ਮੇਅਰ ਜਗਦੀਸ਼ ਰਾਜਾ ਨੂੰ ਲੱਗਾ ਡੂੰਘਾ ਸਦਮਾ, ਮਾਤਾ ਦਾ ਦਿਹਾਂਤ

Sunday, Jun 10, 2018 - 01:21 PM (IST)

ਜਲੰਧਰ (ਖੁਰਾਣਾ, ਚੋਪੜਾ)— ਸ਼ਹਿਰ ਦੇ ਪਹਿਲੇ ਨਾਗਰਿਕ ਅਤੇ ਮੇਅਰ ਜਗਦੀਸ਼ ਰਾਜ ਰਾਜਾ, ਅਸ਼ੋਕ ਸੇਤੀਆ ਅਤੇ ਸੰਜੀਵ ਬਿੱਟੂ ਦੀ ਆਦਰਯੋਗ ਮਾਤਾ ਪੂਰਨ ਦੇਵੀ ਦਾ ਸ਼ਨੀਵਾਰ ਅਚਾਨਕ ਦਿਹਾਂਤ ਹੋ ਗਿਆ। ਉਹ 84 ਵਰ੍ਹਿਆਂ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ ਦੀ ਮੌਤ ਦੀ ਖਬਰ ਮਿਲਦਿਆਂ ਹੀ ਮੇਅਰ ਜਗਦੀਸ਼ ਰਾਜਾ, ਜੋ ਨਿਗਮ 'ਚ ਇਕ ਬੈਠਕ 'ਚ ਰੁੱਝੇ ਹੋਏ ਸਨ, ਤੁਰੰਤ ਆਪਣੇ ਘਰ ਪਹੁੰਚੇ। ਮਾਤਾ ਪੂਰਨ ਦੇਵੀ ਦੀ ਮੌਤ ਦਾ ਸਮਾਚਾਰ ਮਿਲਦਿਆਂ ਹੀ ਸ਼ਹਿਰ ਦੇ ਹਰ ਵਰਗ ਦੇ ਲੋਕ ਉਨ੍ਹਾਂ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ। ਸ਼ਾਮ 5 ਵਜੇ ਵਿਛੜੀ ਰੂਹ ਦਾ ਅੰਤਿਮ ਸੰਸਕਾਰ ਹਰਨਾਮਦਾਸਪੁਰਾ ਸ਼ਮਸ਼ਾਨਘਾਟ 'ਚ ਕਰ ਦਿੱਤਾ ਗਿਆ। ਸ਼ਰਧਾਂਜਲੀ ਭੇਟ ਕਰਨ ਵਾਲਿਆਂ 'ਚ ਸਾਬਕਾ ਮੰਤਰੀ ਅਵਤਾਰ ਹੈਨਰੀ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਪਰਗਟ ਸਿੰਘ, ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਜ਼ਿਲਾ ਕਾਂਗਰਸ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ, ਸਾਬਕਾ ਮੇਅਰ ਜੈਕਿਸ਼ਨ ਸੈਣੀ, ਸੁਰਿੰਦਰ ਮਹੇ ਤੇ ਸੁਨੀਲ ਜੋਤੀ, ਤੇਜਿੰਦਰ ਬਿੱਟੂ, ਬੱਬੂ ਨੀਲਕੰਠ, ਐੱਸ. ਡੀ. ਐੱਮ. ਰਾਜੀਵ ਵਰਮਾ, ਡਾ. ਐੱਸ. ਪੀ. ਐੱਸ. ਗਰੋਵਰ, ਡਾ. ਆਸ਼ੂਤੋਸ਼ ਗੁਪਤਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਤਰਸੇਮ ਕਪੂਰ, ਅਵਨੀਸ਼ ਅਰੋੜਾ, ਪ੍ਰਿੰਸ ਗਰੋਵਰ, ਬਲਵੰਤ ਸ਼ਰਮਾ, ਰਾਜੇਸ਼ ਵਿੱਜ, ਹਰੀਪਾਲ ਸੋਂਧੀ, ਨਰੇਸ਼ ਸਹਿਗਲ, ਮਨੂ ਪਠਾਣੀਆ ਤੇ ਐਡਵੋਕੇਟ ਮਨਜੀਤ ਜੈਨ ਆਦਿ ਪ੍ਰਮੁੱਖ ਸਨ।

PunjabKesari
ਕੌਂਸਲਰਾਂ ਅਤੇ ਕੌਂਸਲਰ ਪਤੀਆਂ 'ਚੋਂ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ 'ਚ ਸ਼ੈਰੀ ਚੱਢਾ, ਅਰੁਣ ਜੈਨ, ਦੇਸ ਰਾਜ ਜੱਸਲ, ਸੁਸ਼ੀਲ ਸ਼ਰਮਾ, ਪ੍ਰੀਤ ਖਾਲਸਾ, ਰਵੀ ਸੈਣੀ, ਪਰਮਜੀਤ ਸਿੰਘ ਪੰਮਾ, ਨਿਰਮਲ ਸਿੰਘ ਨਿੰਮਾ, ਸ਼ਮਸ਼ੇਰ ਖਹਿਰਾ, ਮਨਦੀਪ ਜੱਸਲ, ਮਨੋਜ ਮਨੂ, ਮਨਮੋਹਨ ਸਿੰਘ ਮੋਨਾ, ਰੋਹਣ ਸਹਿਗਲ, ਬਲਰਾਜ ਠਾਕੁਰ, ਪਵਨ ਕੁਮਾਰ, ਤਰਸੇਮ ਲਖੋਤਰਾ, ਬੰਟੀ ਨੀਲਕੰਠ, ਅਨਮੋਲ ਗਰੋਵਰ, ਬਚਨ ਲਾਲ, ਮਿੰਟੂ ਜੁਨੇਜਾ ਆਦਿ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਨਗਰ ਨਿਗਮ ਕਮਿਸ਼ਨਰ ਡਾ. ਬਸੰਤ ਗਰਗ ਅਤੇ ਸਾਰੇ ਵੱਡੇ ਅਧਿਕਾਰੀਆਂ ਤੇ ਸਟਾਫ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ।


Related News