ਦੇਖੋ, ਕਿਵੇਂ ਸ਼ਹੀਦ ਦੇ ਪਰਿਵਾਰ ਨੇ ਮੋਦੀ 'ਤੇ ਕੱਢੀ ਭੜਾਸ (ਵੀਡੀਓ)

06/17/2017 7:29:23 PM

ਹੁਸ਼ਿਆਰਪੁਰ : ਬਜ਼ੁਰਗ ਅੱਖਾਂ 'ਚ ਭਰੇ ਹੰਝੂ ਅਤੇ ਦਿਲ 'ਚ ਪੁੱਤ ਦੀ ਮੌਤ ਦਾ ਗਮ ਅਤੇ ਸਵਾਲਾਂ ਭਰੀਆਂ ਨਜ਼ਰਾਂ ਨਾਲ ਕਦੇ ਮਾਂ ਅਤੇ ਘਰ 'ਚ ਆਏ ਲੋਕਾਂ ਵੱਲ ਦੇਖਦੇ ਬੱਚੇ। ਦਿਲ ਨੂੰ ਹਲੂਣ ਦੇਣ ਵਾਲੀਆਂ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡ ਹਾਜ਼ੀਪੁਰ 'ਚ ਸ਼ਹੀਦ ਹੋਏ ਬਖਤਾਵਰ ਸਿੰਘ ਦੇ ਘਰ ਦੀਆਂ ਹਨ। ਨਾਇਬ ਬਖਤਾਵਰ ਸਿੰਘ ਸ਼ੁੱਕਰਵਾਰ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਿਆ ਸੀ। ਪਰਿਵਾਰ ਨੂੰ ਜਿਵੇਂ ਹੀ ਉਸ ਦੀ ਸ਼ਹੀਦੀ ਦੀ ਖਬਰ ਮਿਲੀ, ਪਰਿਵਾਰ ਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਸ਼ਹੀਦ ਦਾ ਪਰਿਵਾਰ ਜਿੱਥੇ ਆਪਣੇ ਜਵਾਨ ਪੁੱਤ ਦੀ ਸ਼ਹਾਦਤ 'ਤੇ ਮਾਣ ਮਹਿਸੂਸ ਕਰ ਰਿਹਾ ਹੈ, ਉਥੇ ਹੀ ਉਨ੍ਹਾਂ ਦੀ ਜ਼ੁਬਾਨ 'ਤੇ ਮੋਦੀ ਸਰਕਾਰ ਨਾਲ ਕਈ ਗਿਲੇ ਵੀ ਹਨ।
ਸ਼ਹੀਦ ਦੇ ਪਰਿਵਾਰ ਨੇ ਕਿਹਾ ਕਿ ਪਾਕਿ ਵਲੋਂ ਲਗਾਤਾਰ ਕੋਝੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਬਾਵਜੂਦ ਇਸ ਦੇ ਭਾਰਤ ਸਰਕਾਰ ਇਸ ਦਾ ਮੂੰਹ ਤੋੜ ਜਵਾਬ ਨਹੀਂ ਦਿੰਦੀ ਹੈ। ਲੋੜ ਹੈ ਕਿ ਪਾਕਿ ਖਿਲਾਫ ਸਖਤ ਕਾਰਵਾਈ ਕਰਨ ਦੀ ਤਾਂ ਜੋ ਪਾਕਿਸਤਾਨ ਮੁੜ ਅਜਿਹੀਆਂ ਹਰਕਤਾਂ ਨਾ ਕਰ ਸਕੇ।
ਹਾਲਾਂਕਿ ਸ਼ਹੀਦ ਦੀ ਪਤਨੀ ਨੂੰ ਆਪਣੇ ਪਤੀ ਦੀ ਮੌਤ ਦਾ ਬੇਹੱਦ ਦੁੱਖ ਹੈ ਪਰ ਇਸ ਦੇ ਬਾਵਜੂਦ ਖਾਨਦਾਨ ਦੀ ਰੀਤ ਨੂੰ ਅੱਗੇ ਤੋਰਨ ਦਾ ਉਸ ਨੇ ਦਲੇਰੀ ਵਾਲਾ ਫੈਸਲਾ ਲਿਆ ਹੈ। ਸ਼ਹੀਦ ਦੀ ਪਤਨੀ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੀ ਫੌਜ ਦੀ ਵਰਦੀ ਪੁਆ ਕੇ ਦੇਸ਼ ਦੀ ਰਾਖੀ ਲਈ ਸਰਹੱਦ 'ਤੇ ਭੇਜੇਗੀ। ਦੱਸ ਦਈਏ ਕਿ ਸ਼ਹੀਦ ਦਾ ਪਿਤਾ, ਦਾਦਾ, ਭਰਾ ਫੌਜ 'ਚ ਰਹਿ ਕੇ ਦੇਸ਼ ਦੀ ਸੇਵਾ ਕਰ ਚੁੱਕੇ ਹਨ।


Related News