ਮਿਲੋ ''ਪ੍ਰਮਾਤਮਾ ਦੀਨ'' ਨਾਲ ਜਿਸ ਨੇ ਆਪਣੀ ਮਿਹਨਤ ਸਦਕਾ UP ਤੋਂ ਪੰਜਾਬ ਆ ਖੋਲ੍ਹਿਆ ਜੂਸ ਬਾਰ (ਵੀਡੀਓ)
Tuesday, Sep 07, 2021 - 01:50 AM (IST)
ਮੋਗਾ(ਵਿਪਨ)- ਅੱਜ ਅਸੀਂ ਤੁਹਾਨੂੰ ਮੋਗਾ ਦੇ ਇਕ ਅਜਿਹੇ ਜੂਸ ਵਿਕਰੇਤਾ ਨਾਂ 'ਪ੍ਰਮਾਤਮਾ ਦੀਨ' ਬਾਰੇ ਦੱਸ ਰਿਹੇ ਹਾਂ, ਜਿਸਨੇ ਆਪਣੀ ਮਿਹਨਤ ਅਤੇ ਪ੍ਰਮਾਤਮਾ ਦੀ ਕਿਰਪਾ ਨਾਲ ਆਪਣਾ ਜੂਸ ਬਾਰ ਅਤੇ ਆਈਸਕ੍ਰੀਮ ਪਾਰਲਰ ਮੋਗਾ ਦੇ ਵੱਡੇ ਬਾਜ਼ਾਰ 'ਚ ਖੋਲ੍ਹ ਲਿਆ ਹੈ।
ਪ੍ਰਮਾਤਮਾ ਦੀਨ ਇਕ ਸਧਾਰਨ ਵਿਅਕਤੀ ਹੈ ਜੋ ਕਿ 40 ਸਾਲ ਪਹਿਲਾਂ ਯੂ. ਪੀ. ਤੋਂ ਮੋਗਾ ਰੋਜੀ ਰੋਟੀ ਕਮਾਉਣ ਦੇ ਲਈ ਆਇਆ ਸੀ ਅਤੇ ਉਸ ਸਮੇਂ ਉਹ ਆਲੂ ਪਿਆਜ਼ ਅਤੇ ਨੀਂਬੂ ਵੇਚਦਾ ਸੀ। ਇਸ ਨਾਲ ਜੋ ਵੀ ਕਮਾਈ ਹੁੰਦੀ ਉਹ ਉਸ ਦੀ ਸ਼ਰਾਬ ਹੀ ਪੀ ਜਾਂਦਾ ਸੀ। ਇਕ ਦਿਨ ਉਹ ਮੋਗਾ ਦੇ ਕਚਿਹਰੀ ਰੋਡ ਦਵਾਈਆਂ ਦੀ ਦੁਕਾਨ 'ਤੇ ਗਿਆ ਜਿਥੇ ਇਕ ਦੁਕਾਨ ਦੇ ਮਾਲਿਕ ਨੇ ਉਸ ਨੂੰ ਆਪਣੀ ਦੁਕਾਨ ਦੇ ਬਾਹਰ ਰੇਹੜੀ ਲਾਉਣ ਅਤੇ ਸ਼ਰਾਬ ਨਾ ਪੀਣ ਦੀ ਸਲਾਹ ਦਿੱਤੀ।
ਇਹ ਵੀ ਪੜ੍ਹੋ- ਕਾਂਗਰਸ ਪ੍ਰਧਾਨ ਨਾਲੋਂ ਮੁੱਖ ਮੰਤਰੀ ਦਾ ਰੁਤਬਾ ਉੱਚਾ : ਬਲਬੀਰ ਸਿੱਧੂ
ਜਿਸ ਤੋਂ ਬਾਅਦ ਉਸ ਨੇ ਸ਼ਰਾਬ ਛੱਡ ਦਿੱਤੀ ਅਤੇ ਦੁਕਾਨ ਦੇ ਬਾਹਰ ਸਬਜੀ ਅਤੇ ਫਲਾਂ ਦੀ ਰੇਹੜੀ ਲਗਾ ਲਈ। ਜਿਸ ਤੋਂ ਬਾਅਦ ਉਸ ਦਾ ਕੰਮ ਚਲਣਾ ਸ਼ੁਰੂ ਹੋ ਗਿਆ ਅਤੇ ਬਾਅਦ ਉਸ ਨੇ ਰੇਹੜੀ 'ਤੇ ਜੂਸ ਵੀ ਵੇਚਣਾ ਸ਼ੁਰੂ ਕਰ ਦਿੱਤਾ ਜੋ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਮੋਗਾ 'ਚ ਮਸ਼ਹੂਰ ਹੋ ਗਿਆ ਅਤੇ ਲੋਕ ਦੂਰੋਂ-ਦੂਰੋਂ ਉਸ ਦੀ ਦੁਕਾਨ ਤੋਂ ਜੂਸ ਪੀਣ ਦੇ ਲਈ ਆਉਣ ਲੱਗੇ। ਹੁਣ ਉਨ੍ਹਾਂ ਦੀ ਆਪਣੀ ਦੋ ਮੰਜ਼ਲਾ ਜੂਸ ਬਾਰ ਅਤੇ ਆਈਸਕ੍ਰੀਮ ਪਾਰਲਰ ਦੀ ਦੁਕਾਨ ਹੈ।
ਇਹ ਵੀ ਪੜ੍ਹੋ- ਹੈਰੋਇਨ ਮਾਮਲਾ, ਜੰਮੂ-ਕਸ਼ਮੀਰ ਤੋਂ ਬਰਾਮਦ ਹੋਈ 29.50 ਲੱਖ ਰੁਪਏ ਦੀ ਡਰੱਗ ਮਨੀ
ਪ੍ਰਮਾਤਮਾ ਦੀਂਨ ਦਾ ਮਨਣਾ ਹੈ ਕਿ ਜੋ ਵਿਅਕਤੀ ਇਮਾਨਦਾਰੀ ਨਾਲ ਕੰਮ ਕਰਦਾ ਹੈ ਅਤੇ ਭਗਵਾਨ 'ਤੇ ਵਿਸ਼ਵਾਸ ਰਖਦਾ ਹੈ, ਪ੍ਰਮਾਤਮਾ ਉਸ ਦੀ ਮਿਹਨਤ ਨੂੰ ਜ਼ਰੂਰ ਰੰਗ ਲਾਉਂਦਾ ਹੈ।