ਸ੍ਰੀ ਗੁਰੂ ਰਵਿਦਾਸ ਪ੍ਰਗਟ ਦਿਵਸ ਸਬੰਧੀ ਮੇਅਰ ਨੇ ਕੀਤਾ ਮੇਲਾ ਮਾਰਗ ਦਾ ਦੌਰਾ, ਜਾਰੀ ਕੀਤੀਆਂ ਹਦਾਇਤਾਂ
Wednesday, Feb 05, 2025 - 12:27 PM (IST)
ਜਲੰਧਰ (ਪੁਨੀਤ)–ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਗਟ ਦਿਵਸ ’ਤੇ ਬੂਟਾ ਮੰਡੀ ਨੇੜੇ ਲੱਗਣ ਵਾਲੇ ਵਿਸ਼ਵ ਪ੍ਰਸਿੱਧ ਮੇਲੇ ਨੂੰ ਲੈ ਕੇ ਮੇਅਰ ਵੱਲੋਂ ਸ਼ੋਭਾ ਯਾਤਰਾ ਮਾਰਗ 'ਤੇ ਮੇਲਾ ਸਥਾਨ ਦਾ ਦੌਰਾ ਕੀਤਾ ਗਿਆ ਅਤੇ ਸੜਕਾਂ ’ਤੇ ਸੁੰਦਰੀਕਰਨ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਸ਼ੋਭਾ ਯਾਤਰਾ ਮਾਰਗ ’ਤੇ ਪੈਚਵਰਕ, ਸਫ਼ਾਈ ਵਿਵਸਥਾ, ਫੁੱਟਪਾਥਾਂ ’ਤੇ ਪੇਂਟ ਆਦਿ ਦਾ ਕੰਮ ਜਲਦ ਤੋਂ ਜਲਦ ਪੂਰਾ ਕਰਕੇ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ।
ਸਾਰੀਆਂ ਸਟਰੀਟ ਲਾਈਟਾਂ ਦਾ ਠੀਕ ਹੋਣਾ ਯਕੀਨੀ ਬਣਾਉਣ ਨੂੰ ਕਿਹਾ ਗਿਆ। ਇਸ ਤੋਂ ਇਲਾਵਾ ਸੁੰਦਰੀਕਰਨ ਦੀ ਪਹਿਲ ਕਰਦੇ ਹੋਏ ਮੇਲਾ ਕੰਪਲੈਕਸ ਵਿਚ ਲਾਈਟਿੰਗ ਕਰਨ ਦੀ ਵਿਸ਼ੇਸ਼ ਪਹਿਲ ਕੀਤੀ ਜਾ ਰਹੀ ਹੈ। ਮੇਅਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਮੇਲਾ ਕੰਪਲੈਕਸ ਦੇ ਆਲੇ-ਦੁਆਲੇ ਵਾਲੇ ਚੌਂਕਾਂ ਵਿਚ ਪਹਿਲੀ ਵਾਰ ਵਿਸ਼ੇਸ਼ ਲਾਈਟਿੰਗ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਪਵੇਗਾ ਮੀਂਹ, ਸੰਘਣੀ ਧੁੰਦ ਲਈ ਮੌਸਮ ਦਾ Yellow Alert ਜਾਰੀ
ਇਸ ਮੌਕੇ ਡਿਪਟੀ ਮੇਅਰ ਮਲਕੀਤ ਸਿੰਘ, ਕੌਂਸਲਰ ਪਤੀ ਆਯੂਬ ਦੁੱਗਲ, ਅਤੁਲ ਭਗਤ, ਅਮਨ ਸਮੇਤ ਬੀ. ਐਂਡ ਆਰ, ਓ. ਐਂਡ. ਐੱਮ. ਦੇ ਅਧਿਕਾਰੀ ਵੀ ਹਾਜ਼ਰ ਰਹੇ। ਇਸ ਮੌਕੇ ਮੇਅਰ ਵੱਲੋਂ ਸੇਠ ਸਤਪਾਲ ਮੱਲ ਨਾਲ ਮੁਲਾਕਾਤ ਕੀਤੀ ਗਈ ਅਤੇ ਮੇਲੇ ਸਬੰਧੀ ਯੋਜਨਾਵਾਂ ਬਾਰੇ ਜਾਣਕਾਰੀ ਲਈ ਗਈ। ਇਸ ਮੌਕੇ ਮੇਅਰ ਵੱਲੋਂ ਸਾਬਕਾ ਮੰਤਰੀ ਚੂਨੀ ਲਾਲ ਭਗਤ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਕੌਂਸਲਰ ਸੌਰਵ ਸੇਠ ਆਦਿ ਹਾਜ਼ਰ ਰਹੇ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਪੈਟਰੋਲ ਪੰਪ 'ਤੇ ਗੋਲ਼ੀਆਂ ਮਾਰ ਕਰਿੰਦੇ ਦਾ ਕੀਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e