ਐਮਾਜ਼ੋਨ ਕੰਪਨੀ ਨੇ ਐੱਸ.ਜੀ.ਪੀ.ਸੀ. ਤੋਂ ਮੰਗੀ ਲਿਖਤੀ ਮੁਆਫੀ

Monday, Dec 24, 2018 - 04:52 PM (IST)

ਐਮਾਜ਼ੋਨ ਕੰਪਨੀ ਨੇ ਐੱਸ.ਜੀ.ਪੀ.ਸੀ. ਤੋਂ ਮੰਗੀ ਲਿਖਤੀ ਮੁਆਫੀ

ਅੰਮ੍ਰਿਤਸਰ (ਸੁਮਿਤ ਖੰਨਾ) : ਐਮਾਜ਼ਨ 'ਤੇ ਵਿਕ ਰਹੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਬਾਥਰੂਮ ਰਗਸ ਦੇ ਮਾਮਲੇ 'ਚ ਕੰਪਨੀ ਨੇ ਸ਼੍ਰੋਮਣੀ ਕਮੇਟੀ ਤੋਂ ਲਿਖਤੀ ਰੂਪ 'ਚ ਮੁਆਫੀ ਮੰਗ ਲਈ ਹੈ। ਮਾਮਲਾ ਧਿਆਨ 'ਚ ਆਉਣ 'ਤੇ ਐੱਸ.ਜੀ.ਪੀ.ਸੀ. ਨੇ ਇਸਦਾ ਗੰਭੀਰ ਨੋਟਿਸ ਲਿਆ ਸੀ। ਕੰਪਨੀ ਨੂੰ ਨੋਟਿਸ ਵੀ ਭੇਜਿਆ ਗਿਆ ਸੀ, ਜਿਸਤੋਂ ਬਾਅਦ ਕੰਪਨੀ ਵਲੋਂ ਲਿਖਤੀ ਜਵਾਬ ਭੇਜ ਕੇ ਨਾ ਸਿਰਫ ਮੁਆਫੀ ਮੰਗੀ ਸਗੋਂ ਇਤਰਾਜ਼ਯੋਗ ਤਸਵੀਰਾਂ ਬਾਰੇ ਸਪੱਸ਼ਟ ਵੀ ਕੀਤਾ।  

ਦੱਸ ਦੇਈਏ ਕਿ ਅੰਤਰਰਾਸ਼ਟਰੀ ਆਨਲਾਈਨ ਕੰਪਨੀ ਐਮਾਜ਼ਨ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲੇ ਬਾਥਰੂਮ ਰਗਸ ਅਤੇ ਡੋਰ ਮੈਟ ਵੇਚੇ ਜਾ ਰਹੇ ਸਨ, ਜਿਨ੍ਹਾਂ ਨਾਲ ਸਿੱਖ ਭਾਈਚਾਰੇ ਦੀਆਂ ਭਾਵਾਨਾਵਾਂ ਨੂੰ ਠੇਸ ਪਹੁੰਚੀ ਸੀ ਤੇ ਸਿੱਖਾਂ ਦੀ ਸੁਪਰੀਮ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੰਪਨੀ ਨੂੰ ਨੋਟਿਸ ਭੇਜਿਆ ਗਿਆ ਸੀ।  


author

Baljeet Kaur

Content Editor

Related News