ਵਿਦੇਸ਼ ਗਿਆ ਸੀ ਪਤੀ, ਪਿਛੋਂ ਸਹੁਰੇ ਸਣੇ 2 ਨੇ ਵਿਆਹੁਤਾ ਨਾਲ ਜ਼ਬਰਨ ਬਣਾਏ ਸੰਬੰਧ
Tuesday, Mar 26, 2019 - 04:19 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਧੱਕੇ ਨਾਲ ਸਰੀਰਕ ਸਬੰਧ ਬਣਾਉਣ 'ਤੇ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਥਾਣਾ ਸਿਟੀ-2 ਮਾਲੇਰਕੋਟਲਾ ਦੀ ਮਹਿਲਾ ਪੁਲਸ ਅਧਿਕਾਰੀ ਬਲਜਿੰਦਰ ਕੌਰ ਨੇ ਦੱਸਿਆ ਕਿ ਪੁਲਸ ਕੋਲ ਇਕ ਔਰਤ ਨੇ ਬਿਆਨ ਦਰਜ ਕਰਵਾਏ ਕਿ ਉਸ ਦਾ ਪਤੀ 3 ਸਾਲ ਪਹਿਲਾਂ ਵਿਦੇਸ਼ ਗਿਆ ਸੀ। ਉਸਦੇ ਵਿਦੇਸ਼ ਜਾਣ ਮਗਰੋਂ ਇਕ ਵਿਅਕਤੀ ਨੇ ਉਸਨੂੰ ਕਿਹਾ ਕਿ ਮੈਂ ਤੇਰੇ ਪਤੀ ਨੂੰ ਇਹ ਯਕੀਨ ਦਿਵਾ ਦੇਵਾਂਗਾ ਕਿ ਤੇਰੇ ਕਈ ਲੋਕਾਂ ਨਾਲ ਨਾਜਾਇਜ਼ ਸਬੰਧ ਹਨ, ਜਿਸ ਕਰਕੇ ਉਹ ਮੇਰੀ ਇੱਛਾ ਦੇ ਵਿਰੁੱਧ ਮੇਰੇ ਨਾਲ ਸਰੀਰਕ ਸਬੰਧ ਬਣਾਉਣ ਲੱਗਿਆ।
ਉਸ ਤੋਂ ਬਾਅਦ ਉਸ ਦਾ ਸਹੁਰਾ ਵੀ ਉਸਨੂੰ ਕਹਿਣ ਲੱਗਾ ਕਿ ਮੈਨੂੰ ਤੇਰੇ ਉਕਤ ਵਿਅਕਤੀ ਨਾਲ ਨਾਜਾਇਜ਼ ਸਬੰਧਾਂ ਦਾ ਪਤਾ ਹੈ। ਜੇਕਰ ਤੂੰ ਮੇਰੀ ਗੱਲ ਨਾ ਮੰਨੀ ਤਾਂ ਮੈਂ ਤੇਰੇ ਪਤੀ ਨੂੰ ਸਭ ਕੁੱਝ ਦੱਸ ਦਿਆਂਗਾ। ਉਸ ਨੇ ਵੀ ਧੱਕੇ ਨਾਲ ਸਬੰਧ ਬਣਾਏ। ਮੁਦੱਈ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਦੋਵਾਂ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।