ਪਾਬੰਦੀ ਦੇ ਬਾਵਜੂਦ ਖੁੱਲ੍ਹੀਆਂ ਰਹੀਆਂ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ
Tuesday, Oct 23, 2018 - 02:35 PM (IST)
ਜਲੰਧਰ (ਅਮਿਤ)—ਜ਼ਿਲਾ ਮੈਜੀਸਟਰੇਟ-ਕਮ-ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ 'ਤੇ 23 ਅਕਤੂਬਰ ਨੂੰ ਸਜਾਈ ਜਾਣ ਵਾਲੀ ਸ਼ੋਭਾ ਯਾਤਰਾ ਦੇ ਰਸਤੇ ਅਤੇ ਧਾਰਮਿਕ ਸਮਾਰੋਹ ਵਾਲੀ ਥਾਂ ਦੇ ਨੇੜੇ 'ਤੇ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਲਾ ਦਿੱਤੀ ਹੈ।

ਦੱਸਣਯੋਗ ਹੈ ਕਿ ਜਿਹੜੀਆਂ ਥਾਵਾਂ ਤੋਂ ਇਹ ਸ਼ੋਭਾ ਯਾਤਰਾ ਨਿਕਲੇਗੀ, ਉਨ੍ਹਾਂ ਥਾਵਾਂ 'ਤੇ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਅੱਜ ਬੰਦ ਰੱਖਣ ਲਈ ਕਿਹਾ ਗਿਆ, ਪਰ ਇਸ ਪਾਬੰਦੀ ਦੇ ਬਾਵਜੂਦ ਸ਼ਹਿਰ 'ਚ ਕਈ ਥਾਵਾਂ 'ਤੇ ਦੁਕਾਨਾਂ ਖੁੱਲ੍ਹੀਆਂ ਦੇਖੀਆਂ ਗਈਆਂ।

