ਵਿਆਹੁਤਾ ਜੋੜੇ ਨੇ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਵਕਤ ਵੀ ਆਵੇਗਾ...

Friday, Jul 03, 2020 - 01:53 PM (IST)

ਵਿਆਹੁਤਾ ਜੋੜੇ ਨੇ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਵਕਤ ਵੀ ਆਵੇਗਾ...

ਲੁਧਿਆਣਾ (ਰਾਜ) : ਕਹਿੰਦੇ ਹਨ ਕਿ ਵਕਤ ਜਦੋਂ ਦੁੱਖ ਦਿੰਦਾ ਹੈ ਤਾਂ ਉਸ ਨੂੰ ਕੋਈ ਰੋਕ ਨਹੀਂ ਸਕਦਾ। ਇਸ ਤਰ੍ਹਾਂ ਹੀ ਕੁੱਝ ਵਿਜੇ ਅਤੇ ਪ੍ਰੀਤੀ ਦੇ ਨਾਲ ਹੋ ਰਿਹਾ ਹੈ। ਇਕ ਸਾਲ ਪਹਿਲਾ ਯੂ. ਪੀ. ਤੋਂ ਲੁਧਿਆਣੇ ਆਏ ਵਿਆਹੁਤਾ ਜੋੜੇ ਵਿਜੇ ਅਤੇ ਉਸ ਦੀ ਪਤਨੀ ਪ੍ਰੀਤੀ ਨੇ ਇਹ ਕਦੇ ਨਹੀਂ ਸੋਚਿਆ ਸੀ ਕਿ ਤਾਲਾਬੰਦੀ ਦੌਰਾਨ ਉਨ੍ਹਾਂ 'ਤੇ ਅਜਿਹਾ ਵਕਤ ਵੀ ਆਵੇਗਾ ਅਤੇ ਉਨ੍ਹਾਂ 'ਤੇ ਮੁਸੀਬਤਾਂ ਦਾ ਪਹਾੜ ਟੁੱਟ ਪਵੇਗਾ। ਉਨ੍ਹਾਂ ਦੇ ਪਰਿਵਾਰ ’ਤੇ ਮੁਸੀਬਤ ਬਣ ਕੇ ਟੁੱਟੇਗਾ। ਵਿਜੇ ਨੂੰ ਤਾਲਾਬੰਦੀ ਦੌਰਾਨ ਕੰਮ ਨਹੀਂ ਮਿਲਿਆ, ਜਦੋਂ ਕਿ ਉਸ ਦੀ ਪਤਨੀ ਪ੍ਰੀਤੀ ਗਰਭਵਤੀ ਸੀ। ਤਾਲਾਬੰਦੀ ਖਤਮ ਹੋਣ ਤੋਂ ਬਾਅਦ ਪ੍ਰੀਤੀ ਦੇ ਇਲਾਜ ਲਈ ਪੈਸੇ ਵੀ ਨਹੀਂ ਬਚੇ ਸਨ। ਇਸ ਲਈ ਪਹਿਲਾਂ ਇਲਾਜ ਲਈ ਗੈਸ ਸਿਲੰਡਰ ਵੇਚਣਾ ਪਿਆ। ਉਸ ਨਾਲ ਇਲਾਜ ਸ਼ੁਰੂ ਕਰਵਾਇਆ। ਸਿਵਲ ਹਸਪਤਾਲ 'ਚ ਆਏ ਤਾਂ ਮੋਬਾਇਲ ਚੋਰੀ ਹੋ ਗਿਆ। ਉਸ ਮੋਬਾਇਲ ਨੂੰ ਵੇਚ ਕੇ ਜੋੜੇ ਨੇ ਆਪਣੇ ਪਿੰਡ ਵਾਪਸ ਜਾਣਾ ਸੀ। ਹੁਣ ਜਿਵੇਂ-ਤਿਵੇਂ ਮੋਬਾਇਲ ਮਿਲਿਆ ਤਾਂ ਮਦਰ ਐਂਡ ਚਾਈਲਡ ਹਸਪਤਾਲ 'ਚ ਭਰਤੀ ਪ੍ਰੀਤੀ ਜਦੋਂ ਬਾਥਰੂਮ ਗਈ ਤਾਂ ਚੱਕਰ ਆਉਣ ਕਾਰਨ ਡਿੱਗ ਗਈ। ਜਿੱਥੇ ਢਿੱਡ ਦੇ ਭਾਰ ਡਿੱਗਣ ਕਾਰਨ ਉਸ ਦੇ 8 ਮਹੀਨੇ ਦੇ ਭਰੂਣ ਦੀ ਢਿੱਡ ’ਚ ਮੌਤ ਹੋ ਗਈ।

ਇਹ ਵੀ ਪੜ੍ਹੋ : ...ਤੇ ਹੁਣ ਨਿੱਜੀ ਡਾਕਟਰਾਂ ਦੀ ਤਜਵੀਜ਼ 'ਤੇ ਵੀ ਹੋ ਸਕੇਗਾ 'ਕੋਰੋਨਾ ਟੈਸਟ'
ਵਿਜੇ ਨੇ ਆਪਣੀ ਦਰਦ ਭਰੀ ਦਾਸਤਾਨ ਸੁਣਾਉਂਦੇ ਦੱਸਿਆ ਕਿ ਉਨ੍ਹਾਂ ਨੇ ਲੁਧਿਆਣਾ ਆ ਕੇ ਗਲਤੀ ਕਰ ਲਈ ਹੈ। ਜੇਕਰ ਉਹ ਆਪਣੇ ਪਿੰਡ ਹੁੰਦੇ ਤਾਂ ਸਭ ਕੁੱਝ ਠੀਕ ਹੋਣਾ ਸੀ। ਉਸ ਦੇ ਵਿਆਹ ਨੂੰ ਅਜੇ ਇਕ ਸਾਲ ਹੀ ਹੋਇਆ ਸੀ। ਇਹ ਉਨ੍ਹਾਂ ਦਾ ਪਹਿਲਾ ਬੱਚਾ ਸੀ, ਜਿਸ ਦੇ ਲਈ ਕਈ ਸੁਫ਼ਨੇ ਵੇਖੇ ਸਨ ਪਰ ਹੁਣ ਉਨ੍ਹਾਂ ਕੋਲ ਉਨ੍ਹਾਂ ਦਾ ਬੱਚਾ ਵੀ ਨਹੀਂ ਰਿਹਾ। ਉਧਰ ਐੱਸ. ਐੱਮ.ਓ ਅਮਰਜੀਤ ਕੌਰ ਦਾ ਕਹਿਣਾ ਹੈ ਕਿ ਪ੍ਰੀਤੀ ਦਾ ਪਹਿਲਾਂ ਤੋਂ ਹੀ ਖੂਨ ਘੱਟ ਸੀ। ਉਸ ਨੂੰ ਹੋਰ ਸਮੱਸਿਆਵਾਂ ਵੀ ਸਨ। ਇੱਥੇ ਡਿੱਗਣ ਨਾਲ ਉਸ ਦਾ ਬੱਚਾ ਮਰ ਗਿਆ। ਇਸ ਲਈ ਉਸ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ ਤਾਂ ਕਿ ਉਥੇ ਉਸ ਦਾ ਚੰਗੀ ਤਰ੍ਹਾਂ ਇਲਾਜ ਹੋ ਸਕੇ।
ਇਹ ਵੀ ਪੜ੍ਹੋ : ਚੰਡੀਗੜ੍ਹ ਲਈ ਵਧੀਆ ਖਬਰ, ਕੋਰੋਨਾ ਮਰੀਜ਼ ਠੀਕ ਕਰਨ 'ਚ ਪੂਰੇ ਦੇਸ਼ ਤੋਂ ਲੰਘਿਆ ਅੱਗੇ


author

Babita

Content Editor

Related News