ਮਾਤਾ ਨੈਣਾ ਦੇਵੀ ਦੇ ਸ਼ਰਧਾਲੂਆਂ ਲਈ ਰਾਹਤ ਭਰੀ ਖ਼ਬਰ, ਹਿਮਾਚਲ ਪ੍ਰਦੇਸ਼ ਸਰਕਾਰ ਨੇ ਲਿਆ ਵੱਡਾ ਫ਼ੈਸਲਾ
Saturday, Dec 11, 2021 - 09:00 AM (IST)
ਖੰਨਾ (ਸੁਖਵਿੰਦਰ ਕੌਰ) : ਹਿਮਾਚਲ ਪ੍ਰਦੇਸ਼ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਮਾਤਾ ਨੈਣਾ ਦੇਵੀ ਮੰਦਰ (ਹਿਮਾਚਲ ਪ੍ਰਦੇਸ਼) ’ਚ ਧਰਮਸ਼ਾਲਾ, ਸਰਾਵਾਂ ਤੇ ਲੰਗਰ ਦੀ ਵਿਵਸਥਾ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਜੋ ਕਿ ਸ਼ਰਧਾਲੂਆਂ ਲਈ ਰਾਹਤ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਨੈਣਾ ਦੇਵੀ ਸੇਵਾ ਮੰਡਲ ਖੰਨਾ ਦੇ ਚੇਅਰਮੈਨ ਓਮ ਪ੍ਰਕਾਸ਼ ਸਿੰਗਲਾ ਨੇ ਦੱਸਿਆ ਕਿ ਮਾਤਾ ਨੈਣਾ ਦੇਵੀ ਮੰਦਰ ਕੋਰੋਨਾ ਕਾਰਨ ਲੰਗਰ ਦੀ ਸੇਵਾ ਬੰਦ ਕਰ ਦਿੱਤੀ ਗਈ ਸੀ ਅਤੇ ਬਹੁਤ ਸਾਰੀਆਂ ਧਰਮਸ਼ਾਲਾਵਾਂ ’ਚ ਕੁਆਰੰਟਾਈਨ ਸੈਂਟਰ ਬਣਾ ਦਿੱਤੇ ਗਏ ਸਨ।
ਹੁਣ ਹਿਮਾਚਲ ਸਰਕਾਰ ਵੱਲੋਂ ਸ਼ਰਧਾਲੂਆਂ ਨੂੰ ਵੱਡੀ ਰਾਹਤ ਦਿੰਦਿਆਂ ਧਰਮਸ਼ਾਲਾਵਾਂ ਫਿਰ ਤੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤੀਆਂ ਗਈਆਂ ਹਨ। ਹੁਣ ਸ਼ਰਧਾਲੂ ਇੱਥੇ ਆ ਰੁਕ ਸਕਣਗੇ ਤੇ ਲੰਗਰ ਵਿਵਸਥਾ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫਿਲਹਾਲ ਲੰਗਰ ਹਾਲ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜੋ ਕਿ 2-3 ਦਿਨਾਂ ’ਚ ਮੁਕੰਮਲ ਹੋ ਜਾਵੇਗਾ ਪਰ ਫਿਰ ਵੀ ਲੰਗਰ ਦੀ ਸੇਵਾ ਸ਼ੁਰੂ ਹੋ ਚੁੱਕੀ ਹੈ। ਇਸ ਦੇ ਲਈ ਬਦਲਵੇਂ ਪ੍ਰਬੰਧ ਕਰ ਲਏ ਹਨ।
ਇਹ ਵੀ ਪੜ੍ਹੋ : 'ਆਪ' ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ, ਜਾਣੋ ਕਿਹੜੇ ਇਲਾਕੇ ਤੋਂ ਕਿਸ ਆਗੂ ਨੂੰ ਮਿਲੀ ਟਿਕਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ