ਪਤੀ-ਪਤਨੀ ਨੇ ਭਾਖਡ਼ਾ ਨਹਿਰ ’ਚ ਮਾਰੀ ਛਾਲ, ਗੋਤਾਖੋਰਾਂ ਨੇ ਬਚਾਇਆ

Thursday, Aug 30, 2018 - 05:17 AM (IST)

ਪਤੀ-ਪਤਨੀ ਨੇ ਭਾਖਡ਼ਾ ਨਹਿਰ ’ਚ ਮਾਰੀ ਛਾਲ, ਗੋਤਾਖੋਰਾਂ ਨੇ ਬਚਾਇਆ

ਪਟਿਆਲਾ, (ਬਲਜਿੰਦਰ)- ਸ਼ਹਿਰ ਦੀ ਬਿੰਦਰਾ ਕਾਲੋਨੀ ਦੇ ਰਹਿਣ ਵਾਲੇ  52 ਸਾਲ ਦੀ ਉਮਰ ਦੇ ਇਕ ਵਿਅਕਤੀ ਨੇ ਆਪਣੀ ਪਤਨੀ ਸਮੇਤ ਅੱਜ ਭਾਖਡ਼ਾ ਨਹਿਰ ਵਿਚ ਆਤਮ-ਹੱਤਿਆ ਕਰਨ ਲਈ ਛਾਲ ਮਾਰ ਦਿੱਤੀ। ਮੌਕੇ ’ਤੇ ਮੌਜੂਦ ਗੋਤਾਖੋਰਾਂ ਨੇ ਦੋਵਾਂ ਨੂੰ ਬਚਾਅ ਲਿਆ। ਦੋਵਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ, ਜਿਥੇ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਦੇ 3 ਬੱਚੇ ਹਨ। ਉਸ ਦੀ 16 ਸਾਲ ਦੀ ਨਾਬਾਲਗ ਬੱਚੀ ਨੂੰ ਇਕ ਵਿਆਹੁਤਾ ਵਿਅਕਤੀ ਭਜਾ ਕੇ ਲੈ ਗਿਆ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ,  ਜਿਸ  ਤੋਂ ਖਫਾ ਹੋ ਕੇ ਉਨ੍ਹਾਂ  ਨੇ ਭਾਖਡ਼ਾ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰਨੀ ਚਾਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਹੁਣ ਸਮਾਜਕ ਤੋਹਮਤਾਂ ਬਰਦਾਸ਼ਤ ਨਹੀਂ ਹੋ ਰਹੀਆਂ ਸਨ। ਪੁਲਸ ਵੱਲੋਂ ਉਸ ਵਿਅਕਤੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ  ਸਬੰਧੀ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਡੀ. ਐੱਸ. ਪੀ. ਮੋਹਿਤ ਅਗਰਵਾਲ ਨੇ ਕਿਹਾ ਕਿ ਇਹ ਕੇਸ ਦੋ ਮਹੀਨੇ ਪੁਰਾਣਾ ਹੈ, ਜਿਸ ਵਿਚ ਦੋਹਾਂ ਪਰਿਵਾਰਾਂ ਦਾ ਸਮਝੌਤਾ ਹੋ ਗਿਅਾ ਸੀ, ਉਸ ਤੋਂ ਬਾਅਦ ਇਨ੍ਹਾਂ ਦੀ ਧੀ ਉਕਤ ਵਿਅਕਤੀ ਨਾਲ  ਚਲੀ ਗਈ, ਜਿਸ ਬਾਰੇ ਪਰਿਵਾਰ ਨੇ ਪੁਲਸ ਨੂੰ ਕੋਈ ਸੂਚਨਾ ਨਹੀਂ ਦਿੱਤੀ। ਹੁਣ ਮਾਮਲਾ ਉਨ੍ਹਾਂ  ਦੇ ਧਿਅਾਨ ਵਿਚ ਆ ਗਿਅਾ ਹੈ ਤੇ ਨਿਸ਼ਚਿਤ ਤੌਰ ’ਤੇ ਪੁਲਸ ਕਾਰਵਾਈ ਕਰੇਗੀ।


Related News