ਸ਼ਹੀਦ ਦੀ ਅਰਦਾਸ ''ਚ ਮਨਪ੍ਰੀਤ ਬਾਦਲ ਤੇ ਬਲਜਿੰਦਰ ਕੌਰ ਦੀ ਸਿਆਸੀ ਜੰਗ!
Wednesday, Jan 03, 2018 - 06:06 PM (IST)
ਬਠਿੰਡਾ (ਮੁਨੀਸ਼ ਗਰਗ) : ਫੋਕੀ ਸਿਆਸੀ ਸ਼ੌਹਰਤ ਹਾਸਲ ਕਰਨ ਦੀ ਅੰਨ੍ਹੀ ਦੌੜ ਨੇ ਨੇਤਾਵਾਂ ਦੇ ਦਿਮਾਗ ਇਸ ਕਦਰ ਸੁੰਨ ਕਰ ਦਿੱਤੇ ਹਨ ਕਿ ਉਹ ਇਹ ਸਮਝਣ ਦੀ ਵੀ ਸਮਰੱਥਾ ਨਹੀਂ ਰੱਖਦੇ ਕਿ ਉਨ੍ਹਾਂ ਨੂੰ ਕਿਸ ਥਾਂ 'ਤੇ ਸਿਆਸਤ ਕਰਨੀ ਚਾਹੀਦੀ ਹੈ ਤੇ ਕਿਸ ਥਾਂ 'ਤੇ ਨਹੀਂ। ਮਾਮਲਾ ਬੀਤੇ ਦਿਨੀਂ ਤਲਵੰਡੀ ਸਾਬੋ ਦੇ ਨਜ਼ਦੀਕ ਪਿੰਡ ਕੌਰੇਆਣਾ ਦਾ ਹੈ ਜਿੱਥੇ ਸ਼ਹੀਦ ਲਾਂਸ ਨਾਇਕ ਕੁਲਦੀਪ ਸਿੰਘ ਦੀ ਅੰਤਿਮ ਅਰਦਾਸ ਹੋ ਰਹੀ ਸੀ। ਇਸ ਮੌਕੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕਾ ਬਲਜਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਆਗੂਆਂ ਤੋਂ ਇਲਾਵਾ ਸਮਾਜ ਸੇਵੀ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ 'ਆਪ' ਆਗੂ ਬਲਜਿੰਦਰ ਕੌਰ ਅਤੇ ਕਾਂਗਰਸ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਹੀਦ ਦੀ ਅਰਦਾਸ ਨੂੰ ਵੀ ਸਿਆਸਤ ਦੀ ਰੰਗਤ 'ਚ ਰੰਗ ਦਿੱਤਾ।
ਦੇਸ਼ ਲਈ ਸ਼ਹੀਦ ਹੋਏ ਜਵਾਨ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ, ਉਨਾਂ ਦੇ ਪਰਿਵਾਰ ਦਾ ਖਿਆਲ ਰੱਖਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਸ਼ਹੀਦ ਦੀ ਅੰਤਿਮ ਅਰਦਾਸ 'ਤੇ ਨੇਤਾਵਾਂ ਵੱਲੋਂ ਅਜਿਹੀ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ।
