ਜੇਲ੍ਹ ਪ੍ਰਸ਼ਾਸਨ ਫਿਰ ਸਵਾਲਾਂ ਦੇ ਘੇਰੇ 'ਚ, ਕੈਦੀਆਂ ਨੂੰ ਸਪਲਾਈ ਹੋਣ ਵਾਲੀ ਸਮੱਗਰੀ ਬੂਟਾਂ 'ਚੋਂ ਕੀਤੀ ਬਰਾਮਦ

Saturday, Aug 01, 2020 - 05:20 PM (IST)

ਫਰੀਦਕੋਟ(ਜਗਤਾਰ ਦੁਸਾਂਝ) - ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਇਕ ਸਿਹਤ ਕਾਮੇ (ਲੈਬ ਟੈਕਨੀਸੀਅਨ) ਤੋਂ ਜੇਲ੍ਹ ਸਕਿਓਰਟੀ ਨੇ ਤਲਾਸ਼ੀ ਦੌਰਾਨ ਅਫੀਮ, ਗਾਂਜਾ ਅਤੇ ਹੋਰ ਪਾਬੰਦੀਸ਼ੁਦਾ ਸਮਾਨ ਬਰਾਮਦ ਕੀਤਾ ਹੈ। ਜੇਲ੍ਹ ਪ੍ਰਸ਼ਾਸਨ ਨੇ ਫੜ੍ਹੇ ਗਏ ਮੁਲਾਜਮਾਂ ਨੂੰ ਜਿਲ੍ਹਾ ਪੁਲਸ ਦੇ ਸਪੁਰਦ ਕਰ ਦਿੱਤਾ ਹੈ ।

ਜਾਣਕਾਰੀ ਦਿੰਦਿਆਂ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾਂ ਨੇ ਦੱਸਿਆ ਕਿ ਜੇਲ੍ਹ ਅੰਦਰ ਤਾਇਨਾਤ ਲੈਬ ਟੈਕਨੀਸ਼ੀਅਨ ਸੰਦੀਪ ਸਿੰਘ ਅੱਜ ਸਵੇਰੇ ਜਦੋਂ ਜੇਲ੍ਹ ਅੰਦਰ ਡਿਉਟੀ 'ਤੇ ਜਾਣ ਲੱਗਾ ਤਾਂ ਸਕਿਓਰਟੀ ਮੁਲਾਜਮਾਂ ਨੇ ਉਸ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਸੰਦੀਪ ਸਿੰਘ ਕੋਲੋਂ 50 ਗ੍ਰਾਮ ਅਫੀਮ ,50 ਗ੍ਰਾਮ ਗਾਂਜਾ, ਤੰਬਾਕੂ ਅਤੇ ਕੁਝ ਸਿਗਰੇਟ ਪੇਪਰ ਬ੍ਰਾਮਦ ਹੋਏ ਸਨ। ਉਹਨਾਂ ਦੱਸਿਆ ਕਿ ਇਹ ਸਾਰਾ ਪਾਬੰਦੀ ਸ਼ੁਦਾ ਸਮਾਨ ਉਸ ਨੇ ਆਪਣੇ ਬੂਟਾਂ ਵਿਚ ਛੁਪਾ ਕੇ ਰੱਖਿਆ ਸੀ। ਉਹਨਾਂ ਦੱਸਿਆ ਕਿ ਮੁਢਲੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਸੰਦੀਪ ਸਿੰਘ ਨੇ ਇਹ ਸਾਰਾ ਸਮਾਨ ਜੇਲ੍ਹ ਅੰਦਰ ਬੰਦ ਕੈਦੀ ਪਰਵਿੰਦਰ ਕੁਮਾਰ ਨੂੰ ਸਪਾਲਈ ਕਰਨਾ ਸੀ। ਉਹਨਾਂ ਦੱਸਿਆ ਕਿ ਕੈਦੀ ਪਰਵਿੰਦਰ ਸਿੰਘ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 2 ਮੋਬਾਇਲ ਫੋਨ ਬ੍ਰਾਮਦ ਹੋਏ । ਉਹਨਾਂ ਦੱਸਿਆ ਕਿ ਫੜ੍ਹੇ ਗਏ ਮੁਲਾਜਮਾਂ ਨੂੰ ਉਹਨਾਂ ਜਿਲ੍ਹਾ ਪੁਲਸ ਦੇ ਹਵਾਲੇ ਕਰ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਜਿਲ੍ਹਾ ਪੁਲਸ ਵੱਲੋਂ ਕੀਤੀ ਜਾਵੇਗੀ।
ਮਨਜੀਤ ਸਿੰਘ ਟਿਵਾਣਾ ਸੁਪਰਡੈਂਟ ਕੇਂਦਰੀ ਜੇਲ੍ਹ ਫਰੀਦਕੋਟ।

ਇਸ ਮੌਕੇ ਫ਼ਰੀਦਕੋਟ ਸਿਟੀ ਦੇ ਐਸ ਐੱਚ ਓ ਗੁਰਵਿੰਦਰ ਸਿੰਘ ਨੇ ਕਿਹਾ ਕੀ ਫ਼ਰੀਦਕੋਟ ਮਾਡਰਨ ਜੇਲ੍ਹ ਵਿਚੋਂ ਲੈਬ ਟੈਕਨੀਸੀਅਨ ਸੰਦੀਪ ਸਿੰਘ ਅੱਜ ਸਵੇਰੇ ਜਦੋਂ ਡਿਉਟੀ 'ਤੇ ਜਾਣ ਲੱਗਿਆ ਤਾਂ ਸਕਿਓਰਟੀ ਮੁਲਾਜਮਾਂ ਨੇ ਉਸ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਸੰਦੀਪ ਸਿੰਘ ਤੋਂ 50 ਗ੍ਰਾਮ  ਅਫੀਮ ,50 ਗ੍ਰਾਮ ਗਾਂਜਾ, ਤੰਬਾਕੂ ਅਤੇ ਕੁਝ ਸਿਗਰੇਟ ਪੇਪਰ ਬ੍ਰਾਮਦ ਹੋਏ ਸਨ।  ਇਹ ਸਾਰਾ ਪਾਬੰਦੀਸ਼ੁਦਾ ਸਮਾਨ ਉਸ ਨੇ ਆਪਣੇ ਬੂਟਾਂ ਵਿਚ ਛੁਪਾ ਕੇ ਰੱਖਿਆ ਸੀ। ਜੋ ਅੱਗੇ ਕਿਸੇ ਕੈਦੀ ਨੂੰ ਦੇਣਾ ਸੀ।  ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਇਸ ਮੌਕੇ ਫ਼ਰੀਦਕੋਟ ਸਿਟੀ ਦੇ ਐਸ ਐੱਚ ਓ ਗੁਰਵਿੰਦਰ ਸਿੰਘ ਨੇ ਕਿਹਾ ਕੀ  ਲੈਬ ਟੈਕਨੀਸ਼ੀਅਨ ਸੰਦੀਪ ਸਿੰਘ ਪੁਲਸ ਹਿਰਾਸਤ ਵਿਚ ਲੈ ਪਰਚਾ ਦਰਜ ਕਰ ਦਿੱਤਾ ਗਿਆ ਹੈ। ਇਹ ਵੀ ਇਨਵੇਸਟੀਗੇਟ ਕੀਤਾ ਜਾਏਗਾ ਕਿ ਇਸ ਕੇਸ 'ਚ ਕੋਈ ਹੋਰ  ਪੁਲਸ ਕਰਮੀ ਸ਼ਾਮਲ ਤਾਂ ਨਹੀਂ ਸੀ।

ਆਏ ਦਿਨ ਜੇਲ੍ਹਾਂ ਵਿੱਚੋਂ ਅਜਿਹਾ ਇਤਰਾਜ਼ ਯੋਗ ਸਮਾਨ ਬਰਾਮਦ ਹੁੰਦਾ ਰਹਿੰਦਾ ਹੈ। .... ਜੋ ਕਿ ਕੀਤੇ ਨਾ ਕੀਤੇ ਜੇਲ ਪ੍ਰਸ਼ਾਸਨ 'ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ...........

 


Harinder Kaur

Content Editor

Related News