ਮਾਤਾ ਚਿੰਤਪੂਰਨੀ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਟਰਾਲੇ ''ਚ ਧਸੀ

08/05/2019 1:20:24 PM

ਲੁਧਿਆਣਾ (ਮਹੇਸ਼) : ਚਿੰਤਪੂਰਨੀ ਮਾਤਾ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਆਪਣੇ ਅੱਗੇ ਜਾ ਰਹੇ ਟਰਾਲੇ 'ਚ ਧੱਸ ਗਈ, ਜਿਸ ਨਾਲ ਇਕ ਹੀ ਪਰਿਵਾਰ ਦੇ 6 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਦਯਾਨੰਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ 'ਚ 4 ਔਰਤਾਂ ਅਤੇ 11 ਸਾਲਾ ਇਕ ਬੱਚਾ ਵੀ ਹੈ। 3 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਲੇਮ ਟਾਬਰੀ ਪੁਲਸ ਨੇ ਟਰਾਲੇ ਸਮੇਤ ਉਸ ਦੇ ਚਾਲਕ ਨੂੰ ਹਿਰਾਸਤ 'ਚ ਲੈ ਲਿਆ ਹੈ। ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇ 'ਤੇ ਮੈਟਰੋ ਦੇ ਨੇੜੇ ਹਾਦਸੇ 'ਚ ਧੂਰੀ ਰੇਲਵੇ ਲਾਈਨ ਲਾਲ ਕੁਆਰਟਰ ਦਾ ਪ੍ਰਿੰਸ, ਉਸ ਦੀ ਪਤਨੀ ਰਜਨੀ, 11 ਸਾਲਾ ਬੇਟਾ ਅਸ਼, ਪ੍ਰਿੰਸ ਦੀ ਭਰਜਾਈ ਸੁਨੀਤਾ, ਭਤੀਜੀ ਮਹਿਕ ਅਤੇ ਆਰਤੀ ਸ਼ਾਮਲ ਹਨ। ਆਰਤੀ, ਸੁਨੀਤਾ ਅਤੇ ਮਹਿਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਘਟਨਾ ਬੀਤੇ ਦਿਨੀਂ ਦੁਪਹਿਰ 2 ਵਜੇ ਦੀ ਹੈ। ਪਿੰ੍ਰਸ ਆਪਣੀ ਰਿਟਜ਼ ਕਾਰ 'ਚ ਪਰਿਵਾਰ ਸਮੇਤ ਚਿੰਤਪੂਰਨੀ ਮਾਤਾ ਵਿਖੇ ਮੱਥਾ ਟੇਕਣ ਗਿਆ ਸੀ, ਜਿਸ ਤੋਂ ਬਾਅਦ ਉਹ ਵਾਪਸ ਮੁੜ ਰਿਹਾ ਸੀ। ਸ਼ਹਿਰ 'ਚ ਦਾਖਲ ਹੁੰਦੇ ਹੀ ਉਕਤ ਮੈਟਰੋ ਦੇ ਨੇੜੇ ਕਾਰ ਟਰਾਲੇ 'ਚ ਜਾ ਧੱਸੀ। ਸੂਚਨਾ ਮਿਲਣ 'ਤੇ ਪੁਲਸ ਘਟਨਾ ਸਥਾਨ 'ਤੇ ਪੁੱਜੀ ਅਤੇ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਥਾਣਾ ਇੰਚਾਰਜ ਕੰਵਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।


Related News