ਮੈਡੀਕਲ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਸਰਕਾਰ ਖਿਲਾਫ ਜਤਾਇਆ ਰੋਸ (ਤਸਵੀਰਾਂ)
Monday, Jul 30, 2018 - 10:59 AM (IST)

ਜਲੰਧਰ (ਸੋਨੂੰ)— ਸਰਕਾਰ ਵੱਲੋਂ ਬਣਾਏ ਜਾ ਰਹੇ ਨਿਯਮਾਂ, ਪੁਲਸ ਦੀ ਛਾਪੇਮਾਰੀ ਸਮੇਤ ਹੋਰ ਕਾਰਨਾਂ ਕਾਰਨ ਪੰਜਾਬ ਕੈਮਿਸਟ ਐੱਸ. (ਪੀ. ਸੀ. ਏ.) ਵੱਲੋਂ ਅੱਜ ਸੂਬੇ ਵਿਚ ਸਾਰੀਆਂ ਛੋਟੀਆਂ-ਵੱਡੀਆਂ ਦਵਾਈਆਂ ਦਾ ਦੁਕਾਨਾਂ ਬੰਦ ਬੰਦ ਕਰਕੇ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ।
ਪੀ. ਸੀ. ਏ. ਦੇ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਦਵਾਈ ਵੇਚਣ ਵਾਲਿਆਂ ਦੇ ਨਾਲ ਕੀਤੇ ਜਾ ਰਹੇ ਖਿਲਵਾੜ ਕਾਰਨ ਬੰਦ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ 'ਚ ਅੱਜ ਡੀ. ਸੀ. ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਡੀ.ਸੀ. ਨੂੰ ਦੁਕਾਨਾਂ ਦੀਆਂ ਚਾਬੀਆਂ ਸੌਂਪ ਦੇਣਗੇ।