ਮੈਡੀਕਲ ਦੀ ਦੁਕਾਨ ''ਚ ਚੋਰਾਂ ਨੇ ਕੀਤਾ ਹੱਥ ਸਾਫ, ਘਟਨਾ ਸੀ.ਸੀ.ਟੀ.ਵੀ. ''ਚ ਕੈਦ

Wednesday, Jul 25, 2018 - 09:22 AM (IST)

ਮੈਡੀਕਲ ਦੀ ਦੁਕਾਨ ''ਚ ਚੋਰਾਂ ਨੇ ਕੀਤਾ ਹੱਥ ਸਾਫ, ਘਟਨਾ ਸੀ.ਸੀ.ਟੀ.ਵੀ. ''ਚ ਕੈਦ

ਜਲੰਧਰ (ਦੀਪਕ)—ਬਾਲਮੀਕੀ ਗੇਟ ਦੇ ਕੋਲ ਸਥਿਤ ਦਸ਼ਮੇਸ਼ ਮੈਡੀਕਲ ਦੀ ਦੁਕਾਨ 'ਚ ਚੋਰੀ ਦੀ ਸੂਚਨਾ ਹੈ।

PunjabKesari
ਦੁਕਾਨ ਮਾਲਕ ਰਵਿੰਦਰ ਸਿਘ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਸਵੇਰੇ 5.30 ਦੇ ਕਰੀਬ ਦੀ ਹੈ,ਜੋਕਿ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ ਹੈ। ਇਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ 3 ਆਲਟੋ ਸਵਾਰ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ। 5 ਤੋਂ 7 ਮਿੰਟ 'ਚ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਚੋਰ ਗੱਲੇ 'ਚ ਪਏ 8000 ਰੁਪਏ ਲੈ ਕੇ ਫਰਾਰ ਹੋ ਗਏ।


Related News