ਭਾਰਤ ’ਚ ਮੈਡੀਕਲ ਸਿੱਖਿਆ ਮਹਿੰਗੀ ਹੋਣ ਕਾਰਨ ਵਿਦੇਸ਼ਾਂ ’ਚ ਜਾ ਕੇ ਜਾਨ ਖਤਰੇ ’ਚ ਪਾਉਂਦੇ ਨੇ ਵਿਦਿਆਰਥੀ
Sunday, Mar 06, 2022 - 03:04 PM (IST)
ਅੰਮ੍ਰਿਤਸਰ (ਦਲਜੀਤ)- ਡਾਕਟਰ ਬਣਨ ਦਾ ਸੁਫ਼ਨਾ ਦੇਖਣ ਵਾਲੇ ਭਾਰਤੀ ਵਿਦਿਆਰਥੀ ਆਪਣੀ ਜਾਨ ਨੂੰ ਖ਼ਤਰੇ ’ਚ ਪਾ ਰਹੇ ਹਨ। ਵਿਦਿਆਰਥੀਆਂ ਨੂੰ ਪਹਿਲਾਂ ਭਾਰੀ ਮੁਸ਼ੱਕਤ ਤੋਂ ਬਾਅਦ ਯੂਕ੍ਰੇਨ, ਚੀਨ ਆਦਿ ਦੇਸ਼ਾਂ ’ਚ ਐੱਮ. ਬੀ. ਬੀ. ਐੱਸ. ਕਰਨ ਦਾ ਜਿੱਥੇ ਜ਼ੋਖਮ ਚੁੱਕਣਾ ਪੈਂਦਾ ਹੈ, ਉੱਥੇ ਵਿਦੇਸ਼ ਤੋਂ ਹਾਸਲ ਕੀਤੀ ਡਿਗਰੀ ਨੂੰ ਭਾਰਤ ’ਚ ਪ੍ਰਮਾਣਿਤ ਕਰਵਾਉਣ ਲਈ ਇੰਡੀਅਨ ਮੈਡੀਕਲ ਕੌਂਸਲ ਦੇ ਚੱਕਰਵਿਊ ਤੋਂ ਲੰਘਣਾ ਪੈਂਦਾ ਹੈ। ਭਾਰਤ ’ਚ ਮੈਡੀਕਲ ਸਿੱਖਿਆ ਦੀਆਂ ਸੀਟਾਂ 60,000 ਹਨ, ਜਦਕਿ ਹਰ ਸਾਲ 15 ਤੋਂ 16, 00,000 ਵਿਦਿਆਰਥੀ ਡਾਕਟਰ ਬਣਨ ਦਾ ਸੁਫ਼ਨਾ ਲਈ ਹਰ ਖਤਰੇ ਤੋਂ ਲੰਘਣ ਲਈ ਤਿਆਰ ਰਹਿੰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: BSF ਦੇ ਜਵਾਨ ਨੇ ਸਰਵਿਸ ਕਾਰਬਾਈਨ ਨਾਲ ਕੀਤਾ 4 ਸਾਥੀਆਂ ਦਾ ਕਤਲ
14 ਲੱਖ ਤੋਂ ਜ਼ਿਆਦਾ ਵਿਦਿਆਰਥੀ ਭਾਰਤ ’ਚ ਮਹਿੰਗੀ ਮੈਡੀਕਲ ਸਿੱਖਿਆ ਪ੍ਰਾਈਵੇਟ ਹੋਣ ਕਾਰਨ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ। ਭਾਰਤ ਸਰਕਾਰ ਇਸ ਸਬੰਧੀ ਅੱਖਾਂ ਬੰਦ ਕਰ ਕੇ ਬੈਠੀ ਹੈ। ਜਾਣਕਾਰੀ ਅਨੁਸਾਰ ਭਾਰਤ ’ਚ ਮੈਡੀਕਲ ਸਿੱਖਿਆ ਦਿਨੋ-ਦਿਨ ਮਹਿੰਗੀ ਹੁੰਦੀ ਜਾ ਰਹੀ ਹੈ। ਭਾਰਤ ਸਰਕਾਰ ਵਲੋਂ 60 ਹਜ਼ਾਰ ਦੇ ਕਰੀਬ ਸਾਲਾਨਾ ਸੀਟਾਂ ਐੱਮ. ਬੀ. ਬੀ. ਐੱਸ. ਦੀਆਂ ਰੱਖੀ ਜਾਂਦੀਆਂ ਹਨ, ਜਦਕਿ ਹਰ ਸਾਲ ਲੱਖਾਂ ਵਿਦਿਆਰਥੀ ਡਾਕਟਰ ਬਣਨ ਦਾ ਸੁਫ਼ਨਾ ਵੇਖਦੇ ਹੋਏ ਕਤਾਰਾਂ ’ਚ ਲੱਗੇ ਰਹਿੰਦੇ ਹਨ, ਜੇਕਰ 60,000 ਵਿਦਿਆਰਥੀਆਂ ਨੂੰ ਤਾਂ ਭਾਰਤ ’ਚ ਸੀਟ ਮਿਲ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - ਪਠਾਨਕੋਟ 'ਚ ਰਿਸ਼ਤੇ ਹੋਏ ਦਾਗਦਾਰ, ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰਾਂ ਨੇ ਲੁੱਟੀ ਭਾਬੀ ਦੀ ਪੱਤ
ਇਨ੍ਹਾਂ ’ਚ ਜ਼ਿਆਦਾਤਰ ਵਿਦਿਆਰਥੀ ਉਹ ਹੁੰਦੇ ਹਨ, ਜਿਨ੍ਹਾਂ ਦੇ ਮਾਪਿਆਂ ਕੋਲ ਪੈਸਾ ਹੁੰਦਾ ਹੈ। ਉਹ ਪ੍ਰਾਈਵੇਟ ਕਾਲਜਾਂ ’ਚ ਜਾ ਕੇ ਵਿਸ਼ੇਸ਼ ਕੋਟੇ ਦੇ ਤਹਿਤ ਸੀਟ ਲੈ ਲੈਂਦੇ ਹਨ, ਜਦਕਿ ਦੂਜੇ ਪਾਸੇ ਸਰਕਾਰੀ ਮੈਡੀਕਲ ਕਾਲਜਾਂ ’ਚ ਪਹਿਲੀ ਸ਼੍ਰੇਣੀ ’ਚ ਆਉਣ ਵਾਲੇ ਵਿਦਿਆਰਥੀ ਪ੍ਰਾਈਵੇਟ ਕਾਲਜ ’ਚ ਐੱਮ. ਬੀ. ਬੀ. ਐੱਸ. ਦੀ ਕੋਟੇ ਵਾਲੀ ਸੀਟ ਵਿਦਿਆਰਥੀਆਂ ਨੂੰ 80, 00,000 ਤੋਂ 1 ਕਰੋਡ਼ ਤੋਂ ਵੱਧ ਰਾਸ਼ੀ ਖ਼ਰਚ ਕਰ ਕੇ ਲੈਣੀ ਪੈਂਦੀ ਹੈ। ਭਾਰਤ ਦੇ ਸਰਕਾਰੀ ਮੈਡੀਕਲ ਕਾਲਜਾਂ ’ਚ ਯੂਕ੍ਰੇਨ, ਨੇਪਾਲ, ਚੀਨ ਵਰਗੇ ਦੇਸ਼ਾਂ ਦੇ ਮੁਕਾਬਲੇ ਮੈਡੀਕਲ ਸਿੱਖਿਆ ਕਾਫ਼ੀ ਸਸਤੀ ਹੈ। ਚੀਨ ਜਾਂ ਹੋਰ ਦੇਸ਼ ਜਿਨ੍ਹਾਂ ਨਾਲ ਭਾਰਤ ਦੇ ਸਬੰਧ ਚੰਗੇ ਨਹੀਂ ਹਨ। ਉੱਥੇ ਮੈਡੀਕਲ ਸਿੱਖਿਆ ਦੀ ਪੜ੍ਹਾਈ ਸਸਤੀ ਹੋਣ ਕਾਰਨ ਵਿਦਿਆਰਥੀ ਵਰਗ ਜਾਨ ਖ਼ਤਰੇ ’ਚ ਪਾ ਕੇ ਉੱਥੇ ਪੜ੍ਹਾਈ ਕਰਨ ਲਈ ਜਾਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ
ਯੂਕ੍ਰੇਨ ਆਦਿ ਦੇਸ਼ਾਂ ’ਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ 30 ਤੋਂ 40 ਲੱਖ ਦੇ ਵਿਚਕਾਰ ਹੋ ਜਾਂਦੀ ਹੈ, ਜਦੋਂ ਕਿ ਇਹੀ ਭਾਰਤ ’ਚ ਸਿੱਖਿਆ ਕਾਫ਼ੀ ਮਹਿੰਗੀ ਹੈ। ਵਿਦਿਆਰਥੀਆਂ ਦੀ ਇਸ ਬੇਵਸੀ ਲਈ ਸਰਕਾਰਾਂ ਜ਼ਿੰਮੇਵਾਰ ਹਨ, ਜੋ ਜਾਣਦੀਆਂ ਹਨ ਕਿ ਭਾਰਤ ’ਚ ਸਰਕਾਰੀ ਤੇ ਪ੍ਰਾਈਵੇਟ ਸੈਕਟਰ ’ਚ ਡਾਕਟਰਾਂ ਦੀ ਬੇਹੱਦ ਘਾਟ ਹੈ। ਇਸ ਦੇ ਬਾਵਜੂਦ ਡਾਕਟਰਾਂ ਦੀਆਂ ਸੀਟਾਂ ਨੂੰ ਵਧਾਇਆ ਨਹੀਂ ਜਾ ਰਿਹਾ ਅਤੇ ਮਹਿੰਗੀ ਹੋ ਰਹੀ ਮੈਡੀਕਲ ਸਿੱਖਿਆ ’ਤੇ ਰੋਕ ਨਹੀਂ ਲਾਈ ਜਾ ਰਹੀ। ਇਸ ਸਬੰਧੀ ‘ਜਗ ਬਾਣੀ’ ਵਲੋਂ ਸ਼ਹਿਰ ਦੇ ਪ੍ਰਸਿੱਧ ਡਾਕਟਰਾਂ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਨੇ ਇਸ ਸਬੰਧੀ ਆਪਣੀ ਰਾਇ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੇ ਹਸਪਤਾਲ ’ਚ ਕੁੱਤਿਆਂ ਅਤੇ ਚੂਹਿਆਂ ਵਲੋਂ ਨੋਚੀ ਅੱਧ-ਕੱਟੀ ਲਾਸ਼ ਬਰਾਮਦ, ਫੈਲੀ ਸਨਸਨੀ
ਡਾ. ਰਜਨੀਸ਼ ਸ਼ਰਮਾ, ਪ੍ਰਸਿੱਧ ਮੈਡੀਸਨ ਰੋਗ ਮਾਹਰ
ਭਾਰਤ ’ਚ ਮੈਡੀਕਲ ਸਿੱਖਿਆ ਦੀਆਂ ਸੀਟਾਂ ਬਹੁਤ ਘੱਟ ਹੈ। ਜ਼ਰੂਰਤਮੰਦ ਵਿਦਿਆਰਥੀ ਮਹਿੰਗੇ ਪ੍ਰਾਈਵੇਟ ਕਾਲਜਾਂ ਦੀਆਂ ਫੀਸਾਂ ਭਰ ਨਹੀਂ ਪਾਉਂਦੇ ਹਨ। ਇਸ ਲਈ ਉਹ ਯੂਕ੍ਰੇਨ ਆਦਿ ਦੇਸ਼ਾਂ ’ਚ ਜਾਂਦੇ ਹਨ, ਜਿੱਥੇ ਹੋਸਟਲ ਸਮੇਤ ਐੱਮ. ਬੀ. ਬੀ. ਐੱਸ. ਦੀ ਡਿਗਰੀ ਮਹਿਕਦੀ ਤੋਂ 35,00,000 ’ਚ ਹੋ ਜਾਂਦੀ ਹੈ। ਭਾਰਤ ਸਰਕਾਰ ਇਸ ਸਬੰਧੀ ਗੰਭੀਰ ਨਹੀਂ ਹੈ। ਭਾਰਤ ਦਾ ਹੁਨਰ ਬਾਹਰ ਜਾ ਰਿਹਾ ਹੈ। ਵਿਦਿਆਰਥੀ ਪ੍ਰੇਸ਼ਾਨ ਹੋ ਰਹੇ ਹਨ ਅਤੇ ਸਰਕਾਰ ਮੈਡੀਕਲ ਸਿੱਖਿਆ ਦੇ ਮੌਕੇ ਵਿਦਿਆਰਥੀਆਂ ਲਈ ਨਹੀਂ ਸਮਰੱਥ ਮਾਤਰਾ ’ਚ ਲੱਭ ਰਹੀ ਹੈ। ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਭਾਰਤ ’ਚ ਮੈਡੀਕਲ ਸਿੱਖਿਆ ਦੀਆਂ ਸੀਟਾਂ ’ਚ ਵਾਧਾ ਕਰਨਾ ਚਾਹੀਦਾ ਹੈ।
ਡਾ. ਆਰ. ਐੱਸ. ਸੇਠੀ, ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ
ਭਾਰਤ ’ਚ ਮੈਡੀਕਲ ਸਿੱਖਿਆ ਕਾਫ਼ੀ ਮਹਿੰਗੀ ਹੈ। ਦੂਜੇ ਦੇਸ਼ਾਂ ’ਚ ਇਹ ਸਿੱਖਿਆ ਕਾਫ਼ੀ ਸਸਤੀ ਹੈ। ਭਾਰਤ ’ਚ ਵਿਦਿਆਰਥੀਆਂ ਨੂੰ ਆਪਣੇ ਸੁਫ਼ਨੇ ਪੂਰੇ ਕਰਨ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਵਿਦਿਆਰਥੀ ਬਾਹਰ ਵਿਦੇਸ਼ਾਂ ਤੋਂ ਸਿੱਖਿਆ ਹਾਸਲ ਕਰਦੇ ਹਨ ਤੇ ਬਾਅਦ ’ਚ ਇੰਡੀਅਨ ਮੈਡੀਕਲ ਕੌਂਸਲ ਦਾ ਟੈਸਟ ਦੇਣ ਲਈ ਯਤਨਸ਼ੀਲ ਰਹਿੰਦੇ ਹਨ। ਸਰਕਾਰ ਨੂੰ ਐੱਮ.ਬੀ.ਬੀ.ਐੱਸ. ਦੀਆਂ ਸੀਟਾਂ ਨੂੰ ਵਧਾਉਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਰਾਹਤ: ਰਾਜਾਸਾਂਸੀ ਏਅਰਪੋਰਟ ਤੋਂ 27 ਮਾਰਚ ਨੂੰ ਸ਼ੁਰੂ ਹੋਣਗੀਆਂ ਬਰਮਿੰਘਮ ਤੇ ਲੰਡਨ ਦੀਆਂ ਸਿੱਧੀਆਂ ਉਡਾਣਾਂ
ਡਾ. ਨਰੇਸ਼ ਚਾਵਲਾ, ਪ੍ਰਸਿੱਧ ਛਾਤੀ ਰੋਗ ਮਾਹਰ
ਭਾਰਤ ’ਚ ਐੱਮ.ਬੀ.ਬੀ.ਐੱਸ. ਦੀ ਸੀਟ ਨਾ ਮਿਲਣ ’ਤੇ ਭਾਰੀ ਫੀਸ ਹੋਣ ਕਾਰਨ ਜ਼ਿਆਦਾਤਰ ਵਿਦਿਆਰਥੀ ਵਰਗ ਯੂਕ੍ਰੇਨ ਆਦਿ ਦੇਸ਼ਾਂ ’ਚ ਪੜ੍ਹਾਈ ਕਰਨ ਲਈ ਜਾ ਰਿਹਾ ਹੈ। ਭਾਰਤ ਸਰਕਾਰ ਇਸ ਮਾਮਲੇ ਨੂੰ ਹਲਕੇ ’ਚ ਲੈ ਰਹੀ ਹੈ ਪਰ ਸਰਕਾਰ ਨੂੰ ਭਾਰਤ ’ਚ ਹੀ ਮੈਡੀਕਲ ਸਿੱਖਿਆ ਨੂੰ ਇੰਨਾ ਮਜ਼ਬੂਤ ਬਣਾਉਣਾ ਚਾਹੀਦਾ ਹੈ ਕਿ ਵਿਦਿਆਰਥੀਆਂ ਨੂੰ ਵਿਦੇਸ਼ਾਂ ਵੱਲ ਮੂੰਹ ਨਹੀਂ ਵੇਖਣਾ ਪਵੇ। ਪ੍ਰਾਈਵੇਟ ਕਾਲਜਾਂ ਨੂੰ ਸਰਕਾਰ ਨੂੰ ਆਪਣੇ ਅੰਡਰ ’ਚ ਲਿਆਉਣਾ ਚਾਹੀਦਾ ਹੈ ਤਾਂ ਕਿ ਫੀਸ ਸਟਰੱਕਚਰ ਸਮਾਨ ਹੋ ਸਕੇ ਤੇ ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲ ਸਕੇ।
ਸਿਵਲ ਸਰਜਨ ਡਾ. ਚਰਨਜੀਤ ਸਿੰਘ
ਯੂਕ੍ਰੇਨ ਵਰਗੇ ਦੇਸ਼ਾਂ ’ਚ ਭਾਰਤ ਦੇ ਹਜ਼ਾਰਾਂ ਦੀ ਤਾਦਾਦ ’ਚ ਹਰ ਸਾਲ ਵਿਦਿਆਰਥੀ ਐੱਮ.ਬੀ.ਬੀ.ਐੱਸ. ਕਰਨ ਲਈ ਜਾਂਦੇ ਹਨ। ਭਾਰਤ ਸਰਕਾਰ ਜੇਕਰ ਮੈਡੀਕਲ ਸਿੱਖਿਆ ਨੂੰ ਸਸਤੀ ਕਰ ਦੇਵੇ ਅਤੇ ਸੀਟਾਂ ਵਿਚ ਵਾਧਾ ਕਰ ਦੇਵੇ ਤਾਂ ਇਹ ਵਿਦਿਆਰਥੀ ਵਿਦੇਸ਼ਾਂ ’ਚ ਜਾਣ ਦੀ ਬਜਾਏ ਆਪਣੇ ਦੇਸ਼ ’ਚ ਰਹਿ ਕੇ ਦੇਸ਼ ਲਈ ਕੰਮ ਕਰਨਗੇ। ਵਿਦਿਆਰਥੀਆਂ ਦਾ ਭਵਿੱਖ ਉੱਜਵਲ ਕਰਨ ਲਈ ਭਾਰਤ ਸਰਕਾਰ ਨੂੰ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ ਤੇ ਮੌਜੂਦਾ ਹਾਲਤ ਨੂੰ ਵੇਖਦੇ ਹੋਏ ਸੀਟਾਂ ’ਚ ਵਾਧਾ ਕਰਨਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰਮਨਾਕ ਘਟਨਾ: ਦਫ਼ਨਾਉਣ ਦੀ ਥਾਂ ਪਿਤਾ ਨੇ ਕੂੜੇ ’ਚ ਸੁੱਟਿਆ ਨਵਜਾਤ ਮ੍ਰਿਤਕ ਬੱਚਾ, ਇੰਝ ਲੱਗਾ ਪਤਾ