ਲੁਧਿਆਣਾ : 3 ਘੰਟਿਆਂ ''ਚ ਹੋਇਆ ਵਿਆਹ ਬਣਿਆ ਯਾਦਗਾਰ ਪਲ, ਰੱਬ ਦੀ ਰਜ਼ਾ ''ਚ ਖੁਸ਼ ਪਰਿਵਾਰ
Wednesday, Apr 15, 2020 - 12:53 PM (IST)
ਲੁਧਿਆਣਾ : ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਜਿੱਥੇ ਵਿਆਹ ਸਮਾਗਮ ਰੁਕ ਗਏ ਹਨ, ਉੱਥੇ ਹੀ ਕਈ ਪਰਿਵਾਰ ਸਿਰਫ ਥੋੜ੍ਹੇ ਜਿਹੇ ਮੈਂਬਰਾਂ ਨਾਲ ਹੀ ਆਪਣੇ ਬੱਚਿਆਂ ਦੇ ਵਿਆਹਾਂ ਨੂੰ ਨੇਪਰੇ ਚਾੜ੍ਹ ਰਹੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ 'ਚ ਸਾਹਮਣੇ ਆਇਆ ਹੈ। ਇੱਥੇ ਚੰਡੀਗੜ੍ਹ ਰੋਡ 33 ਫੁੱਟੀ ਸੜਕ ਮੁੰਡੀਆਂ ਦੇ ਰਹਿਣ ਵਾਲੇ ਸੁਰਿੰਦਰ ਮਹਾਜਨ, ਸੁਨੀਤਾ ਮਹਾਜਨ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦਾ ਵਿਆਹ ਪਹਿਲਾਂ ਹੀ ਤੈਅ ਹੋ ਚੁੱਕਾ ਸੀ ਪਰ ਕੋਰੋਨਾ ਵਾਇਰਸ ਕਾਰਨ ਲੱਗੇ ਲਾਕ ਡਾਊਨ ਤੇ ਕਰਫਿਊ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਘਰ ਵਿਖੇ ਚੱਲ ਰਹੀਆਂ ਸਾਰੀ ਤਿਆਰੀਆਂ ਕੈਂਸਲ ਕਰਨੀਆਂ ਪਈਆਂ।
ਇਹ ਵੀ ਪੜ੍ਹੋ : ਪੰਜਾਬ 'ਚ ਨਸ਼ਾ ਪੀੜਤ ਮਰੀਜ਼ਾਂ ਲਈ ਚੰਗੀ ਖਬਰ, ਘਰ ਲਿਜਾ ਸਕਣਗੇ 21 ਦਿਨਾਂ ਦੀ ਦਵਾਈ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਹੀ ਤਰ੍ਹਾਂ ਬੁੱਕ ਕੀਤਾ ਮੈਰਿਜ ਪੈਲੇਸ, ਡੀ. ਜੇ., ਆਰਕੈਸਟਰਾ ਆਦਿ ਕੈਂਸਲ ਕਰਨੇ ਪਏ। ਘਰ 'ਚ ਹੀ ਵਿਆਹ ਸੀ। ਲਾੜੇ ਵੱਲੋਂ 5 ਘਰ ਦੇ ਮੈਂਬਰ ਲੜਕੀ ਨੂੰ ਵਿਆਹੁਣ ਗਏ ਤੇ ਲੜਕੀ ਵਲੋਂ ਵੀ ਉਸ ਦੇ ਮਾਤਾ-ਪਿਤਾ ਤੇ ਘਰ ਦੇ ਕੁਝ ਮੈਂਬਰ ਸ਼ਾਮਲ ਹੋਏ। 3 ਘੰਟੇ ਦਾ ਪ੍ਰੋਗਰਾਮ ਸੀ। ਲਾੜੇ ਤੇ ਲਾੜੀ ਦੇ ਮਾਤਾ-ਪਿਤਾ ਨੇ ਕਿਹਾ ਕਿ ਉਸ ਪਰਮ ਪਿਤਾ ਪਰਮੇਸ਼ਵਰ ਦੀ ਰਜ਼ਾ ’ਚ ਉਹ ਖੁਸ਼ ਹਨ, ਉਹ ਜੋ ਕਰਦਾ ਹੈ ਠੀਕ ਕਰਦਾ ਹੈ। ਲਾੜੇ ਕਵਿਸ਼ ਮਹਾਜਨ ਨੇ ਕਿਹਾ ਕਿ ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦਾ ਉਨ੍ਹਾਂ ਵੱਲੋਂ ਪਾਲਣ ਕਰਦੇ ਹੋਏ ਵਿਆਹ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਲਾਕ ਡਾਊਨ ਤੇ ਕਰਫਿਊ ਦੌਰਾਨ ਵਿਆਹ ਦਾ ਇਹ ਯਾਦਗਾਰ ਪਲ ਜ਼ਿੰਦਗੀ ਦਾ ਅਨੋਖਾ ਪਲ ਬਣ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਮੁਸੀਬਤ : 97 ਸਾਲਾ ਬੇਬੇ ਦੇ ਹੌਂਸਲੇ ਬੁਲੰਦ, ਇੰਝ ਕਰ ਰਹੀ ਹੈ ਲੋਕਾਂ ਦੀ ਸੇਵਾ
ਇਹ ਵੀ ਪੜ੍ਹੋ : ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦਾ ਸਰਵੇਖਣ, ਕੋਰੋਨਾ ਮਨੁੱਖੀ ਜੀਵਨ ਲਈ ਅਹਿਮ ਖਤਰਾ