ਗੈਂਗਰੇਪ ਦੇ ਮਾਮਲੇ ''ਚ ਗ੍ਰਿਫ਼ਤਾਰ ਆਸ਼ੀਸ਼ ਤੋਂ ਬਾਅਦ ਅੰਡਰਗਰਾਊਂਡ ਹੋਏ ਮਸਾਜ ਤੇ ਕਈ ਸਪਾ ਸੈਂਟਰ ਵਾਲੇ

Monday, May 24, 2021 - 11:38 AM (IST)

ਗੈਂਗਰੇਪ ਦੇ ਮਾਮਲੇ ''ਚ ਗ੍ਰਿਫ਼ਤਾਰ ਆਸ਼ੀਸ਼ ਤੋਂ ਬਾਅਦ ਅੰਡਰਗਰਾਊਂਡ ਹੋਏ ਮਸਾਜ ਤੇ ਕਈ ਸਪਾ ਸੈਂਟਰ ਵਾਲੇ

ਜਲੰਧਰ/ਅੰਮ੍ਰਿਤਸਰ (ਜਸ਼ਨ)-ਮਾਡਲ ਟਾਊਨ ਜਲੰਧਰ ਦੇ ਕਲਾਊਡ ਸਪਾ ਸੈਂਟਰ ’ਚ ਨਾਬਾਲਗ ਕੁੜੀ ਨਾਲ ਗੈਂਗਰੇਪ ਦੇ ਮਾਮਲੇ ’ਚ ਐੱਸ. ਆਈ. ਟੀ. ਨੇ ਜਦੋਂ ਕੜੀਆਂ ਨੂੰ ਕੜੀਆਂ ਨਾਲ ਜੋੜਿਆ ਤਾਂ ਪੂਰਾ ਮਾਮਲਾ ਹਾਈ-ਪ੍ਰੋਫਾਈਲ ਨਿਕਲਿਆ। ਖ਼ਾਸ ਗੱਲ ਇਹ ਹੈ ਕਿ ਇਸ ਮਾਮਲੇ ਦੇ ਕਿੰਗਪਿਨ ਆਸ਼ੀਸ਼ ਦੇ ਤਾਰ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਨਾਲ ਜੁੜੇ ਨਿਕਲੇ। ਇਸ ਸਾਰੇ ਨੈਕਸਸ ਪਿੱਛੇ ਕਿਸੇ ਵੱਡੇ ਪਾਵਰਫੁੱਲ ਅਤੇ ਸਫੈਦਪੋਸ਼ ਆਦਮੀ ਦਾ ਹੱਥ ਹੋਣ ਦੇ ਖਦਸ਼ੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ:  ਪਤਨੀ ਵੇਖਦੀ ਰਹੀ ਪਤੀ ਕੋਲ ਇਟਲੀ ਜਾਣ ਦੇ ਸੁਫ਼ਨੇ, ਪਤੀ ਦੇ ਕਾਰੇ ਦੀ ਫੇਸਬੁੱਕ ਨੇ ਖੋਲ੍ਹੀ ਪੋਲ ਤਾਂ ਉੱਡੇ ਪਰਿਵਾਰ ਦੇ ਹੋਸ਼

ਕਿੰਗਪਿਨ ਆਸ਼ੀਸ਼ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੰਮ੍ਰਿਤਸਰ ਪੁਲਸ ਵੀ ਅਲਰਟ ਮੋਡ ’ਤੇ ਹੈ। ਦੱਸ ਦੇਈਏ ਕਿ ਆਸ਼ੀਸ਼ ਨੇ ਸਭ ਤੋਂ ਪਹਿਲਾਂ ਸਪਾ ਸੈਂਟਰਾਂ ਦਾ ਕੰਮ ਅੰਮ੍ਰਿਤਸਰ ਤੋਂ ਹੀ ਸ਼ੁਰੂ ਕੀਤਾ ਸੀ ਅਤੇ ਵੇਖਦੇ ਹੀ ਵੇਖਦੇ ਸਪਾ ਅਤੇ ਮਸਾਜ ਸੈਂਟਰਾਂ ਦਾ ਕਿੰਗਪਿਨ ਬਣਨ ਦੀ ਦੌੜ ’ਚ ਸ਼ਾਮਲ ਹੋ ਗਿਆ। ਅੰਮ੍ਰਿਤਸਰ ਤੋਂ ਬਾਅਦ ਉਸ ਦਾ ‘ਸਾਫਟ ਟਾਰਗੈੱਟ’ ਜਲੰਧਰ ਬਣਿਆ ਅਤੇ ਹੁਣ ਉਸ ਦਾ ਟੀਚਾ ਸੂਬੇ ਦੀ ਆਰਥਿਕ ਰਾਜਧਾਨੀ ਲੁਧਿਆਣਾ ਸੀ। ਪਤਾ ਲੱਗਾ ਹੈ ਕਿ ਲੁਧਿਆਣਾ ’ਚ ਵੀ ਉਸ ਦੀ ਕੁਝ ਸਪਾ ਅਤੇ ਮਸਾਜ ਸੈਂਟਰ ਖੋਲ੍ਹਣ ਬਾਰੇ ਗੱਲਬਾਤ ਚੱਲ ਰਹੀ ਸੀ ਅਤੇ ਇਸ ’ਚ ਸਭ ਤੋਂ ਵੱਧ ਅਹਿਮ ਭੂਮਿਕਾ ਲੁਧਿਆਣਾ ਦੀ ਰਹਿਣ ਵਾਲੀ ਜੋਤੀ ਹੀ ਨਿਭਾਉਣ ਵਾਲੀ ਸੀ।

ਇਹ ਵੀ ਪੜ੍ਹੋ:  ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦਾ ਮਾਸਟਰਮਾਈਂਡ ਆਸ਼ੀਸ਼ ਤੇ ਸਾਥੀ ਇੰਦਰ ਗ੍ਰਿਫ਼ਤਾਰ

ਕਈ ਸਪਾ ਸੈਂਟਰ ਸੰਚਾਲਕ ਅੰਡਰਗਰਾਊਂਡ
ਇਸ ਮਾਮਲੇ ਤੋਂ ਬਾਅਦ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਕਈ ਮੁੱਖ ਸਪਾ ਸੈਂਟਰ ਸੰਚਾਲਕ ਅੰਡਰਗਰਾਊਂਡ ਹੋ ਚੁੱਕੇ ਹਨ। ਦੱਸ ਦੇਈਏ ਕਿ ਅੰਮ੍ਰਿਤਸਰ ’ਚ ਮੁੱਖ ਤੌਰ ’ਤੇ ਸਿਵਲ ਲਾਈਨ ਖੇਤਰਾਂ ਤੋਂ ਇਲਾਵਾ ਰਣਜੀਤ ਐਵੇਨਿਊ ਖੇਤਰਾਂ ’ਚ ਹੀ ਪ੍ਰਮੁੱਖ ਹੋਟਲ ਅਤੇ ਮੁੱਖ ਵਪਾਰਕ ਦਫਤਰ ਹਨ, ਜਿਨ੍ਹਾਂ ’ਚ ਇਹ ਸਪਾ ਅਤੇ ਮਸਾਜ ਸੈਂਟਰਾਂ ਦਾ ਮੱਕੜਜਾਲ ਫੈਲਿਆ ਹੋਇਆ ਸੀ। ਅੰਮ੍ਰਿਤਸਰ ’ਚ ਇਸ ਧੰਦੇ ’ਚ ਬੇਤਹਾਸ਼ਾ ਨਾਜਾਇਜ਼ ਕਮਾਈ ਵੇਖ ਕੇ ਵੇਖਦੇ ਹੀ ਵੇਖਦੇ ਇਹ ‘ਗੰਦਾ ਧੰਦਾ’ ਇੰਨਾ ਫਲ-ਫੁੱਲ ਗਿਆ ਕਿ ਇਹ ਹੋਟਲਾਂ ਤੋਂ ਇਲਾਵਾ ਰੁੱਝੇ ਰਹਿਣ ਵਾਲੇ ਬਾਜ਼ਾਰਾਂ ’ਚ ਫੈਲ ਗਿਆ। ਇਹੀ ਕਾਰਨ ਹੈ ਕਿ ਇਸ ਧੰਦੇ ’ਚ ਕਈ ਲੋਕ ਆਸ਼ੀਸ਼ ਵਰਗੇ ਲੋਕਾਂ ਦੇ ਭਾਈਵਾਲ ਬਣ ਗਏ ਕਿਉਂਕਿ ਇਸ ’ਚ ਕਮਾਈ ਦਾ ਕੋਈ ਅੰਤ ਨਹੀਂ ਹੈ।

ਇਹ ਵੀ ਪੜ੍ਹੋ: ਗੋਦ ਲੈਣ ਵਾਲਿਆਂ ਦੀ ਟੁੱਟੀ ਆਸ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚੋਂ ਮਿਲੀ ਨਵਜਨਮੀ ਬੱਚੀ ਨੇ ਤੋੜਿਆ ਦਮ

ਪੰਜਾਬ ਦੇ ਸਪਾ ਸੈਂਟਰਾਂ ’ਚ ਰਸ਼ੀਅਨ-ਥਾਈ ਕੁੜੀਆਂ ਦੀ ਡਿਮਾਂਡ
ਜਾਣਕਾਰੀ ਅਨੁਸਾਰ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ’ਚ ਵੀ ਕਈ ਸਪਾ ਸੈਂਟਰਾਂ ’ਚ ਆਸ਼ੀਸ਼ ਦੀ ਹਿੱਸੇਦਾਰੀ ਹੈ ਅਤੇ ਉਥੇ ਆਸ਼ੀਸ਼ ਕਾਫ਼ੀ ਜੰਮ ਕੇ ਕੰਮ ਕਰ ਰਿਹਾ ਸੀ। ਜਾਣਕਾਰੀ ਮਿਲੀ ਹੈ ਕਿ ਪੰਜਾਬ ’ਚ ਲੁਧਿਆਣਾ ਅਤੇ ਅੰਮ੍ਰਿਤਸਰ ’ਚ ਸਭ ਤੋਂ ਵੱਧ ਡਿਮਾਂਡ ਰਸ਼ੀਅਨ ਅਤੇ ਥਾਈ (ਥਾਈਲੈਂਡ) ਦੀਆਂ ਕੁੜੀਆਂ ਹੈ ਤਾਂ ਆਸ਼ੀਸ਼ ਨੇ ਬਕਾਇਦਾ ਉਨ੍ਹਾਂ ਦਾ ਵੀ ਪ੍ਰਬੰਧ ਕਰ ਰੱਖਿਆ ਸੀ। ਅੰਮ੍ਰਿਤਸਰ ਅਤੇ ਜਲੰਧਰ ’ਚ ਕੁਝ ਦੇਰ ਪਹਿਲਾਂ ਇਨ੍ਹਾਂ ਮਸਾਜ ਸੈਂਟਰਾਂ ’ਤੇ ਪੁਲਸ ਨੇ ਐਕਸ਼ਨ ਤਾਂ ਲਿਆ ਪਰ ਸਾਰੀ ਕਹਾਣੀ ਮਾਮਲਾ ਦਰਜ ਕਰਨ ਤਕ ਹੀ ਸੀਮਿਤ ਰਹਿ ਗਈ। ਅੰਮ੍ਰਿਤਸਰ ਪੁਲਸ ਇਸ ਪਿਛਲੇ ਪੂਰੇ ਨੈਕਸਸ ਦੀ ਜਾਂਚ ਵਿਚ ਫੇਲ ਸਾਬਿਤ ਹੋਈ।

ਇਹ ਵੀ ਪੜ੍ਹੋ: ਜਲੰਧਰ: ਭਾਬੀ ਨਾਲ ਰੰਗਰਲੀਆਂ ਮਨਾ ਰਹੇ ਪਤੀ ਨੂੰ ਪਤਨੀ ਨੇ ਰੰਗੇ ਹੱਥੀਂ ਫੜਿਆ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

ਦੋ-ਤਿੰਨ ਮਹੀਨਿਆਂ ’ਚ ਸਟਾਫ਼ ਦੀ ਅਦਲਾ-ਬਦਲੀ
ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਮਸਾਜ ਅਤੇ ਸਪਾ ਸੈਂਟਰਾਂ ਦਾ ਇਹ ਧੰਦਾ ਫਿਰ ਤੋਂ ਹੋਟਲਾਂ ’ਚ ਹੀ ਚਲਾ ਗਿਆ ਹੈ। ਇਸ ਗੋਰਖਧੰਦੇ ਦੇ ਸੰਚਾਲਕ ਆਪਣੇ ਪੂਰੇ ਸਟਾਫ਼ ਦੀ ਅਦਲਾ-ਬਦਲੀ ਦੋ-ਤਿੰਨ ਮਹੀਨਿਆਂ ਅੰਦਰ ਕਰ ਦਿੰਦੇ ਸਨ ਤਾਂ ਕਿ ਕੋਈ ਵੀ ਸਟਾਫ਼ ਮੈਂਬਰ ਇਸ ‘ਗੰਦੇ ਧੰਦੇ’ ਦੀ ਕਹਾਣੀ ਅੱਗੇ ਨਾ ਬਿਆਨ ਕਰ ਸਕੇ। ਇਨ੍ਹਾਂ ਲੋਕਾਂ ਦਾ ਨਿਸ਼ਾਨਾ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀਆਂ ਕੁੜੀਆਂ ਵੀ ਹੁੰਦੀਆਂ ਸਨ। ਇਹ ਸੰਚਾਲਕ ਲੋਕਾਂ ਨਾਲ ਪੈਕੇਜ ਕਰਦੇ ਸਨ ਅਤੇ ਉਸੇ ਹਿਸਾਬ ਨਾਲ ਇੰਡੀਅਨ, ਰਸ਼ੀਅਨ ਅਤੇ ਥਾਈ ਕੁੜੀਆਂ ਰਾਹੀਂ ਗਾਹਕ ਦੀ ਡਿਮਾਂਡ ਪੂਰੀ ਕਰ ਦਿੰਦੇ ਸਨ। ਫਿਲਹਾਲ ਆਸ਼ੀਸ਼ ਦੇ ਫੜੇ ਜਾਣ ਤੋਂ ਬਾਅਦ ਹੁਣ ਕਿਆਸ ਲਾਏ ਜਾ ਰਹੇ ਹਨ ਕਿ ਐੱਸ. ਆਈ. ਟੀ. ਵੱਲੋਂ ਪੁੱਛਗਿੱਛ ਤੋਂ ਬਾਅਦ ਕਈ ਹਾਈ ਪ੍ਰੋਫਾਈਲ ਲੋਕਾਂ ਤੋਂ ਇਲਾਵਾ ਕਈ ਸਫੈਦਪੋਸ਼ ਵੀ ਸਾਹਮਣੇ ਆ ਸਕਦੇ ਹਨ।

ਇਹ ਵੀ ਪੜ੍ਹੋ:ਜਲੰਧਰ : ਬੰਦ ਹੋ ਸਕਦੀਆਂ ਨੇ ਪੰਜਾਬ ਰੋਡਵੇਜ਼ ਦੀਆਂ ਬੱਸਾਂ, ਜਾਣੋ ਕੀ ਹੈ ਕਾਰਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News