ਵਿਆਹ ਤੋਂ 9 ਮਹੀਨੇ ਬਾਅਦ ਪਤਨੀ ਨੂੰ ਧੋਖੇ ਨਾਲ ਪੇਕੇ ਛੱਡ ਆਇਆ ਲਾਲਚੀ ਪਤੀ

Friday, Jan 22, 2021 - 04:50 PM (IST)

ਵਿਆਹ ਤੋਂ 9 ਮਹੀਨੇ ਬਾਅਦ ਪਤਨੀ ਨੂੰ ਧੋਖੇ ਨਾਲ ਪੇਕੇ ਛੱਡ ਆਇਆ ਲਾਲਚੀ ਪਤੀ

ਲੁਧਿਆਣਾ (ਵਰਮਾ) - ਘਰੇਲੂ ਹਿੰਸਾ ਦੀ ਸ਼ਿਕਾਰ ਵਿਆਹੁਤਾ ਸਿਮਤਾ ਨਿਵਾਸੀ ਸ਼ਿਮਲਾਪੁਰੀ ਨੇ ਪੁਲਸ ਕਮਿਸ਼ਨਰ ਨੂੰ 20 ਸਤੰਬਰ 2019 ਨੂੰ ਲਿਖਤੀ ਸ਼ਿਕਾਇਤ ਵਿਚ ਆਪਣੇ ਪਤੀ, ਸੱਸ, ਜੇਠ, ਚਾਚੀ ਸੱਸ ਖ਼ਿਲਾਫ਼ ਉਸ ਨੂੰ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਸਨ। ਪੁਲਸ ਕਮਿਸ਼ਨਰ ਨੇ ਪੀੜਤਾ ਵੱਲੋਂ ਜੋ ਸ਼ਿਕਾਇਤ ਦਿੱਤੀ ਗਈ ਸੀ, ਜਾਂਚ ਕਰਨ ਲਈ ਥਾਣਾ ਵੂਮੈਲ ਸੈੱਲ ਦੀ ਪੁਲਸ ਕੋਲ ਭੇਜ ਦਿੱਤੀ ਸੀ। ਜਾਂਚ ਅਧਿਕਾਰੀ ਵਿਪਨ ਕੁਮਾਰ ਨੇ ਪੀੜਤਾ ਵੱਲੋਂ ਜੋ ਆਪਣੇ ਸਹੁਰੇ ਵਾਲਿਆਂ ਖ਼ਿਲਾਫ਼ ਦਾਜ ਖਾਤਰ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ, ਉਨ੍ਹਾਂ ਦੀ ਜਾਂਚ ਉਪਰੰਤ ਪੀੜਤਾ ਦੇ ਪਤੀ ਵਿਸ਼ਾਲ ਕੁਮਾਰ ਖ਼ਿਲਾਫ਼ ਦਾਜ ਖਾਤਰ ਤੰਗ ਪ੍ਰੇਸ਼ਾਨ ਕਰਨ ਦਾ ਕੇਸ ਦਰਜ ਕੀਤਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਬਰੱਸ਼ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਕਦੇ ਖ਼ਰਾਬ ਨਹੀਂ ਹੋਣਗੇ ਤੁਹਾਡੇ ਦੰਦ

ਕੀ ਹੈ ਸਾਰਾ ਮਾਮਲਾ
ਸਿਮਤਾ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਸ ਦਾ ਵਿਆਹ 13 ਦਸੰਬਰ 2018 ਨੂੰ ਵਿਸ਼ਾਲ ਕੁਮਾਰ ਦੇ ਨਾਲ ਬੜੀ ਧੂਮਧਾਮ ਨਾਲ ਹੋਇਆ ਸੀ। ਵਿਆਹ ਵਿਚ ਮੇਰੇ ਪੇਕੇ ਵਾਲਿਆਂ ਨੇ ਆਪਣੀ ਹੈਸੀਅਸ ਤੋਂ ਜ਼ਿਆਦਾ ਦਾਜ ਦਿੱਤਾ ਸੀ। ਇਸ ਦੇ ਬਾਵਜੂਦ ਮੇਰੇ ਸਹੁਰੇ ਵਾਲੇ ਮੈਨੂੰ ਦਾਜ ਲਈ ਪ੍ਰੇਸ਼ਾਨ ਕਰਦੇ ਸਨ। ਪੀੜਤਾ ਨੇ ਦੱਸਿਆ ਕਿ ਮੈਂ ਆਈਲੈਟਸ ਪਾਸ ਕੀਤੀ ਹੋਈ ਹੈ। ਮੇਰੇ ਆਈਲੈਟਸ ਕਾਰਨ ਮੇਰਾ ਪਤੀ ਮੇਰੇ ਨਾਲ ਵਿਦੇਸ਼ ਜਾਣ ਲਈ ਮੈਨੂੰ ਆਪਣੇ ਪੇਕਿਆਂ ਤੋਂ ਲੱਖਾਂ ਰੁਪਏ ਲਿਆਉਣ ਦੀ ਮੰਗ ਕਰਦਾ ਸੀ। ਜਦੋਂ ਮੈਂ ਇਸ ਤੋਂ ਅਸਮਰਥਤਾ ਜਤਾਈ ਤਾਂ ਮੇਰੇ ਸਹੁਰੇ ਮੈਨੂੰ ਅਤੇ ਹੋਰ ਜ਼ਿਆਦਾ ਪ੍ਰੇਸ਼ਾਨ ਕਰਨ ਲੱਗੇ। 

ਪੜ੍ਹੋ ਇਹ ਵੀ ਖ਼ਬਰ - Health Tips: ਠੰਡ ਤੋਂ ਬਚਣ ਲਈ ਕੀ ਤੁਸੀਂ ਵੀ ਜੁਰਾਬਾਂ ਪਾ ਕੇ ਸੋਂਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਪਾਣੀ ਨਾ ਪੀਣ ’ਤੇ ਸਰੀਰ ਦਿੰਦਾ ਹੈ ਪਾਣੀ ਦੀ ਘਾਟ ਦੇ ਸੰਕੇਤ, ਜਾਣੋ ਕਿਵੇਂ ਹੁੰਦੀ ਹੈ ਪਛਾਣ

ਇਸ ਦੇ ਬਾਰੇ ਜਦੋਂ ਮੈਂ ਆਪਣੇ ਪੇਕਿਆਂ ਨੂੰ ਦੱਸਿਆਂ ਤਾਂ ਉਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਵੂਮੈਨ ਸੈੱਲ ਵਿਚ ਰਾਜ਼ੀਨਾਮਾ ਕਰਕੇ ਮੈਨੂੰ ਆਪਣੇ ਨਾਲ ਲੈ ਗਏ। ਕੁਝ ਦਿਨਾਂ ਬਾਅਦ ਫਿਰ ਸਹੁਰੇ ਵਾਲੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ ਅਤੇ ਮੈਨੂੰ ਧਮਕੀਆਂ ਦੇ ਕੇ ਪੇਕੇ ਤੋਂ ਰੁਪਏ ਲਿਆਉਣ ਦੀ ਮੰਗ ਕਰਨ ਲੱਗੇ। ਪੀੜਤਾ ਨੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਹ ਨੌ ਮਹੀਨੇ ਸਹੁਰੇ ਵਿਚ ਰਹੀ। ਇਸ ਦੌਰਾਨ ਮੇਰੇ ਸਹੁਰਿਆਂ ਨੇ ਮੇਰੇ ’ਤੇ ਬਹੁਤ ਜ਼ੁਲਮ ਕੀਤੇ ਅਤੇ ਮੈਨੂੰ ਘਰ ਵਿਚ ਦੋ ਦਿਨ ਬਿਹਾ ਖਾਣਾ ਖਾਣ ਨੂੰ ਦਿੰਦੇ ਸਨ। ਮੈਂ ਉਨ੍ਹਾਂ ਦੇ ਸਾਰੇ ਜ਼ੁਲਮ ਇਸ ਲਈ ਸਹਿੰਗੀ ਰਹੀ ਕਿ ਸ਼ਾਇਦ ਦਾਜ ਦੇ ਲੋਭੀ ਸਹੁਰੇ ਵਾਲੇ ਸੁਧਰ ਜਾਣਗੇ ਪਰ ਅਜਿਹਾ ਨਹੀਂ ਹੋਇਆ ਅਤੇ ਵਿਆਹ ਤੋਂ 9 ਮਹੀਨੇ ਬਾਅਦ ਮੇਰਾ ਪਤੀ ਮੈਨੂੰ ਧੋਖੇ ਨਾਲ ਮੇਰੇ ਪੇਕੇ ਘਰ ਛੱਡ ਕੇ ਚਲਾ ਗਿਆ।

ਪੜ੍ਹੋ ਇਹ ਵੀ ਖ਼ਬਰ - ਬਾਥਰੂਮ ਦੇ ਗੀਜ਼ਰ ਦੀ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਨਹਾ ਰਹੀ ਕੁੜੀ ਦੀ ਮੌਤ

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ


author

rajwinder kaur

Content Editor

Related News