ਮੁੰਡੇ ਨੂੰ ਹਥਕੜੀਆਂ ਲਗਾਉਣ ਆਈ ਕੁੜੀ ਨੇ ਗਲ ''ਚ ਪਾਈ ਜੈਮਾਲਾ, ਫਿਲਮੀ ਤਰੀਕੇ ਨਾਲ ਥਾਣੇ ''ਚ ਹੋਇਆ ਵਿਆਹ

Tuesday, Jul 04, 2017 - 11:21 AM (IST)

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ)— ਮੋਗਾ ਦੇ ਥਾਣੇ ਵਿਚ ਉਸ ਸਮੇਂ ਮਾਮਲਾ ਫਿਲਮੀ ਹੋ ਗਿਆ ਜਦੋਂ ਮੁੰਡੇ ਖਿਲਾਫ ਸ਼ਿਕਾਇਤ ਕਰਨ ਆਈ ਕੁੜੀ ਨੇ ਉਸ ਦੇ ਗਲ ਵਿਚ ਜੈਮਾਲਾ ਪਾ ਦਿੱਤੀ ਅਤੇ ਦੋਵੇਂ ਸੱਤ ਜਨਮਾਂ ਦੇ ਬੰਧਨ ਵਿਚ ਬੱਝ ਗਏ। ਇਹ ਮਾਮਲਾ ਮੋਗਾ ਸ਼ਹਿਰ ਦੇ ਥਾਣਾ ਸਿਟੀ-1 'ਚ ਦੇਖਣ ਨੂੰ ਮਿਲਿਆ। ਅਸਲ ਵਿਚ ਮੋਗਾ ਦੀ ਰਹਿਣ ਵਾਲੀ ਰੇਖਾ ਅਤੇ ਜਗਦੇਵ ਸਿੰਘ ਉਰਫ ਗੋਰਾ ਦੇ ਕਾਫੀ ਲੰਮੇ ਸਮੇਂ ਤੋਂ ਪ੍ਰੇਮ ਸੰਬੰਧ ਸਨ। ਇਸ ਮਾਮਲੇ ਦਾ ਪਤਾ ਜਦੋਂ ਕੁੜੀ ਦੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਮੋਹਤਬਾਰਾਂ ਨੂੰ ਨਾਲ ਲੈ ਕੇ ਪੁਲਸ ਥਾਣਾ ਸਿਟੀ-1 'ਚ ਲੜਕੇ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਖਿਲਾਫ ਕਾਰਵਾਈ ਲਈ ਦਰਖਾਸਤ ਦੇ ਦਿੱਤੀ। ਇਹ ਮਾਮਲਾ ਮਹਿਲਾ ਕਾਂਗਰਸ ਕਮੇਟੀ ਕੋਲ ਪਹੁੰਚਿਆ ਤਾਂ ਜ਼ਿਲਾ ਪ੍ਰਧਾਨ ਵੀਰਪਾਲ ਕੌਰ ਧੱਲੇਕੇ, ਬਲਾਕ ਪ੍ਰਧਾਨ ਰੀਮਾ ਰਾਣੀ ਅਤੇ ਬਲਾਕ ਪ੍ਰਧਾਨ ਕਮਲਜੀਤ ਕੌਰ ਨੇ ਦੋਵਾਂ ਧਿਰਾਂ ਨੂੰ ਥਾਣੇ 'ਚ ਪੁਲਸ ਦੀ ਹਾਜ਼ਰੀ 'ਚ ਸਮਝਾਇਆ ਅਤੇ ਆਖਰਕਾਰ ਲੜਕੀ ਇਸ ਗੱਲ 'ਤੇ ਸਹਿਮਤ ਹੋ ਗਈ ਕਿ ਜੇਕਰ ਲੜਕਾ ਉਸ ਨਾਲ ਵਿਆਹ ਕਰ ਲਵੇ ਤਾਂ ਉਹ ਕੋਈ ਕਾਰਵਾਈ ਨਹੀਂ ਕਰਵਾਏਗੀ, ਜਿਸ 'ਤੇ ਲੜਕੇ ਅਤੇ ਲੜਕੀ ਦੇ ਪਰਿਵਾਰਾਂ ਦਰਮਿਆਨ ਸਮਝੌਤਾ ਹੋ ਗਿਆ। ਸਮਝੌਤੇ ਤੋਂ ਬਾਅਦ ਪੁਲਸ ਅਤੇ ਦੋਵਾਂ ਪਰਿਵਾਰਾਂ ਦੀ ਹਾਜ਼ਰੀ 'ਚ ਲੜਕੇ ਅਤੇ ਲੜਕੀ ਨੇ ਇੱਕ ਦੂਸਰੇ ਦੇ ਗਲ ਹਾਰ ਪਾ ਕੇ ਇੱਕ ਦੂਜੇ ਨੂੰ ਜੀਵਨ ਸਾਥੀ ਵਜੋਂ ਕਬੂਲ ਲਿਆ। 
ਇਸ ਮੌਕੇ ਕਾਂਗਰਸੀ ਆਗੂ ਠਾਣਾ ਸਿੰਘ ਜੌਹਲ ਅਤੇ ਲੜਕਾ-ਲੜਕੀ ਦੇ ਪਰਿਵਾਰਕ ਮੈਂਬਰ ਮੌਜੂਦ ਸਨ। ਇਸ ਮਾਮਲੇ 'ਚ ਥਾਣਾ ਸਿਟੀ ਮੋਗਾ-1 ਦੇ ਮੁੱਖ ਅਫਸਰ ਗੁਰਪ੍ਰੀਤ ਸਿੰਘ ਅਤੇ ਤਫਤੀਸ਼ੀ ਅਧਿਕਾਰੀ ਹੌਲਦਾਰ ਸੁਖਪਾਲ ਸਿੰਘ ਨੇ ਦੋਵਾਂਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਲੜਕੇ-ਲੜਕੀ ਨੂੰ ਵਧੀਆ ਜੀਵਨ ਜਿਊਣ ਲਈ ਸਾਥ ਦੇਣ। ਪੂਰੇ ਮੋਗੇ ਵਿਚ ਇਸ ਮਾਮਲੇ ਦੀ ਚਰਚਾ ਹੈ।


Kulvinder Mahi

News Editor

Related News