਕਾਰੀ ਮੁਤਾਬਕ ਇਹ ਆਗੂ ਅੱਜ ਭੋਗ ਤੋਂ ਬਾਅਦ ਇਕ ਕਮਰੇ ’ਚ ਪੁੱਜੇ, ਜਿੱਥੇ ਲੰਗਰ ਛਕਣ ਮੌਕੇ ਇਨ੍ਹਾਂ ਆਗੂਆਂ ਨੇ 15 ਮਿੰਟ ਬੰਦ ਕਮਰਾ ਗੁਫ਼ਤਗੂ ਕੀਤੀ, ਜਿਸ ਦੀ ਭਿਣਕ ਕਿਸੇ ਨੂੰ ਨਹੀਂ ਲੱਗੀ ਪਰ ਖਿਚੜੀ ਜ਼ਰੂਰ ਪੱਕੀ ਹੈ। ਪਤਾ ਲੱਗਾ ਹੈ ਕਿ ਅੱਜ ਭੋਗ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਮੁਆਫ਼ੀ ਮੰਗਣ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਸੀ। ਸ਼ਾਇਦ ਇਸ ਦੇ ਚਲਦੇ ਮੌਕਾ ਤਾੜ ਕੇ ਬਾਦਲ ਪੱਖੀ ਨੇਤਾਵਾਂ ਪ੍ਰੋ. ਚੰਦੂਮਾਜਰਾ ਅਤੇ ਪ੍ਰੋ. ਧਾਮੀ ਨੇ ਸੁਖਦੇਵ ਸਿੰਘ ਢੀਂਡਸਾ ਨਾਲ ਮੁਲਾਕਾਤ ਕਰਕੇ ਪਾਰਟੀ ਪ੍ਰਧਾਨ ਦੇ ਹੁਕਮ ਨੂੰ ਢੀਂਡਸਾ ਕੋਲ ਪਹੁੰਚਾਇਆ ਹੋਵੇ, ਵਰਗੀਆਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : 4 ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ, ਸਹਿਮੇ ਇਲਾਕਾ ਨਿਵਾਸੀ
ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਇਹ ਆਗੂ ਬਿਨਾਂ ਕੁਝ ਬੋਲੇ ਦੱਸੇ ਆਪੋ-ਆਪਣੇ ਰਾਹ ਤੁਰ ਗਏ। ਜਦੋਂ ਇਸ ਦੀ ਪੁਸ਼ਟੀ ਲਈ ਢੀਂਡਸਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ, ਅਸੀਂ ਤਾਂ ਲੰਗਰ ਛਕ ਰਹੇ ਸੀ ਤਾਂ ਉੱਥੇ ਇਤਫਾਕ ਨਾਲ ਉਸੇ ਕਮਰੇ ’ਚ ਇਕੱਠੇ ਹੋ ਗਏ। ਉੱਥੇ ਹੋਰ ਵੀ ਕਈ ਅਕਾਲੀ ਆਗੂ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8