ਫ਼ੌਜੀ ਪਤੀ ਦੀ ਗ੍ਰਿਫ਼ਤਾਰੀ ਮਗਰੋਂ ਵਿਆਹੁਤਾ ਦਾ ਹੋਇਆ ਸਸਕਾਰ, ਪਰਿਵਾਰ ਨੇ ਦਿੱਤਾ ਸੀ ਅਲਟੀਮੇਟਮ
Friday, Mar 28, 2025 - 04:59 PM (IST)

ਨੂਰਪੁਰਬੇਦੀ (ਸੰਜੀਵ ਭੰਡਾਰੀ)-ਨੂਰਪੁਰਬੇਦੀ ਖੇਤਰ ਦੇ ਪਿੰਡ ਅਬਿਆਣਾ ਖ਼ੁਰਦ ਦੀ ਇਕ ਔਰਤ ਵੱਲੋਂ ਸਤਲੁੱਜ ਦਰਿਆ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲੇ ''ਚ ਆਖਿਰਕਾਰ ਦੇਰ ਰਾਤ ਨੂਰਪੁਰਬੇਦੀ ਦੀ ਪੁਲਸ ਪਾਰਟੀ ਨੇ ਪਰਿਵਾਰਕ ਮੈਂਬਰਾਂ ਅਤੇ ਸੰਘਰਸ਼ਕਾਰੀਆਂ ਵੱਲੋਂ ਦਿੱਤੇ ਅਲਟੀਮੇਟਮ ਦੇ ਸਮਾਪਤ ਹੋਣ ਤੋਂ ਇਕ ਦਿਨ ਪਹਿਲਾਂ ਹੀ ਡਿਊਟੀ ਤੋਂ ਛੁੱਟੀ ਲੈ ਕੇ ਫਰਾਰ ਹੋਏ ਮਾਮਲੇ 'ਚ ਨਾਮਜਦ ਫ਼ੌਜੀ ਪਤੀ ਨੂੰ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਅੱਜ 3 ਦਿਨਾਂ ਬਾਅਦ ਖ਼ੁਦਕੁਸ਼ੀ ਕਰਕੇ ਜਾਨ ਗਵਾਉਣ ਵਾਲੀ ਔਰਤ ਦਾ ਪਰਿਵਾਰਕ ਮੈਂਬਰਾਂ ਵੱਲੋਂ ਪੋਸਟਮਾਰਟਮ ਕਰਵਾਉਣ ਉਪਰੰਤ ਬਹੁਤ ਹੀ ਗਮਗੀਨ ਮਾਹੌਲ 'ਚ ਪੇਕੇ ਪਿੰਡ ਅਬਿਆਣਾ ਖ਼ੁਰਦ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! 90 ਦਿਨਾਂ 'ਚ ਕਰੋ ਇਹ ਕੰਮ ਨਹੀਂ ਤਾਂ...
ਜ਼ਿਕਰਯੋਗ ਹੈ ਕਿ ਪਿੰਡ ਅਬਿਆਣਾ ਖ਼ੁਰਦ ਦੀ 34 ਸਾਲਾ ਅਮਨਦੀਪ ਕੌਰ ਨੇ ਆਪਣੇ ਫ਼ੌਜੀ ਪਤੀ ਦੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਅਤੇ ਸੱਸ ਅਤੇ ਸਹੁਰੇ ਵੱਲੋਂ ਝਗੜਾ ਕਰਨ ਤੋਂ ਬਾਅਦ ਖ਼ੌਫ਼ਨਾਕ ਕਦਮ ਚੁੱਕਦਿਆਂ 25 ਮਾਰਚ ਨੂੰ ਸਤਲੁੱਜ ਦਰਿਆ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ, ਜਿਸ ਨੂੰ ਲੈ ਕੇ ਛੋਟੇ ਭਰਾ ਕਰਨਵੀਰ ਸਿੰਘ ਪੁੱਤਰ ਮਨਜੀਤ ਸਿੰਘ ਦੇ ਬਿਆਨਾਂ 'ਤੇ ਮ੍ਰਿਤਕਾ ਅਮਨਦੀਪ ਕੌਰ ਦੇ ਫ਼ੌਜ 'ਚ ਡਿਊਟੀ ਕਰਦੇ ਪਤੀ ਹਰਜੀਤ ਸਿੰਘ, ਸੱਸ ਕੁਲਦੀਪ ਕੌਰ ਅਤੇ ਸਹੁਰੇ ਖੁਸ਼ੀ ਰਾਮ, ਨਿਵਾਸੀ ਪਿੰਡ ਅਸਮਾਨਪੁਰ ਹੇਠਲਾ ਮਾਮਲਾ ਦਰਜ ਕਰਕੇ ਪੁਲਸ ਨੇ ਸੱਸ ਅਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਦਕਿ ਉਸ ਦਾ ਪਤੀ ਉਸੀ ਦਿਨ ਤੋਂ ਫ਼ੌਜ 'ਚੋਂ ਡਿਊਟੀ ਤੋਂ ਛੁੱਟੀ ਲੈ ਕੇ ਫਰਾਰ ਚੱਲ ਰਿਹਾ ਸੀ, ਜਿਸ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ 27 ਮਾਰਚ ਨੂੰ ਪਰਿਵਾਰਕ ਮੈਂਬਰਾਂ ਅਤੇ ਇਕੱਠੇ ਹੋਏ ਇਲਾਕੇ ਦੇ ਸੈਂਕੜੇ ਲੋਕਾਂ ਨੇ ਅਬਿਆਣਾ ਖ਼ੁਰਦ ਵਿਖੇ 4 ਘੰਟੇ ਤੱਕ ਮੁੱਖ ਮਾਰਗ ਜਾਮ ਕਰਕੇ ਪੁਲਸ ਨੂੰ ਨੈਸ਼ਨਲ ਹਾਈਵੇਅ ਜਾਮ ਕਰਨ ਦੀ ਚਿਤਾਵਨੀ ਦਿੰਦਿਆਂ 2 ਦਿਨ ਦਾ ਅਲਟੀਮੇਟਮ ਦਿੱਤਾ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ: 'ਲਵ ਮੈਰਿਜ' ਤੋਂ ਖ਼ਫ਼ਾ ਪਿਓ ਬਣਿਆ ਹੈਵਾਨ, ਤੈਸ਼ 'ਚ ਆ ਕੇ ਧੀ ਸਣੇ ਵੱਢਿਆ ਸਹੁਰਾ ਪਰਿਵਾਰ
ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਥਾਨਾ ਮੁਖੀ ਨੂਰਪੁਰਬੇਦੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਕਤ ਮ੍ਰਿਤਕ ਔਰਤ ਦਾ ਪਤੀ ਆਪਣੀ ਪਤਨੀ ਦੀ ਮੌਤ ਸਬੰਧੀ ਫ਼ੌਜ ਤੋਂ 1 ਮਹੀਨੇ ਦੀ ਛੁੱਟੀ ਲੈ ਕੇ ਫਰਾਰ ਹੋ ਗਿਆ ਸੀ, ਜਿਸ ਨੂੰ ਆਪਣੇ ਸਮਰਾਲਾ ਸ਼ਹਿਰ ਲਾਗੇ ਸਥਿਤ ਪੁਰਾਣੇ ਘਰ 'ਚ ਛੁਪਣ ਲਈ ਜਾਣ ਸਮੇਂ ਉਨ੍ਹਾਂ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਆਧੁਨਿਕ ਤਕਨੀਕ ਦੇ ਸਹਾਰੇ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਆਖਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਪਤੀ ਹਰਜੀਤ ਸਿੰਘ ਅਤੇ ਪਹਿਲਾਂ ਤੋਂ ਗ੍ਰਿਫ਼ਤਾਰ ਉਸ ਦੇ ਮਾਪਿਆਂ ਨੂੰ 2 ਦਿਨ ਦਾ ਰਿਮਾਂਡ ਸਮਾਪਤ ਹੋਣ ਤੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਦੂਸਰੀ ਤਰਫ਼ ਮ੍ਰਿਤਕਾ ਦੀ ਮਾਤਾ ਭੁਪਿੰਦਰ ਕੌਰ, ਭਰਾ ਕਰਨਵੀਰ ਸਿੰਘ, ਜਗਜੀਤ ਸਿੰਘ ਤੇ ਰਿਸ਼ਤੇਦਾਰ ਅਮਨਦੀਪ ਸਿੰਘ ਅਬਿਆਣਾ ਨੇ ਪੁਲਸ ਦੀ ਉਕਤ ਕਾਰਵਾਈ ''ਤੇ ਸੰਤੁਸ਼ਤੀ ਜ਼ਾਹਰ ਕੀਤੀ ਅਤੇ ਆਖਿਆ ਕਿ ਪੁਲਸ ਸਮੁੱਚੇ ਮਾਮਲੇ ਦੀ ਚੰਗੀ ਤਰਾਂ ਪੈਰਵਾਈ ਕਰਕੇ ਦੋਸ਼ੀਆਂ ਨੂੰ ਸਖ਼ਤ ਸਜਾ ਦਿਲਾਵੇ।
ਇਹ ਵੀ ਪੜ੍ਹੋ: ਕਿਸਾਨਾਂ ਦੇ ਮੁੱਦੇ 'ਤੇ ਬਾਜਵਾ ਨੇ ਸਦਨ 'ਚ ਰੱਖੀ ਕਮੇਟੀ ਬਿਠਾਉਣ ਦੀ ਮੰਗ, ਅਮਨ ਅਰੋੜਾ ਨੇ ਆਖੀ ਵੱਡੀ ਗੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e